– ਹਲਕੇ ਦੇ ਵੋਟਰਾਂ ਨਾਲ ਪ੍ਰਨੀਤ ਕੌਰ ਦੀ ਮਿਲਣੀ ਹੋਈ ਸਫਲ
ਪਟਿਆਲਾ, 24 ਅਪ੍ਰੈਲ- ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਵਲੋਂ ਲੋਕਾਂ ਨੂੰ ਦਿੱਤੇ ਗਏ ਖੁਲੇ ਸੱਦੇ ਦਾ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਵੱਖ ਵੱਖ ਹਲਕਿਆਂ ਦੇ ਆਮ ਲੋਕਾਂ ਨਾਲ ਪ੍ਰਨੀਤ ਕੌਰ ਨੇ ਅੱਜ ਮੋਤੀਬਾਗ ਮਹਿਲ ਵਿਖੇ ਸਿਧੀ ਮੁਲਕਾਤ ਕੀਤੀ ਅਤੇ ਉਹਨਾ ਦੀਆਂ ਸਮੱਸਿਆਵਾਂ ਅਤੇ ਸੁਝਾਆਵਾਂ ਨੂੰ ਬੜੇ ਹੀ ਸੰਜੀਦਾ ਤਰੀਕੇ ਨਾਲ ਸੁਣਿਆ।
ਇਸ ਮੌਕੇ ਪ੍ਰਨੀਤ ਕੌਰ ਨੇ ਬਜੁਰਗਾਂ, ਨੌਜਵਾਨਾਂ ਅਤੇ ਖਾਸ ਕਰਕੇ ਔਰਤਾਂ ਦੇ ਕੰਮਾਂ ਨੂੰ ਕਰਨ ਦਾ ਭਰੋਸਾ ਦਿਵਾਇਆ। ਇਸ ਤਰਾਂ ਦੇ ਲੋਕ ਮਿਲਣੀ ਪ੍ਰੋਗਰਾਮ ਦੀ ਆਮ ਲੋਕਾਂ ਵਿਚ ਕਾਫੀ ਚਰਚਾ ਰਹੀ ਅਤੇ ਲੋਕ ਪ੍ਰਨੀਤ ਕੌਰ ਦੇ ਇਸ ਉਪਰਾਲੇ ਤੋਂ ਖਾਸੇ ਉਤਸ਼ਾਹਿਤ ਦਿਖੇ। ਇਸ ਮਿਲਣੀ ਪ੍ਰੋਗਰਾਮ ਤੋਂ ਉਤਸ਼ਾਹਿਤ ਪ੍ਰਨੀਤ ਕੌਰ ਨੇ ਕਿਹਾ ਕਿ ਭਵਿਖ ਵਿਚ ਵੀ ਅਜਿਹੇ ਮਿਲਣੀ ਪ੍ਰੋਗਰਾਮ ਨਿਰੰਤਰ ਕਰਦੇ ਰਹਿਣਗੇ।