ਚੰਡੀਗੜ, 24 ਅਪ੍ਰੈਲ – ਪੰਜਾਬ ‘ਚ ਮੌਸਮ ਨੇ ਇਕ ਵਾਰੀ ਫਿਰ ਤੋਂ ਆਪਣਾ ਰੂਪ ਬਦਲ ਲਿਆ ਹੈ। ਪਿਛਲੇ ਹਫਤੇ ਹੋਈ ਬਾਰਿਸ਼ ਤੋਂ ਬਾਅਦ ਅੱਜ ਸੂਬੇ ਦੇ ਕਈ ਇਲਾਕਿਆਂ ਵਿਚ ਤੇਜ ਹਵਾਵਾਂ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਗਈ ਹੈ। ਦੁਪਹਿਰ ਬਾਅਦ ਕਾਲੀਆਂ ਘਟਾਵਾਂ ਨੇ ਕਿਸਾਨਾਂ ਨੂੰ ਚਿੰਤਾ ਵਿਚ ਪਾ ਦਿਤਾ।
ਸੂਬੇ ਵਿਚ ਕਣਕ ਦੀ ਵਾਢੀ ਜੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ, ਉਥੇ ਮੌਸਮ ਦੇ ਇਸ ਬਦਲੇ ਮਿਜਾਜ ਨੇ ਅੰਨਦਾਤੇ ਨੂੰ ਫਿਕਰਾਂ ਵਿਚ ਪਾ ਦਿਤਾ ਹੈ। ਦੂਸਰੇ ਪਾਸੇ ਇਸ ਬਦਲੇ ਮੌਸਮ ਨਾਲ ਗਰਮੀ ਤੋਂ ਲੋਕਾਂ ਨੂੰ ਭਾਰੀ ਰਾਹਤ ਵੀ ਮਿਲੀ ਹੈ।