ਪ੍ਰਨੀਤ ਕੋਰ ਨੇ ਨਵੇਂ ਆਗੂਆ ਦਾ ਕੀਤਾ ਭਰਵਾਂ ਸਵਾਗਤ
ਪਟਿਆਲਾ, 19 ਅਪ੍ਰੈਲ- ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਦੇ ਇੰਚਾਰਜ ਅਤੇ ਸਨੋਰ ਹਲਕੇ ਤੋਂ ਪਿਛਲੀ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਗੁਰਪਿੰਦਰ ਸਿੰਘ ਛੀਨਾ ਅੱਜ ਆਪਣੇ ਸੈਂਕੜੇ ਸਾਥੀਆਂ ਸਮੇਤ ਸੀਨੀਅਰ ਕਾਂਗਰਸੀ ਆਗੂ ਪ੍ਰਨੀਤ ਕੋਰ ਦੀ ਹਾਜਰੀ ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ। ਅੱਜ ਇਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸੰਤੋਂਖ ਸਿੰਘ ਦੇ ਯਤਨਾ ਸਦਕਾ ਕਾਂਗਰਸ ਵਿਚ ਸ਼ਾਮਲ ਹੋਏ ਗੁਰਪਿੰਦਰ ਛੀਨਾ ਨੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੋਰ ਨੂੰ ਯਕੀਨ ਦਿਲਾਇਆ, ਕਿ ਉਹਨਾ ਦਾ ਪੁਰਾ ਸਮਰੱਥਨ ਅਤੇ ਇਕ ਇਕ ਵੋਟ ਅਗਾਮੀ 19 ਮਈ ਨੂੰ ਪ੍ਰਨੀਤ ਕੋਰ ਦੇ ਹੱਕ ਵਿਚ ਭੁਗਤੇਗੀ। ਉਹਨਾ ਇਸ ਮੋਕੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾ ਵਿਚ ਹੋਰ ਵੀ ਕਈ ਬੁਹਜਨ ਸਮਾਜ ਪਾਰਟੀ ਦੇ ਆਗੂ ਕਾਂਗਰਸ ਵਿਚ ਸ਼ਾਮਲ ਹੋਣਗੇ।
ਇਸ ਮੋਕੇ ਪ੍ਰਨੀਤ ਕੋਰ ਨੇ ਸਮੁਚੇ ਆਗੂਆ ਨੂੰ ਸਿਰੋਪਾਓ ਪਾਕੇ ਸਨਮਾਤਨ ਕੀਤਾ ਤੇ ਕਿਹਾ ਕਿ ਸ. ਛੀਨਾ ਅਤੇ ਉਹਨਾ ਦੇ ਸਾਥੀਆਂ ਦਾ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ। ਇਸ ਮੋਕੇ ਹਾਜਰ ਅਸ਼ਵਨੀ ਬੱਤਾ, ਗੁਰਮੇਜ ਸਿੰਘ ਭੂਨਰਹੇੜੀ ਤੋਂ ਇਲਾਵਾ ਸ਼ਾਮਲ ਹੋਣ ਵਾਲੇ ਆਗੂਆ ਵਿਚ ਨਵਰਾਜ ਸਿੰਘ, ਬਲਕਾਰ ਸਿੰਘ, ਬਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਮਲਕੀਤ, ਸੁਖਵਿੰਦਰ ਕੋਰ, ਜਤਿੰਦਰ ਕੋਰ, ਰਣਜੀਤ ਕੋਰ, ਸੰਦੀਪ ਕੋਰ, ਰਾਜਵੰਤ ਕੋਰ, ਸ਼ਿੰਦਰ ਕੋਰ, ਸੁਖਵਿੰਦਰ ਕੋਰ ਅਤੇ ਇਸ਼ਰ ਕੋਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਬੁਹਜਨ ਸਮਾਜ ਪਾਰਟੀ ਦੇ ਆਗੂ ਅਤੇ ਵਰਕਰ ਹਾਜਰ ਸਨ।