ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਵੋਟਾਂ ਦੀ ਗਿਣਤੀ ਜਾਰੀ ; ਅਸਾਮ ਵਿੱਚ ਸ਼ੁਰੂਆਤੀ ਰੁਝਾਨਾਂ ’ਚ ਭਾਜਪਾ ਅੱਗੇ
ਚੰਡੀਗੜ੍ਹ, 4ਮਈ(ਵਿਸ਼ਵ ਵਾਰਤਾ) ਪੱਛਮੀ ਬੰਗਾਲ, ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ ਜਾਰੀ ਹੈ।ਤਾਜ਼ਾ ਰੁਝਾਨਾਂ ਅਨੁਸਾਰ, ਕੇਰਲ ਵਿੱਚ ਐਲਡੀਐਫ 52 ਸੀਟਾਂ ‘ਤੇ ਅੱਗੇ ਹੈ। ਇਸ ਤੋਂ ਇਲਾਵਾ ਅਸਾਮ ਵਿੱਚ, ਭਾਜਪਾ 68 ਸੀਟਾਂ ‘ਤੇ ਅੱਗੇ ਹੈ, ਜਦੋਂ ਕਿ ਪੁਡੂਚੇਰੀ ਵਿੱਚ, ਭਾਜਪਾ 22 ਸੀਟਾਂ ‘ਤੇ ਅੱਗੇ ਹੈ। ਤਾਮਿਲਨਾਡੂ ਵਿੱਚ, ਡੀਐਮਕੇ ਇਸ ਸਮੇਂ 58 ਸੀਟਾਂ ‘ਤੇ ਅੱਗੇ ਹੈ।























