Gold Silver Price: ਸੋਨੇ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ! ਚਾਂਦੀ ਦੀਆਂ ਕੀਮਤਾਂ ਨੇ ਫੜੀ ਤੇਜ਼ੀ
– ਜਾਣੋ ਤਾਜ਼ਾ ਰੇਟ
ਨਵੀ ਦਿੱਲੀ, 4 ਮਈ 2026 (ਵਿਸ਼ਵ ਵਾਰਤਾ): ਸੋਨੇ ਦੀਆਂ ਕੀਮਤਾਂ ਵਿੱਚ ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਗਿਰਾਵਟ ਦੇਖੀ ਜਾ ਰਹੀ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, 10 ਗ੍ਰਾਮ 24 ਕੈਰੇਟ ਸੋਨਾ 1,906 ਰੁਪਏ ਡਿੱਗ ਕੇ 1.48 ਲੱਖ ਰੁਪਏ ‘ਤੇ ਆ ਗਿਆ ਹੈ। ਇਸ ਤੋਂ ਪਹਿਲਾਂ ਇਸ ਦੀ ਕੀਮਤ 1.50 ਲੱਖ ਰੁਪਏ ਪ੍ਰਤੀ 10 ਗ੍ਰਾਮ ਸੀ।
ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ, ਅੱਜ 24 ਕੈਰੇਟ ਸੋਨਾ 1,48,360 ਰੁਪਏ ਪ੍ਰਤੀ 10 ਗ੍ਰਾਮ ‘ਤੇ ਟ੍ਰੇਡ ਕਰਦਾ ਦਿਖਿਆ। 22 ਕੈਰੇਟ ਸੋਨਾ 1,44,800 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ । 20 ਕੈਰੇਟ ਸੋਨਾ 1,32,040 ਰੁਪਏ ਪ੍ਰਤੀ 10 ਗ੍ਰਾਮ ‘ਤੇ ਟ੍ਰੇਡ ਕਰਦਾ ਦਿਖਿਆ। 18 ਕੈਰੇਟ ਸੋਨਾ 1,20,170 ਰੁਪਏ ਪ੍ਰਤੀ 10 ਗ੍ਰਾਮ ‘ਤੇ ਟ੍ਰੇਡ ਕਰਦਾ ਦਿਖਿਆ। ਉੱਥੇ ਹੀ, 14 ਕੈਰੇਟ ਸੋਨੇ ਦੀ ਕੀਮਤ 95,690 ਰੁਪਏ ਪ੍ਰਤੀ 10 ਗ੍ਰਾਮ ‘ਤੇ ਪੁੱਜ ਗਈ।
ਦੂਜੇ ਪਾਸੇ, ਚਾਂਦੀ ਦੀ ਕੀਮਤ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇੱਕ ਕਿਲੋ ਚਾਂਦੀ 3,906 ਰੁਪਏ ਮਹਿੰਗੀ ਹੋ ਕੇ 2.44 ਲੱਖ ਰੁਪਏ ‘ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ 30 ਅਪ੍ਰੈਲ ਨੂੰ ਇਸ ਦੀ ਕੀਮਤ 2.40 ਲੱਖ ਰੁਪਏ ਪ੍ਰਤੀ ਕਿਲੋ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























