IPL 2026 DC vs CSK : ਚੇਨਈ ਸੁਪਰ ਕਿੰਗਜ਼ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾਇਆ
ਸੰਜੂ ਸੈਮਸਨ ਨੇ ਕੀਤੀ ਸ਼ਾਨਦਾਰ ਬੱਲੇਬਾਜ਼ੀ ; ਨੂਰ ਨੇ ਲਈਆਂ 2 ਵਿਕਟਾਂ
ਚੰਡੀਗੜ੍ਹ, 5 ਮਈ (ਵਿਸ਼ਵ ਵਾਰਤਾ) ਇੰਡੀਅਨ ਪ੍ਰੀਮੀਅਰ ਲੀਗ ਯਾਨੀ IPL 2026 ਦਾ 48ਵਾਂ ਮੈਚ ਅੱਜ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਗਿਆ, ਜਿਸ ਵਿੱਚ ਚੇਨਈ ਨੇ ਦਿੱਲੀ ਨੂੰ 8 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਅੱਜ ਇੱਥੇ ਖੇਡੇ ਗਏ ਮੁਕਾਬਲੇ ਵਿੱਚ ਦਿੱਲੀ ਕੈਪੀਟਲਸ ਦੇ ਕਪਤਾਨ ਅਕਸ਼ਰ ਪਟੇਲ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਨੇ ਚੇਨਈ ਸੁਪਰ ਕਿੰਗਜ਼ ਲਈ 156 ਦੌੜਾਂ ਦਾ ਟੀਚਾ ਰੱਖਿਆ । ਟੀਮ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ ਕੁੱਲ 155 ਦੌੜਾਂ ਬਣਾਈਆਂ।
156 ਦੌੜਾਂ ਦਾ ਟੀਚਾ ਚੇਨਈ ਨੇ 17.3 ਓਵਰਾਂ ਵਿੱਚ ਸਿਰਫ਼ 2 ਵਿਕਟਾਂ ਦੇ ਨੁਕਸਾਨ ‘ਤੇ ਸਫਲਤਾਪੂਰਵਕ ਪ੍ਰਾਪਤ ਕਰ ਲਿਆ। ਸੰਜੂ ਸੈਮਸਨ ਨੇ 52 ਗੇਂਦਾਂ ‘ਤੇ 87 ਦੌੜਾਂ ਦੀ ਅਜੇਤੂ ਪਾਰੀ ਖੇਡੀ। ਚੇਨਈ ਵੱਲੋਂ ਨੂਰ ਅਹਿਮਦ ਨੇ 2 ਵਿਕਟਾਂ ਲਈਆਂ।





















