Delhi ਸਫਦਰਜੰਗ ਵਿੱਚ ਜੱਜ ਨੇ ਕੀਤੀ ਖੁਦਕੁਸ਼ੀ, ਇਲਾਕੇ ‘ਚ ਮਚਿਆ ਹੜਕੰਪ
– ਜਾਂਚ ‘ਚ ਜੁਟੀ ਪੁਲਿਸ
ਨਵੀ ਦਿੱਲੀ, 2 ਮਈ (ਵਿਸ਼ਵ ਵਾਰਤਾ): ਦਿੱਲੀ ਦੇ ਸਫਦਰਜੰਗ ਇਲਾਕੇ ਵਿੱਚ ਜੱਜ ਅਮਨ ਕੁਮਾਰ ਸ਼ਰਮਾ ਨੇ ਖ਼ੁਦਕੁਸ਼ੀ ਕਰ ਲਈ। ਦਿੱਲੀ ਪੁਲਿਸ ਦੇ ਅਨੁਸਾਰ, ਦਿੱਲੀ ਦੇ ਸਫਦਰਜੰਗ ਇਲਾਕੇ ਵਿੱਚ ਰਹਿਣ ਵਾਲੇ ਜੱਜ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਅਤੇ FSL ਦੀ ਟੀਮ ਨੇ ਘਟਨਾ ਸਥਾਨ ਦੀ ਜਾਂਚ ਸ਼ੁਰੂ ਕਰ ਦਿੱਤੀ। ਜੱਜ ਅਮਨ ਸ਼ਰਮਾ ਦਾ ਘਰ ਗ੍ਰੀਨ ਪਾਰਕ ਇਲਾਕੇ ਵਿੱਚ ਹੈ ਅਤੇ ਉਹ ਦਿੱਲੀ ਦੀ ਕੜਕੜਡੂਮਾ ਅਦਾਲਤ ਵਿੱਚ ਤਾਇਨਾਤ ਸਨ।ਸ਼ਰਮਾ 19 ਜੂਨ, 2021 ਨੂੰ ਦਿੱਲੀ ਜੁਡੀਸ਼ੀਅਲ ਸਰਵਿਸਿਜ਼ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਪੁਣੇ ਦੇ ਸਿੰਬਾਇਓਸਿਸ ਲਾਅ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਅਤੇ 2018 ਵਿੱਚ BA LLB ਪੂਰੀ ਕੀਤੀ ਸੀ।
ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਕਈ ਤਰ੍ਹਾਂ ਦੇ ਫ਼ੌਜਦਾਰੀ ਅਤੇ ਸਿਵਲ ਕੇਸਾਂ ਦੀ ਸੁਣਵਾਈ ਕੀਤੀ ਅਤੇ ਵੱਖ-ਵੱਖ ਇਲਾਕਿਆਂ ਵਿੱਚ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਅਤੇ ਸਿਵਲ ਜੱਜ ਵਜੋਂ ਸੇਵਾਵਾਂ ਨਿਭਾਈਆਂ। ਅਕਤੂਬਰ 2025 ਵਿੱਚ, ਸ਼ਰਮਾ ਨੇ ਕੜਕੜਡੂਮਾ ਅਦਾਲਤ ਵਿੱਚ ਉੱਤਰ-ਪੂਰਬੀ ਜ਼ਿਲ੍ਹੇ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (DLSA) ਦੇ ਫੁੱਲ-ਟਾਈਮ ਸਕੱਤਰ ਵਜੋਂ ਅਹੁਦਾ ਸੰਭਾਲਿਆ ਸੀ। ਫਿਲਹਾਲ ਜੱਜ ਦੇ ਖ਼ੁਦਕੁਸ਼ੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਘਟਨਾ ਸਥਾਨ ਤੋਂ ਕੋਈ ਖੁਦਕੁਸ਼ੀ ਨੋਟ ਮਿਲਣ ਦੀ ਵੀ ਸੂਚਨਾ ਨਹੀਂ ਹੈ।























