ਕਾਂਗਰਸ ਨੇ ਹਮੇਸ਼ਾ ਸਰਬਪੱਖੀ ਵਿਕਾਸ ਨੂੰ ਦਿੱਤੀ ਤਰਜੀਹ-ਪ੍ਰਨੀਤ ਕੋਰ

Advertisement

 

ਕਾਂਗਰਸ ਨੇ ਹਮੇਸ਼ਾ ਸਰਬਪੱਖੀ ਵਿਕਾਸ ਨੂੰ ਦਿੱਤੀ ਤਰਜੀਹ-ਪ੍ਰਨੀਤ ਕੋਰ

ਫੋਟੋ ਕੈਪਸ਼ਨ-ਪ੍ਰਨੀਤ ਕੋਰ, ਨਰੇਸ਼ ਦੁਗਲ ਅਤੇ ਹੋਰ ਆਗੂ ਮੀਟਿੰਗ ਦੋਰਾਨ।

ਬੂਥ ਵਰਕਰਾਂ ਦੇ ਭਾਰੀ ਇਕੱਠ ਨੂੰ ਪ੍ਰਨੀਤ ਕੋਰ ਨੇ ਕੀਤਾ ਸੰਬੋਧਨ

ਪਟਿਆਲਾ, 21 ਅਪ੍ਰੈਲ- ਸੀਨੀਅਰ ਕਾਂਗਰਸੀ ਆਗੂ ਪ੍ਰਨੀਤ ਕੋਰ ਨੇ ਆਪਣੇ ਚੋਣ ਪ੍ਰਚਾਰ ਵਿਚ ਤੇਜੀ ਲਿਆਉਂਦੇ ਹੋਏ, ਅੱਜ ਪਟਿਆਲਾ ਦੇ ਵੱਖ ਵੱਖ ਇਲਾਕਿਆਂ ਵਿਚ ਬੂਥ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਕੋਂਸਲਰ ਨਰੇਸ਼ ਦੁੱਗਲ ਵਲੋਂ ਜੋਨ ਨੰ: 7 ਪ੍ਰਤਾਪ ਨਗਰ ਵਿਚ ਕਰਵਾਈ ਗਈ ਵੱਖ ਵੱਖ ਵਾਰਡਾਂ ਦੇ ਤਕਰੀਬਨ 32 ਬੂਥਾਂ ਦੇ ਵਰਕਰਾਂ ਦੀ ਭਰਵੀਂ ਮੀਟਿੰਗ ਦਾ ਅਯੋਜਨ ਕੀਤਾ ਗਿਆ। ਇਸ ਮੋਕੇ ਚੇਅਰਮੈਨ ਕੇ.ਕੇ ਸ਼ਰਮਾ, ਮੇਅਰ ਸੰਜੀਵ ਬਿਟੂ, ਜਿਲ੍ਹਾ ਪ੍ਰਧਾਨ ਕੇ.ਕ ਮਲਹੋਤਰਾ ਵੀ ਹਾਜਰ ਸਨ । ਜਿਸ ਵਿਚ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੋਰ ਨੇ ਬੋਲਦਿਆਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਅਤੇ ਮੁਖ ਮੰਤਰੀ ਅਮਰਿੰਦਰ ਸਿੰਘ ਦਾ ਜੱਦੀ ਸ਼ਹਿਰ ਹੋਣ ਦੇ ਨਾਤੇ ਇਥੇ ਕਰੋੜਾ ਰੁਪਏ ਦੇ ਕੰਮ ਜਿਵੇਂ ਕਿ ਸਮੁਚੇ ਵਾਰਡਾਂ ਵਿਚ ਇੰਟਰਲਾਕਿੰਗ ਟਾਈਲਾਂ, ਐਲ.ਈ.ਡੀ ਲਾਈਟਾਂ, ਅੰਡਰਗਰਾਉਂਡ ਡਸਟਬਿੰਨ, ਸੀਵਰੇਜ ਦੀਆਂ ਨਵੀਂਆਂ ਲਾਈਨਾਂ ਦਾ ਨਿਰਮਾਣ ਅਤੇ ਨਿਵੇਂ ਇਲਾਕਿਆ ਵਿਚ ਬਰਸਾਤੀ ਪਾਣੀ ਦਾ ਨਿਕਾਸ ਅਤੇ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਗਿਆ। ਕਿਉਕਿ ਕਾਂਗਰਸ ਨੇ ਹਮੇਸ਼ਾਂ ਹੀ ਬਿਨਾ ਕਿਸੇ ਭੇਦਭਾਵ ਤੋਂ ਸਰਬਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਹੈ ਤਾਂ ਜੋ ਲੋਕ ਆਪਣੀਆ ਘਰੇਲੂ ਜਰੂਰਤਾਂ ਨੂੰ ਵਧੀਆ ਤਰੀਕੇ ਨਾਲ ਪੁਰੀਆਂ ਕਰਦੇ ਰਹਿਣ। ਇਸ ਮੋਕੇ ਕੋਂਸਲਰ ਰਜਨੀ ਸ਼ਰਮਾ, ਮਿਨਾਕਸ਼ੀ ਸਿੰਗਲਾ, ਸੁਖਵਿੰਦਰ ਸੋਨੂੰ ਅਤੇ ਪ੍ਰਨੀਤ ਕੋਰ ਤੋਂ ਇਲਾਵਾ ਗੋਪਾਲ ਸਿੰਗਲਾ, ਬਲਵਿੰਦਰ ਸਿੰਘ ਸਰਪੰਚ, ਰਣਜੀਤ ਸਿੰਘ ਥਿੰਦ, ਹਰਿੰਦਰ ਸਿੰਘ ਰੰਧਾਵਾ, ਮੀਡੀਆ ਇੰਚਾਰਜ ਜਸਵਿੰਦਰ ਜੁਲਕਾ, ਮਹਿੰਦਰ ਮੋਹਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।