ਬੇਮੌਸਮੇ ਮੀਂਹ ਕਾਰਨ ਕਣਕ ਦੀ ਵਾਢੀ ਨੂੰ ਹੋਣ ਲੱਗੀ ਦੇਰੀ

93
Advertisement

ਚੰਡੀਗੜ, 20 ਅਪ੍ਰੈਲ – ਪੰਜਾਬ ਵਿਚ ਬੀਤੇ ਦਿਨੀਂ ਹੋਈ ਬਾਰਿਸ਼ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਕੇ ਰੱਖ ਦਿੱਤੀ ਹੈ। ਇਸ ਬਾਰਿਸ਼ ਨਾਲ ਜਿਥੇ ਮੰਡੀਆਂ ਵਿਚ ਪਈ ਕਣਕ ਨੂੰ ਨੁਕਸਾਨ ਪਹੁੰਚਾਇਆ, ਉਥੇ ਖੇਤਾਂ ਵਿਚ ਖੜੀ ਪੱਕੀ ਫਸਲ ਨੂੰ ਵੱਢਣ ਲਈ ਕੁਝ ਸਮੇਂ ਲਈ ਹੋਰ ਰੋਕ ਦਿੱਤਾ ਹੈ।

ਬੇਮੌਸਮੇ ਮੀਂਹ ਨਾਲ ਖੇਤ ਤੇ ਫਸਲ ਗਿੱਲੇ ਹੋ ਗਏ, ਜਿਸ ਤੋਂ ਬਾਅਦ ਕਿਸਾਨ ਹੁਣ ਧੁੱਪ ਨਿਕਲਣ ਤੋਂ ਬਾਅਦ ਫਸਲ ਸੁੱਕਣ ਦਾ ਹੋਰ ਇੰਤਜਾਰ ਕਰਨ ਲੱਗ ਪਏ ਹਨ। ਇਸ ਤੋਂ ਇਲਾਵਾ ਹਨੇਰੀ ਨੇ ਵੀ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਹੈ।

ਦੂਸਰੇ ਪਾਸੇ ਰਿਪੋਰਟਾਂ ਅਨੁਸਾਰ ਵਾਢੀ ਦਾ ਖਰਚਾ ਵੀ ਹੋਰ ਵਧ ਗਿਆ ਹੈ, ਜਿਸ ਨੇ ਕਿਸਾਨਾਂ ਦੀ ਸਿਰਦਰਦੀ ਵਧਾ ਦਿੱਤੀ ਹੈ।