IPL 2026 RR vs DC : ਰਾਜਸਥਾਨ ਰੌਇਲਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਮੁਕਾਬਲਾ ਜਾਰੀ
ਕਪਤਾਨ ਰਿਆਨ ਪਰਾਗ ਦੀ ਤੂਫ਼ਾਨੀ ਬੱਲੇਬਾਜ਼ੀ! ਦਿੱਲੀ ਕੈਪੀਟਲਜ਼ ਨੂੰ ਦਿੱਤਾ ਇਨ੍ਹੀਆਂ ਦੌੜਾਂ ਦਾ ਵੱਡਾ ਟੀਚਾ
ਨਵੀ ਦਿੱਲੀ, 1 ਮਈ 2026 (ਵਿਸ਼ਵ ਵਾਰਤਾ) ਇੰਡੀਅਨ ਪ੍ਰੀਮੀਅਰ ਲੀਗ (IPL) ਦੇ 19ਵੇਂ ਸੀਜ਼ਨ ਦਾ 43ਵਾਂ ਲੀਗ ਮੁਕਾਬਲਾ ਰਾਜਸਥਾਨ ਰੌਇਲਜ਼ ਅਤੇ ਦਿੱਲੀ ਕੈਪੀਟਲਜ਼ ਦੀਆਂ ਟੀਮਾਂ ਵਿਚਾਲੇ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਰਾਜਸਥਾਨ ਰੌਇਲਜ਼ ਟੀਮ ਦੇ ਕਪਤਾਨ ਰਿਆਨ ਪਰਾਗ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।
ਰਾਜਸਥਾਨ ਰੌਇਲਜ਼ ਨੇ ਦਿੱਲੀ ਕੈਪੀਟਲਜ਼ ਖ਼ਿਲਾਫ਼ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 225 ਦੌੜਾਂ ਦਾ ਸਕੋਰ ਬਣਾਇਆ ਹੈ, ਜਿਸ ਵਿੱਚ ਰਿਆਨ ਪਰਾਗ ਅਤੇ ਫਰੇਰਾ ਨੇ ਬੱਲੇ ਨਾਲ ਅਹਿਮ ਭੂਮਿਕਾ ਨਿਭਾਈ।
ਕਪਤਾਨ ਰਿਆਨ ਪਰਾਗ ਨੇ 90 ਦੌੜਾਂ ਦੀ ਪਾਰੀ ਖੇਡੀ। 50 ਗੇਂਦਾਂ ਦੀ ਇਸ ਪਾਰੀ ਵਿੱਚ ਰਿਆਨ ਨੇ 8 ਚੌਕੇ ਅਤੇ 5 ਛੱਕੇ ਲਗਾਏ। ਉਨ੍ਹਾਂ ਨੇ ਧਰੁਵ ਜੁਰੇਲ ਨਾਲ ਸੈਂਕੜੇ ਦੀ ਸਾਂਝੇਦਾਰੀ ਕੀਤੀ। ਜੁਰੇਲ ਨੇ 42 ਦੌੜਾਂ ਬਣਾਈਆਂ। ਆਖ਼ਰ ਵਿੱਚ ਡੋਨੋਵਨ ਫਰੇਰਾ ਨੇ 14 ਗੇਂਦਾਂ ‘ਤੇ 6 ਛੱਕਿਆਂ ਦੀ ਮਦਦ ਨਾਲ ਨਾਬਾਦ 47 ਦੌੜਾਂ ਬਣਾਈਆਂ।























