ਚੰਡੀਗੜ, 23 ਅਪ੍ਰੈਲ : ਸੁਖਬੀਰ ਬਾਦਲ ਜਗਮੀਤ ਬਰਾੜ ਵਰਗੇ ਚੱਲੇ ਹੋਏ ਕਾਰਤੂਸਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਕੇ ਇਨ•ਾਂ ਦੇ ਸਹਾਰੇ 19 ਦੀ ਜੰਗ ਜਿੱਤਣਾ ਚਾਹੁੰਦਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕੀਤਾ ਗਿਆ। ਉਨ•ਾਂ ਕਿਹਾ ਕਿ ਜਗਮੀਤ ਬਰਾੜ ਜਿਨ•ਾਂ ਨੂੰ ਆਪਣੇ ਪਿਉ ਦੇ ਕਾਤਲ ਦੱਸਦਾ ਹੁੰਦਾ ਸੀ ਅਤੇ ਇਹ ਕਹਿੰਦਾ ਨਹੀਂ ਥੱਕਦਾ ਹੁੰਦਾ ਸੀ ਕਿ ਉਹ ਮਰਦੇ ਦਮ ਤੱਕ ਬਾਦਲਾਂ ਦੇ ਮੱਥੇ ਨਹੀਂ ਲੱਗੇਗਾ। ਪਰ ਅੱਜ ਆਪਣੀ ਨਿੱਕੀ ਜਿਹੀ ਰਾਜਨੀਤਿਕ ਲਾਲਸਾ ਪੂਰੀ ਕਰਨ ਖਾਤਰ ਬਰਾੜ ਉਨ•ਾਂ ਨੂੰ ਹੀ ਗੱਲਵਕੜੀਆਂ ਪਾ ਰਿਹਾ ਹੈ। ਸੂਬੇ ਦੇ ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਬਰਾੜ ਦਾ ਸਟੈਂਡ ਤਾਂ ਸਾਇਕਲ ਤੋਂ ਵੀ ਹਲਕਾ ਹੈ ਕਿਉਂਕਿ ਕਦੇ ਉਹ ਤਿਵਾੜੀ ਕਾਂਗਰਸ , ਕਦੇ ਤ੍ਰਿਮੂਲ ਕਾਂਗਰਸ ‘ਚ ਸ਼ਾਮਲ ਹੋ ਜਾਂਦਾ ਹੈ ਅਤੇ ਕਦੇ ਅਕਾਲੀ ਦਲ ‘ਚ। ਉਨ•ਾਂ ਕਿਹਾ ਕਿ ਬਰਾੜ ਦਾ ਆਪਣੇ ਇਲਾਕੇ ‘ਚ ਵੀ ਹੁਣ ਬਿਲਕੁੱਲ ਜਨ ਅਧਾਰ ਨਹੀ ਰਿਹਾ ਅਤੇ ਉਹ ਇਕ ਚੱਲੇ ਹੋਏ ਕਾਰਤੂਸ ਦੇ ਖੋਲ• ਵਾਂਗ ਹੈ। ਇਸ ਲਈ ਉਸਦੇ ਅਕਾਲੀ ਦਲ ‘ਚ ਸ਼ਾਮਲ ਹੋਣ ਨਾਲ ਕਾਂਗਰਸ ‘ਤੇ ਕੋਈ ਅਸਰ ਨਹੀਂ ਪਵੇਗਾ। ਸਾਧੂ ਸਿੰਘ ਧਰਮਸੋਤ ਨੇ ਅੱਗੇ ਕਿਹਾ ਕਿ ਸੁਖਬੀਰ ਬਾਦਲ ਚੱਲੇ ਹੋਏ ਕਾਰਤੂਸਾਂ ਦੇ ਖੋਲ ਇੱਕਠੇ ਕਰਕੇ 19 ਦੀ ਜੰਗ ਜਿੱਤਣ ਦਾ ਭਰਮ ਪਾਲੀ ਬੈਠਾ ਹੈ। ਉਨ•ਾਂ ਕਿਹਾ ਜੰਗਾਂ ਜਿੰਦਾ ਕਾਰਤੂਸਾਂ ਨਾਲ ਜਿੱਤੀਆਂ ਜਾਂਦੀਆਂ ਹਨ, ਨਾ ਕਿ ਚੱਲੇ ਹੋਏ ਕਾਰਤੂਸਾਂ ਸਹਾਰੇ। ਧਰਮਸੋਤ ਨੇ ਇਹ ਵੀ ਕਿਹਾ ਕਿ ਚੋਣ ‘ਚ ਅਕਾਲੀ ਦਲ ਦੀ ਇੰਨੀ ਵੱਡੀ ਸ਼ਰਮਨਾਕ ਹਾਰ ਹੋਵੇਗੀ ਕਿ ਅਕਾਲੀ ਦਲ ਸੁਖਬੀਰ ਬਾਦਲ ਨੂੰ ਤੁਰੰਤ ਪ੍ਰਧਾਨਗੀ ਤੋਂ ਲਾਂਭੇ ਕਰ ਦੇਵੇਗਾ। ਧਰਮਸੋਤ ਨੇ ਕਿਹਾ ਕਿ ਸਮੁੱਚੇ ਦੇਸ ਵਿਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਹੱਕ ਵਿਚ ਹਵਾ ਚੱਲ ਰਹੀ ਹੈ ਤੇ 2019 ਦੀਆਂ ਲੋਕ ਸਭਾ ਚੌਣਾਂ ਦੋਰਾਨ ਪੰਜਾਬ ਵਿਚੋਂ ਪਾਰਟੀ ਨੂੰ 13 ਦੀਆਂ 13 ਸੀਟਾਂ ਮਿਲਣਗੀਆਂ ਤੇ ਦੇਸ਼ ਵਿਚ ਯਕੀਨਨ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।
ਮੋਬਾਈਲ ਲੈਣ ਤੋਂ ਇਨਕਾਰ ਕਰਨ ‘ਤੇ ਦੁਕਾਨਦਾਰ ‘ਤੇ ਫਾਇਰਿੰਗ, ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਭਾਲ ਜਾਰੀ
ਮੋਬਾਈਲ ਲੈਣ ਤੋਂ ਇਨਕਾਰ ਕਰਨ 'ਤੇ ਦੁਕਾਨਦਾਰ 'ਤੇ ਫਾਇਰਿੰਗ, ਸੀ.ਸੀ.ਟੀ.ਵੀ ਕੈਮਰਿਆਂ ਦੀ ਮਦਦ ਨਾਲ ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਭਾਲ...