Reserve Bank of Australia ਨੇ ਫਿਰ ਵਧਾਈਆਂ ਵਿਆਜ ਦਰਾਂ, ਜਾਣੋ ਤੁਹਾਡੀ ਜੇਬ ‘ਤੇ ਕੀ ਪਵੇਗਾ ਅਸਰ
ਆਸਟ੍ਰੇਲੀਆ, 5 ਮਈ 2026 (ਗੁਰਪੁਨੀਤ ਸਿੰਘ ਸਿੱਧੂ ): ਆਸਟ੍ਰੇਲੀਆਈ ਰਿਜ਼ਰਵ ਬੈਂਕ (RBA) ਨੇ 5 ਮਈ 2026 ਨੂੰ ਆਪਣੀ ਮੁਦਰਾ ਨੀਤੀ ਦੀ ਮੀਟਿੰਗ ਵਿੱਚ ਵਿਆਜ ਦਰਾਂ ਵਿੱਚ 25 ਅਧਾਰ ਅੰਕਾਂ (0.25%) ਦਾ ਵਾਧਾ ਕੀਤਾ ਹੈ, ਜਿਸ ਨਾਲ ਮੁੱਖ ਨਕਦ ਦਰ 4.35% ਦੇ ਪੱਧਰ ‘ਤੇ ਪਹੁੰਚ ਗਈ ਹੈ।
ਇਹ ਵਾਧਾ ਵਧਦੀ ਮਹਿੰਗਾਈ ਕਾਰਨ ਹੋਇਆ ਹੈ। ਇਹ ਇਸ ਸਾਲ ਦਾ ਲਗਾਤਾਰ ਤੀਜਾ ਵਾਧਾ ਹੈ, ਜਿਸ ਨੇ ਕਰਜ਼ਾ ਧਾਰਕਾਂ ‘ਤੇ ਦਬਾਅ ਹੋਰ ਵਧਾ ਦਿੱਤਾ ਹੈ। ਜਦੋਂ ਕੇਂਦਰੀ ਬੈਂਕ (ਜਿਵੇਂ ਭਾਰਤ ਵਿੱਚ RBI ਜਾਂ ਆਸਟ੍ਰੇਲੀਆ ਵਿੱਚ RBA) ਵਿਆਜ ਦਰਾਂ ਵਧਾਉਂਦਾ ਹੈ, ਤਾਂ ਹੋਮ ਲੋਨ, ਕਾਰ ਲੋਨ ਅਤੇ ਬਿਜਨਸ ਲੋਨ ਦੀਆਂ ਵਿਆਜ ਦਰਾਂ ਵਧ ਜਾਂਦੀਆਂ ਹਨ। ਜਦੋ ਲੋਕਾਂ ਦੀਆਂ ਕਿਸ਼ਤਾਂ (EMI) ਵਧ ਜਾਂਦੀਆਂ ਹਨ, ਤਾਂ ਉਨ੍ਹਾਂ ਦੇ ਹੱਥ ਵਿੱਚ ਖਰਚਣ ਯੋਗ ਪੈਸਾ ਘੱਟ ਜਾਂਦਾ ਹੈ। ਇਸ ਤੋਂ ਇਲਾਵਾ, ਨਵੇਂ ਲੋਨ ਲੈਣ ਵਾਲੇ ਲੋਕ ਵੀ ਰੁਕ ਜਾਂਦੇ ਹਨ। ਇਸ ਤੋਂ ਇਲਾਵਾ ਜਦੋ ਲੋਕ ਲਗਜ਼ਰੀ ਚੀਜ਼ਾਂ, ਨਵੇਂ ਘਰ ਜਾਂ ਗੱਡੀਆਂ ਦੀ ਖਰੀਦਦਾਰੀ ਘਟਾ ਦਿੰਦੇ ਹਨ। ਬਜ਼ਾਰ ਵਿੱਚ ਗਾਹਕਾਂ ਦੀ ਕਮੀ ਹੋਣ ਲੱਗਦੀ ਹੈ। ਜਦੋਂ ਚੀਜ਼ਾਂ ਦੀ ਮੰਗ ਘਟਦੀ ਹੈ ਅਤੇ ਸਪਲਾਈ ਜ਼ਿਆਦਾ ਹੁੰਦੀ ਹੈ, ਤਾਂ ਕੰਪਨੀਆਂ ਅਤੇ ਦੁਕਾਨਦਾਰ ਕੀਮਤਾਂ ਵਧਾਉਣ ਤੋਂ ਰੁਕ ਜਾਂਦੇ ਹਨ ਜਾਂ ਕੀਮਤਾਂ ਘਟਾਉਂਦੇ ਹਨ। ਇਸ ਤਰ੍ਹਾਂ ਮਹਿੰਗਾਈ ਹੌਲੀ-ਹੌਲੀ ਹੇਠਾਂ ਆਉਣ ਲੱਗਦੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























