-ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਦਿੱਤੀ ਹਲਕਾ ਦਿੜਬਾ ਬਾਰੇ ਜਾਣਕਾਰੀ
ਪਟਿਆਲਾ : ਤਹਿਸੀਲਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਸੰਗਰੂਰ ਜ਼ਿਲੇ ਦੇ ਹਲਕਾ ਦਿੜਬਾ ਤੋਂ ਚੋਣ ਲੜਨ ਵਾਲੇ ਦਰਸ਼ਨ ਸਿੰਘ ਸਿੱਧੂ ਲੋਕ ਸਭਾ ਚੋਣਾਂ ਵਿਚ ਸੰਗਰੂਰ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਮਦਦ ਕਰਨਗੇ। ਸਾਬਕਾ ਤਹਿਸੀਲਦਾਰ ਸਿੱਧੂ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨ•ਾਂ ਨੂੰ ਹਲਕਾ ਦਿੜਬਾ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸਾਬਕਾ ਤਹਿਸੀਲਦਾਰ ਦਰਸ਼ਨ ਸਿੰਘ ਸਿੱਧੂ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਉਹ ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਦੀ ਮਦਦ ਕਰਨ ਅਤੇ ਹਲਕਾ ਦਿੜਬਾ ਵਿਚ ਡਟ ਜਾਣ। ਜਿਸ ਤੋਂ ਬਾਅਦ ਦਰਸ਼ਨ ਸਿੰਘ ਸਿੱਧੂ ਨੇ ਕਿਹਾ ਕਿ ਉਹ ਹਮੇਸ਼ਾ ਹੀ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਆਏ ਹਨ। ਉਨ•ਾਂ ਮੁੱਖ ਮੰਤਰੀ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਡਟ ਕੇ ਸੰਗਰੂਰ ਜ਼ਿਲੇ ਵਿਚ ਕਾਂਗਰਸ ਪਾਰਟੀ ਦੀ ਮਦਦ ਕਰਨਗੇ ਅਤੇ ਸੀਟ ਜਿੱਤ ਕੇ ਉਨ•ਾਂ ਦੀ ਝੋਲੀ ਵਿਚ ਪਾਉਣਗੇ। ਉਨ•ਾਂ ਕਿਹਾ ਕਿ ਕੇਵਲ ਦਿੜਬਾ ਹੀ ਨਹੀਂ ਸਗੋਂ ਪੂਰੇ ਲੋਕ ਸਭਾ ਹਲਕੇ ਵਿਚ ਜਿਥੇ ਵੀ ਉਨ•ਾਂ ਦੇ ਸਪੋਰਟਰ ਹਨ, ਉਹ ਸਭ ਨੂੰ ਲਾਮਬੰਦ ਕਰਨਗੇ। ਸਾਬਕਾ ਤਹਿਸੀਲਦਾਰ ਨੇ ਮੁੱਖ ਮੰਤਰੀ ਨੂੰ ਫੁੱਲਾਂ ਦਾ ਬੁਕਾ ਵੀ ਭੇਂਟ ਕੀਤਾ।
ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਫੁੱਲਾਂ ਦਾ ਬੁਕਾ ਭੇਂਟ ਕਰਦੇ ਹੋਏ ਸਾਬਕਾ ਤਹਿਸੀਲਦਾਰ ਦਰਸ਼ਨ ਸਿੰਘ ਸਿੱਧੂ।