Tamil Nadu ਸੁਪਰਸਟਾਰ ਵਿਜੇ ਦਾ ਮੁੱਖ ਮੰਤਰੀ ਬਣਨ ਦਾ ਰਸਤਾ ਸਾਫ਼!
– ਸੀਪੀਐਮ/ਸੀਪੀਆਈ ਅਤੇ ਵੀਸੀਕੇ ਸਮਰਥਨ ਦੇਣ ਲਈ ਤਿਆਰ
ਨਵੀ ਦਿੱਲੀ, 8 ਮਈ 2026 (ਵਿਸ਼ਵ ਵਾਰਤਾ)– ਤਾਮਿਲਨਾਡੂ ਵਿੱਚ ਅਦਾਕਾਰ ਵਿਜੇ ਦੀ ਪਾਰਟੀ ਤਾਮਿਲਗਾ ਵੇਤਰੀ ਕੜਗਮ (TVK) ਦੀ ਸਰਕਾਰ ਬਣਨੀ ਤੈਅ ਮੰਨੀ ਜਾ ਰਹੀ ਹੈ।TVK ਮੁਖੀ ਵਿਜੇ ਦੇ ਮੁੱਖ ਮੰਤਰੀ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ।ਸੂਤਰਾਂ ਮੁਤਾਬਿਕ VCK, CPI ਅਤੇ CPM ਸਮਰਥਨ ਦੇਣ ਲਈ ਸਹਿਮਤ ਹੋ ਗਈਆਂ ਹਨ। ਇਸ ਨਾਲ ਵਿਧਾਨ ਸਭਾ ਵਿੱਚ TVK ਦੀ ਸਥਿਤੀ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ।
ਦੂਜੇ ਪਾਸੇ, TVK ਮੁਖੀ ਵਿਜੇ ਨੇ ਲਗਾਤਾਰ ਤੀਜੇ ਦਿਨ ਗਵਰਨਰ ਰਾਜੇਂਦਰ ਆਰਲੇਕਰ ਤੋਂ ਮਿਲਣ ਦਾ ਸਮਾਂ ਮੰਗਿਆ ਹੈ।ਇਸ ਤੋਂ ਪਹਿਲਾਂ ਗਵਰਨਰ ਨੇ ਦੋ ਵਾਰ ਵਿਜੇ ਨੂੰ ਇਹ ਕਹਿ ਕੇ ਮੋੜ ਦਿੱਤਾ ਸੀ ਕਿ ਸਰਕਾਰ ਚਲਾਉਣ ਲਈ ਲੋੜੀਂਦੇ 118 ਵਿਧਾਇਕਾਂ ਦਾ ਸਮਰਥਨ ਲੈ ਕੇ ਆਉਣ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਇਹ ਗਿਣਤੀ 118 ਹੋ ਗਈ ਹੈ। ਇਸ ਵਿੱਚ TVK ਦੇ 108, CPI-CPI(M) ਦੇ 2-2 ਅਤੇ VCK ਦੇ 4 ਵਿਧਾਇਕ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਕਾਂਗਰਸ ਦੇ 5 ਵਿਧਾਇਕ ਵੀ ਨਾਲ ਹਨ।
234 ਵਿਧਾਨ ਸਭਾ ਸੀਟਾਂ ਵਾਲੇ ਤਾਮਿਲਨਾਡੂ ਵਿੱਚ TVK 108 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਹੈ, ਪਰ ਵਿਜੇ ਦੋ ਸੀਟਾਂ ਤੋਂ ਚੋਣ ਜਿੱਤੇ ਹਨ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਇੱਕ ਸੀਟ ਛੱਡਣੀ ਪਵੇਗੀ ਅਤੇ ਉਨ੍ਹਾਂ ਦੀ ਪਾਰਟੀ ਕੋਲ 107 ਸੀਟਾਂ ਹੀ ਰਹਿ ਜਾਣਗੀਆਂ।ਕੁੱਲ ਵਿਧਾਇਕਾਂ ਦੀ ਗਿਣਤੀ 233 ਹੋਣ ‘ਤੇ ਵੀ ਬਹੁਮਤ ਦਾ ਅੰਕੜਾ 118 ਹੀ ਰਹੇਗਾ। ਇਸ ਤਰ੍ਹਾਂ TVK ਨੂੰ 11 ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ।
2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ CPM, CPI ਅਤੇ VCK ਨੇ 2-2 ਸੀਟਾਂ ਜਿੱਤੀਆਂ ਹਨ। ਅਜਿਹੀ ਸਥਿਤੀ ਵਿੱਚ, ਇਨ੍ਹਾਂ ਤਿੰਨਾਂ ਪਾਰਟੀਆਂ ਦੇ ਸਮਰਥਨ ਨਾਲ ਵਿਜੇ ਸਰਕਾਰ ਬਣਾ ਲੈਣਗੇ। ਇਸ ਦੇ ਨਾਲ ਹੀ 59 ਸੀਟਾਂ ਜਿੱਤਣ ਵਾਲੀ DMK ਅਤੇ 47 ਸੀਟਾਂ ਜਿੱਤਣ ਵਾਲੀ AIADMK, ਦੋਵੇਂ ਵਿਰੋਧੀ ਧਿਰ ਵਿੱਚ ਰਹਿਣਗੀਆਂ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























