ਜਲੰਧਰ, 20 ਅਪ੍ਰੈਲ – ਜਲੰਧਰ ਵਿਚ ਪੁਲਿਸ ਵੱਲੋਂ ਇੱਕ ਕਾਰ ਵਿਚੋਂ ਲਗਪਗ 18 ਲੱਖ ਰੁਪਏ ਦੀ ਬੇਨਾਮੀ ਰਕਮ ਬਰਾਮਦ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਸਕਾਈ ਲਾਰਕ ਚੌਂਕ ਉਤੇ ਪੁਲਿਸ ਨੇ ਨਾਕੇ ਦੌਰਾਨ ਇੱਕ ਕਾਰ ਨੂੰ ਰੋਕਿਆ, ਜਦੋਂ ਇਸ ਕਾਰ ਦੀ ਤਲਾਸ਼ੀ ਲਈ ਗਈ ਤਾਂ ਇਸ ਵਿਚੋਂ 18 ਲੱਖ ਰੁ. ਬਰਾਮਦ ਹੋਏ।
ਇਸ ਦੌਰਾਨ ਪੁਲਿਸ ਵਲੋਂ ਇਸ ਰਕਮ ਨੂੰ ਕਬਜੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।