IPL 2026 RR vs DC : ਰਾਜਸਥਾਨ ਰਾਇਲਜ਼ ਨੇ ਜਿੱਤਿਆ Toss
ਨਵੀ ਦਿੱਲੀ, 1 ਮਈ 2026 (ਵਿਸ਼ਵ ਵਾਰਤਾ): ਇੰਡੀਅਨ ਪ੍ਰੀਮੀਅਰ ਲੀਗਦੇ 19ਵੇਂ ਸੀਜ਼ਨ ਦਾ 43ਵਾਂ ਲੀਗ ਮੁਕਾਬਲਾ ਰਾਜਸਥਾਨ ਰਾਇਲਜ਼ ਅਤੇ ਦਿੱਲੀ ਕੈਪੀਟਲਜ਼ ਦੀਆਂ ਟੀਮਾਂ ਵਿਚਾਲੇ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਰਾਜਸਥਾਨ ਰਾਇਲਜ਼ ਟੀਮ ਦੇ ਕਪਤਾਨ ਰਿਆਨ ਪਰਾਗ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਟੀਮਾਂ ਨੇ ਆਪਣੀ ਪਲੇਇੰਗ 11 ਵਿੱਚ ਕੁਝ ਵੱਡੇ ਬਦਲਾਅ ਕੀਤੇ ਹਨ, ਜਿਸ ਵਿੱਚ ਦਿੱਲੀ ਕੈਪੀਟਲਜ਼ ਨੇ ਮਿਸ਼ੇਲ ਸਟਾਰਕ ਨੂੰ ਸ਼ਾਮਲ ਕੀਤਾ ਹੈ।
ਜੇਕਰ ਦੋਵਾਂ ਟੀਮਾਂ ਦੇ ਇਸ ਸੀਜ਼ਨ ਦੇ ਹੁਣ ਤੱਕ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ, ਤਾਂ ਉਸ ਵਿੱਚ ਰਾਜਸਥਾਨ ਰਾਇਲਜ਼ ਦੀ ਸਥਿਤੀ ਥੋੜ੍ਹੀ ਮਜ਼ਬੂਤ ਦਿਖਾਈ ਦਿੰਦੀ ਹੈ। ਰਿਆਨ ਪਰਾਗ ਦੀ ਕਪਤਾਨੀ ਵਿੱਚ ਖੇਡਦੇ ਹੋਏ ਰਾਜਸਥਾਨ ਰਾਇਲਜ਼ ਨੇ 9 ਮੈਚਾਂ ਵਿੱਚੋਂ 6 ਵਿੱਚ ਜਿੱਤ ਹਾਸਲ ਕੀਤੀ ਹੈ, ਜਦਕਿ ਤਿੰਨ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਅੰਕ ਸੂਚੀ ਵਿੱਚ 12 ਅੰਕਾਂ ਦੇ ਨਾਲ ਚੌਥੇ ਨੰਬਰ ‘ਤੇ ਹਨ।
ਦੂਜੇ ਪਾਸੇ, ਦਿੱਲੀ ਕੈਪੀਟਲਜ਼ ਜਿਸ ਨੇ ਆਈਪੀਐਲ 2026 ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਉਹ 8 ਮੈਚ ਖੇਡਣ ਤੋਂ ਬਾਅਦ ਸਿਰਫ਼ ਤਿੰਨ ਵਿੱਚ ਹੀ ਜਿੱਤ ਹਾਸਲ ਕਰ ਸਕੇ ਹਨ ਅਤੇ ਅੰਕ ਸੂਚੀ ਵਿੱਚ 6 ਅੰਕਾਂ ਦੇ ਨਾਲ 7ਵੇਂ ਨੰਬਰ ‘ਤੇ ਹਨ।
ਰਾਜਸਥਾਨ ਰਾਇਲਜ਼:
ਯਸ਼ਸਵੀ ਜਾਇਸਵਾਲ, ਵੈਭਵ ਸੂਰਿਆਵੰਸ਼ੀ, ਧਰੁਵ ਜੁਰੇਲ (ਵਿਕਟਕੀਪਰ), ਰਿਆਨ ਪਰਾਗ (ਕਪਤਾਨ), ਡੋਨੋਵਨ ਫਰੇਰਾ, ਰਵਿੰਦਰ ਜਡੇਜਾ, ਸ਼ੁਭਮ ਦੁਬੇ, ਜੋਫਰਾ ਆਰਚਰ, ਰਵੀ ਬਿਸ਼ਨੋਈ, ਨਾਂਦਰੇ ਬਰਗਰ ਅਤੇ ਬ੍ਰਿਜੇਸ਼ ਸ਼ਰਮਾ।
ਇਮਪੈਕਟ ਪਲੇਅਰ: ਦਾਸੁਨ ਸ਼ਨਾਕਾ।
ਦਿੱਲੀ ਕੈਪੀਟਲਜ਼:
ਕੇ.ਐਲ. ਰਾਹੁਲ, ਪਾਥੁਮ ਨਿਸਾਂਕਾ, ਸਮੀਰ ਰਿਜ਼ਵੀ, ਨਿਤੀਸ਼ ਰਾਣਾ, ਟ੍ਰਿਸਟਨ ਸਟੱਬਸ, ਅਕਸ਼ਰ ਪਟੇਲ (ਕਪਤਾਨ), ਆਸ਼ੂਤੋਸ਼ ਸ਼ਰਮਾ, ਕਾਇਲ ਜੈਮੀਸਨ, ਮਿਸ਼ੇਲ ਸਟਾਰਕ, ਕੁਲਦੀਪ ਯਾਦਵ ਅਤੇ ਟੀ. ਨਟਰਾਜਨ।
ਇਮਪੈਕਟ ਪਲੇਅਰ: ਅਭਿਸ਼ੇਕ ਪੋਰੇਲ, ਵਿਪਰਜ ਨਿਗਮ ਅਤੇ ਮੁਕੇਸ਼ ਕੁਮਾਰ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























