ਨਵੀਂ ਦਿੱਲੀ, 19 ਅਪ੍ਰੈਲ – ਉੱਤਰ ਪ੍ਰਦੇਸ਼ ਦੇ ਹਮੀਰਪੁਰ ਤੋਂ ਭਾਜਪਾ ਵਿਧਾਇਕ ਅਸ਼ੋਕ ਸਿੰਘ ਚੰਦੇਲ ਨੂੰ ਹੱਤਿਆਕਾਂਡ ਮਾਮਲੇ ਵਿਚ ਉਮਰਕੈਦ ਦੀ ਸਜਾ ਸੁਣਾਈ ਗਈ ਹੈ।
ਇਹ ਮਾਮਲਾ 1997 ਦਾ ਹੈ, ਜਦੋਂ ਹਮੀਰਪੁਰ ਵਿਚ ਹੋਏ ਹੱਤਿਆਕਾਂਡ ਵਿਚ ਅਸ਼ੋਕ ਚੰਦੇਲ ਦੋਸ਼ੀ ਸਨ। ਉਸ ਸਮੇਂ 5 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਚੰਦੇਲ ਤੋਂ ਇਲਾਵਾ 10 ਲੋਕਾਂ ਨੂੰ ਵੀ ਇਲਾਹਾਬਾਦ ਹਾਈਕੋਰਟ ਨੇ ਉਮਰਕੈਦ ਦੀ ਸਜਾ ਸੁਣਾਈ ਗਈ ਹੈ।