IPL 2026 : ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਮੁਕਾਬਲਾ ਜਾਰੀ
ਮੁੰਬਈ ਨੇ ਹੈਦਰਾਬਾਦ ਲਈ ਸੈੱਟ ਕੀਤਾ ਟਾਰਗੇਟ ; ਰਿਆਨ ਰਿਕਲਟਨ ਨੇ ਲਗਾਇਆ ਸ਼ਾਨਦਾਰ ਸੈਂਕੜਾ
ਚੰਡੀਗੜ੍ਹ 29 ਅਪ੍ਰੈਲ (ਵਿਸ਼ਵ ਵਾਰਤਾ) ਅੱਜ IPL 2026 ਦਾ 41ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਖੇਡਿਆ ਜਾ ਰਿਹਾ ਹੈ, ਜਿਸ ਵਿੱਚ ਮੁੰਬਈ ਇੰਡੀਅਨਜ਼ ਨੇ ਹੈਦਰਾਬਾਦ ਨੂੰ ਜਿੱਤਣ ਲਈ 244 ਦੌੜਾਂ ਦਾ ਟੀਚਾ ਦਿੱਤਾ ਹੈ। ਵਾਨਖੇੜੇ ਸਟੇਡੀਅਮ ਵਿੱਚ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਮੁੰਬਈ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ ਕੁੱਲ 243 ਦੌੜਾਂ ਬਣਾਈਆਂ।
ਓਪਨਰ ਰਿਆਨ ਰਿਕਲਟਨ ਨੇ ਸ਼ਾਨਦਾਰ ਸੈਂਕੜਾ ਪਾਰੀ ਖੇਡੀ ਉਸ ਨੇ ਸਿਰਫ 55 ਗੇਂਦਾਂ ਵਿੱਚ 123 ਦੌੜਾਂ ਬਣਾਈਆਂ। ਰਿਕਲਟਨ ਤੋਂ ਇਲਾਵਾ, ਵਿਲ ਜੈਕਸ ਨੇ 46 ਦੌੜਾਂ ਦਾ ਯੋਗਦਾਨ ਪਾਇਆ, ਜਦੋਂ ਕਿ ਕਪਤਾਨ ਹਾਰਦਿਕ ਪੰਡਯਾ ਨੇ 31 ਦੌੜਾਂ ਬਣਾਈਆਂ। ਸਨਰਾਈਜ਼ਰਜ਼ ਲਈ, ਪ੍ਰਫੁੱਲ ਹਿੰਗੇ ਨੇ 2 ਵਿਕਟਾਂ ਲਈਆਂ। ਈਸ਼ਾਨ ਮਲਿੰਗਾ, ਸਾਕਿਬ ਹੁਸੈਨ ਅਤੇ ਨਿਤੀਸ਼ ਕੁਮਾਰ ਰੈਡੀ ਨੇ ਇੱਕ-ਇੱਕ ਵਿਕਟ ਲਈ।























