ਮੋਹਾਲੀ ਪੁਲਿਸ ਦੀ ਵੱਡੀ ਕਾਮਯਾਬੀ : ਚੋਰ ਗਿਰੋਹ ਕਾਬੂ, 6 ਵਾਹਨ ਬਰਾਮਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਮਈ 2026 (ਸਤੀਸ਼ ਕੁਮਾਰ ਪੱਪੀ);- ਸ਼੍ਰੀ ਹਰਮਨਦੀਪ ਸਿੰਘ, ਐਸ.ਐਸ.ਪੀ, ਜ਼ਿਲ੍ਹਾ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਦਿਲਪ੍ਰੀਤ ਸਿੰਘ, ਐਸ ਪੀ ਸਿਟੀ ਮੋਹਾਲੀ ਦੀ ਰਹਿਨੁਮਾਈ ਹੇਠ, ਮੋਹਾਲੀ ਸ਼ਹਿਰ ਵਿੱਚ ਹੋ ਰਹੀਆ ਚੋਰ/ਸਨੈਚਿੰਗ ਦੀਆ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ ਮੁਹਿੰਮ ਚਲਾਈ ਗਈ।
ਸ਼੍ਰੀ ਗੁਰਚਰਨ ਸਿੰਘ ਉਪ ਕਪਤਾਨ ਪੁਲਿਸ ਸਿਟੀ-1 ਮੋਹਾਲੀ ਅਤੇ ਇੰਸਪੈਕਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਫੇਸ-1 ਮੋਹਾਲੀ ਵੱਲੋ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਥਾਣਾ ਫੇਸ-1 ਮੋਹਾਲੀ, ਪੁਲਿਸ ਟੀਮ ਵੱਲੋ ਮਿਤੀ 01-05-2026 ਨੂੰ ਨਿਊ ਬੇਸ ਸਟੈਂਡ ਫੇਸ-6 ਮੋਹਾਲੀ ਵਿਖੇ ਨਾਕਾਬੰਦੀ ਕਰਕੇ ਵਿਕਰਾਂਤ ਸਿੰਘ ਠਾਕੁਰ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਤੇ ਡਾਕ ਗੰਗੋਟ ਤਹਿ ਬਰਸਰ, ਜ਼ਿਲ੍ਹਾ ਹਮੀਰਪੁਰ (ਹਿਮਾਚਲ ਪ੍ਰਦੇਸ) ਅਤੇ ਇਸ਼ਾਂਤ ਖੰਨਾ ਉਰਫ ਇਸ਼ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 2932 ਵਾਰਡ ਨੰਬਰ 15 ਨੇੜੇ ਪੱਥਰਾਂ ਵਾਲਾ ਖੂਹ ਖਰੜ, ਜ਼ਿਲ੍ਹਾ ਐਸ.ਏ.ਐਸ ਨਗਰ ਹਾਲ ਵਾਸੀ ਸਰਪੰਚ ਦੇ ਕਮਰੇ ਨੇੜੇ ਗੁਰਦੁਆਰਾ ਸਾਹਿਬ ਪਿੰਡ ਦਾਊ ਜ਼ਿਲ੍ਹਾ ਐਸ.ਏ.ਐਸ ਨਗਰ ਨੂੰ ਕਾਬੂ ਕਰਕੇ, ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੀ ਸਕੂਟਰੀ ਨੰਬਰ PB-23S-4795 ਮਾਰਕਾ ਟੀ.ਵੀ.ਐਸ ਸਕੂਟੀ ਰੰਗ ਚਿੱਟਾ ਬਰਾਮਦ ਕੀਤੀ ਗਈ। ਜਿਸ ਤੇ ਮੁਕਦਮਾ ਨੰਬਰ. 89 ਮਿਤੀ :-01-05-2026 ਅ/ਧ 303, BNS ਥਾਣਾ ਫੇਸ-1 ਮੋਹਾਲੀ ਰਜਿਸਟਰ ਕੀਤਾ ਗਿਆ ਸੀ ਅਤੇ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਤਹਿਤ ਪੰਕਜ ਪੁਤਰ ਰਾਧੇ ਸਾਮ ਵਾਸੀ ਪਿੰਡ ਸ਼ਾਹਪੁਰ ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼ ਥਾਣਾ ਸ਼ਾਹਪੁਰ ਉਮਰ 24 ਸਾਲ ਹਾਲ ਵਾਸੀ ਮਕਾਨ ਨੰਬਰ ਐਚ.ਐਲ 165 ਦੂਜੀ ਮੰਜਿਲ ਫੇਜ-1 ਮੋਹਾਲੀ ਤੇ ਸੰਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਸਮਸ਼ਪੁਰ ਸਿੰਘਾਂ ਤਹਿਸੀਲ ਖਮਾਣੋਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਬਤੌਰ ਦੋਸ਼ੀ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਮੋਟਰਸਾਇਕਲ ਬਿਨਾ ਨੰਬਰ ਪਲੇਟ ਮਾਰਕਾ ਪਲਸਰ ਰੰਗ ਕਾਲਾ, ਮੋਟਰਸਾਇਕਲ ਬਿਨਾ ਨੰਬਰ ਪਲੇਟ ਮਾਰਕਾ ਸੀ.ਡੀ ਡਿਲਕਸ ਰੰਗ ਕਾਲਾ, ਇੱਕ ਮੋਟਰਸਾਇਕਲ ਨੰਬਰ PB-65-AB-7297 ਮਾਰਕਾ ਸਪਲੈਡਰ ਰੰਗ ਕਾਲਾ, ਐਕਟਿਵਾ ਬਿਨਾ ਨੰਬਰ ਪਲੇਟ ਰੰਗ ਕਾਲਾ ਅਤੇ ਇੱਕ ਕਾਰ ਨੰਬਰ PB-50-B-6395 ਮਾਰਕਾ ਅਲਟੋ ਬ੍ਰਾਮਦ ਕੀਤੇ ਗਏ। ਜਿਸ ਤੇ ਮੁਕੱਦਮਾ ਹਜਾ ਵਿੱਚ ਜੁਰਮ ਅ/ਧ 3(5),317(2) ਬੀ.ਐਨ.ਐਸ ਦਾ ਵਾਧਾ ਕੀਤਾ ਗਿਆ।
ਦੋਸ਼ੀਆਂ ਵਿਕਰਾਂਤ ਸਿੰਘ, ਇਸ਼ਾਂਤ ਖੰਨਾ, ਪੰਕਜ ਅਤੇ ਸੰਦੀਪ ਸਿੰਘ ਪਾਸੋਂ ਹੋਈਆਂ ਬਰਾਮਦਗੀਆਂ-
1. ਕੁੱਲ 03 ਮੋਟਰਸਾਇਕਲ
2. ਕੁੱਲ 02 ਸਕੂਟਰਾਂ
3. 01 ਆਲਟੋ ਕਾਰ























