IPL 2026 : ਅੱਜ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ; ਮੁੰਬਈ ਨੇ ਜਿੱਤਿਆ ਟਾਸ, ਲਿਆ ਇਹ ਫੈਸਲਾ
ਚੰਡੀਗੜ੍ਹ 29 ਅਪ੍ਰੈਲ (ਵਿਸ਼ਵ ਵਾਰਤਾ) ਅੱਜ IPL 2026 ਦੇ 41ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ ਦਾ ਸਾਹਮਣਾ ਸਨਰਾਈਜ਼ਰਜ਼ ਹੈਦਰਾਬਾਦ ਨਾਲ ਹੋਵੇਗਾ। ਮੈਚ ਵਾਨਖੇੜੇ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਮੁੰਬਈ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ।
ਜ਼ਿਕਰਯੋਗ ਹੈ ਕਿ ਮੁੰਬਈ ਇਸ ਸੀਜ਼ਨ ਵਿੱਚ ਆਪਣੇ ਸੱਤ ਮੈਚਾਂ ਵਿੱਚੋਂ ਪੰਜ ਹਾਰ ਚੁੱਕੀ ਹੈ। ਟੀਮ ਅੰਕ ਸੂਚੀ ਵਿੱਚ 9ਵੇਂ ਸਥਾਨ ‘ਤੇ ਹੈ। ਦੂਜੇ ਪਾਸੇ, ਹੈਦਰਾਬਾਦ ਬਿਹਤਰ ਫਾਰਮ ਵਿੱਚ ਹੈ। ਟੀਮ ਨੇ ਆਪਣੇ ਪਿਛਲੇ ਚਾਰ ਮੈਚ ਲਗਾਤਾਰ ਜਿੱਤੇ ਹਨ ਅਤੇ ਟੇਬਲ ਵਿੱਚ ਤੀਜੇ ਸਥਾਨ ‘ਤੇ ਹੈ।























