ਵਿਕਾਸ ਦੀ ਦੇਵੀ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਨੂੰ ਲੋਕਾਂ ਵਲੋਂ ਮਿਲ ਰਿਹਾ ਭਰਵਾਂ ਹੁੰਗਾਰਾ

36
Advertisement
ਪ੍ਰਨੀਤ ਕੌਰ ਰਾਮ ਆਸ਼ਰਮ ਵਿਖੇ ਕਾਂਗਰਸ ਪਾਰਟੀ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ

ਪਟਿਆਲਾ, 18 ਅਪ੍ਰੈਲ- ਸੀਨੀਅਰ ਕਾਂਗਰਸੀ ਆਗੂ ਅਤੇ ਵਿਕਾਸ ਦੀ ਦੇਵੀ ਪ੍ਰਨੀਤ ਕੋਰ ਦੀ ਚੋਣ ਮੁਹਿੰਮ ਨੂੰ ਪਟਿਆਲਾ ਜਿਲੇ ਦੇ ਹਰ ਹਲਕੇ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਿਉਕਿ ਪ੍ਰਨੀਤ ਕੋਰ ਵਲੋਂ ਮੈਂਬਰ ਪਾਰਲੀਮੈਂਟ ਅਤੇ ਵਿਦੇਸ਼ ਰਾਜ ਮੰਤਰੀ ਰਹਿੰਦੇ ਹੋਏ, ਹਰ ਹਲਕੇ ਵਿਚ ਕਰੋੜਾ ਰੁਪਏ ਦੇ ਵਿਕਾਸ ਦੇ ਕੰਮ ਕਰਵਾਏ ਹਨ ਅਤੇ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਮੁਖ ਮੰਤਰੀ ਅਮਰਿੰਦਰ ਸਿੰਘ ਦੇ ਅਖਤਿਆਰੀ ਫੰਡ ਵਿਚੋਂ ਵੀ ਗਰਾਂਟਾ ਜਾਰੀ ਕਰਵਾਕੇ ਸਮੁਚੇ ਪਟਿਆਲਾ ਸ਼ਹਿਰ ਦੀ ਨੁਹਾਰ ਬਦਲ ਦਿੱਤੀ ਹੈ। ਜਿਸਦੇ ਸਿਟੇ ਵਜੋਂ ਕਾਂਗਰਸ ਪਾਰਟੀ ਦੀਆ ਚੋਣ ਮੀਟਿੰਗਾਂ ਵਿਚ ਲੋਕਾਂ ਦਾ ਹਜੂੰਮ ਉਮੜ ਰਿਹਾ ਹੈ। ਕਿਉਕਿ ਪ੍ਰਨੀਤ ਕੋਰ ਆਪਣੇ ਮਿਲਣਸਾਰ ਸੁਭਾ ਕਰਕੇ ਸਮੁਚੇ ਲੋਕਾਂ ਵਿਚ ਹਰਮਨ ਪਿਆਰੇ ਲੀਡਰ ਦੇ ਤੋਰ ਤੇ ਜਾਣੇ ਜਾਂਦੇ ਹਨ ਅਤੇ ਹਲਕੇ ਦੇ ਹਰ ਪਰਿਵਾਰ ਦੇ ਦੁੱਖ ਸੁੱਖ ਵਿਚ ਵੀ ਦਿਲੋਂ ਸ਼ਾਮਲ ਹੁੰਦੇ ਹਨ।  ਪ੍ਰਨੀਤ ਕੋਰ ਨੇ ਹੁਣ ਤੋਂ ਹੀ ਭਰ ਗਰਮੀ ਵਿਚ ਆਪਣੀ ਚੋਣ ਮੁਹਿੰਮ ਨੂੰ ਭਖਾ ਕੇ ਵਿਰੋਧੀ ਉਮੀਦਵਾਰਾ ਨੂੰ ਬਹੁਤ ਪਿਛੇ ਛੱਡ ਦਿੱਤਾ ਹੈ।

ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੋਰ ਨੇ ਅੱਜ ਪਟਿਆਲਾ ਸ਼ਹਿਰ ਦੇ ਰਾਮ ਆਸ਼ਰਮ ਅਤੇ ਪਟਿਆਲਾ ਦਿਹਾਤੀ ਹਲਕੇ ਦੇ ਤ੍ਰਿਪੜੀ ਇਲਾਕੇ ਵਿਚ ਮਿਲ ਰਹੇ ਭਰਵੇਂ ਹੁੰਗਾਰੇ ਤੋ ਉਤਸ਼ਾਹਿਤ ਹੋ ਕੇ ਕਿਹਾ ਕਿ ਸਮੁਚੇ ਪਟਿਆਲਾ ਹਲਕੇ ਵਿਚ ਇਸ ਵਾਰ ਜੋ ਉਹਨਾ ਨੂੰ ਵੋਟਰਾ ਦਾ ਮਾਨ ਸਤਿਕਾਰ ਮਿਲ ਰਿਹਾ ਹੈ ਜੋ ਕਿ ਇਸ ਤੋਂ ਪਹਿਲਾ ਕਦੇ ਵੀ ਨਹੀ ਮਿਲਿਆ

ਇਸ ਮੋਕੇ ਮੇਅਰ ਸੰਜੀਵ ਸ਼ਰਮਾ ਬਿੱਟੂ, ਜਿਲਾ ਪ੍ਰਧਾਨ ਕੇ.ਕੇ. ਮਲਹੋਤਰਾ, ਮਹਿਲਾ ਕਾਂਗਰਸ ਦੀ ਪ੍ਰਧਾਨ ਕਿਰਨ ਢਿਲੋ, ਅਤੁਲ ਜੋਸ਼ੀ, ਸ਼ੁਸ਼ੀਲ ਗੋਤਮ, ਗਿੰਨੀ ਨਾਗਪਾਲ, ਹਰੀਸ਼ ਕਪੂਰ, ਮੈਡਮ ਸੁਰਿੰਦਰ ਸ਼ਰਮਾ ਅਤੇ ਹੋਰ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਬਜੁਰਗ, ਅੋਰਤਾਂ ਅਤੇ ਨੋਜਵਾਨ ਹਾਜਰ ਸਨ।

 ਪ੍ਰਨੀਤ ਕੋਰ ਰਾਮ ਆਸ਼ਰਮ ਵਿਖੇ ਕਾਂਗਰਸ ਪਾਰਟੀ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।