ਪਟਿਆਲਾ, 22 ਅਪ੍ਰੈਲ – ਜ਼ਿਲਾ ਪੁਲਿਸ ਮੁਖੀ ਪਟਿਆਲਾ ਸ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਦੱਸਿਆ ਕਿ ਪਟਿਆਲਾ ਅਤੇ ਮਲੇਰਕੋਟਲਾ ਦੇ ਆਲੇ-ਦੁਆਲੇ ਪਿੰਡਾਂ ਵਿੱਚ ਚੋਰੀ ਦੇ ਵਹੀਕਲਾਂ ਨੂੰ ਵੇਚਣ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ।
ਪਟਿਆਲਾ ਪੁਲਸ ਦੀ ਟੀਮ ਦੀ ਮੁਸਤੈਦੀ ਸਦਕਾ ਤਫਤੀਸ਼ ਦੌਰਾਨ ਦੋਸ਼ੀ ਪ੍ਰਵੀਨ ਕੁਮਾਰ ਨੇ ਮੰਨਿਆ ਕਿ ਕੋ ਵਿੱਦਿਅਕ ਸੰਸਥਾਵਾਂ ਅਤੇ ਸ਼ਹਿਰ ਦੇ ਬਾਹਰ ਵਿਦਿਆਰਥੀਆਂ ਦੇ ਵਹੀਕਲ ਖ਼ਾਸ ਕਰਕੇ ਐਕਟਿਵਾ ਸਕੂਟਰੀਆਂ ਅਤੇ ਮੋਟਰਸਾਈਕਲ ਚੋਰੀ ਕਰਦਾ ਆਲੇ ਦੁਆਲੇ ਦੇ ਪਿੰਡਾਂ ਵਿੱਚ ਇਹ ਕਹਿ ਕੇ ਵੇਚਦਾ ਕਿ ਇਹ ਵਹੀਕਲ ਪਟਿਆਲਾ ਤੋਂ ਡੀਲਰ ਰਾਹੀਂ ਖਰੀਦੇ ਜਾਅਲੀ ਕਾਗਜ਼ਾਤ ਬਣਾ ਕੇ ਖ਼ਰੀਦਦਾਰਾਂ ਨੂੰ ਸਸਤੇ ਭਾਅ ਵਿੱਚ ਕਿ ਪੈਸੇ ਇਕੱਤਰ ਕਰ ਰਿਹਾ ਸੀ। ਪੁੱਛ-ਗਿਛ ਦੌਰਾਨ ਦੌਰਾਨ ਉਸ ਨੇ ਕਈ ਖੁਲਾਸੇ ਕੀਤੇ।
ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਤੋਂ ਤਿੰਨ ਮਾਰੂਤੀ ਕਾਰਾਂ, 24 ਮੋਟਰਸਾਈਕਲ ਤੇ ਪੱਚੀ ਐਕਟਿਵਾ ਸਕੂਟਰ ਬਰਾਮਦ ਕੀਤੇ ਹਨ। ਪੁਲਸ ਉਨ੍ਹਾਂ ਖਿਲਾਫ ਵੀ ਕਾਰਵਾਈ ਕਰੇਗੀ ਜਿਨ੍ਹਾਂ ਨੇ ਸਸਤੇ ਭਾਅ ਵਿੱਚ ਇਹ ਵਹੀਕਲ ਖਰੀਦੇ ਹਨ।