ਓ.ਬੀ.ਸੀ ਦੀ ਹਰ ਮੰਗ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਪੁਰਾ – ਪ੍ਰਨੀਤ ਕੌਰ

54
Advertisement
ਪ੍ਰਨੀਤ ਕੋੌਰ ਨੂੰ ਸਨਮਾਨਤ ਕਰਦੇ ਹੋਏ ਬਲਜਿੰਦਰ ਜੰਡੂ ਅਤੇ ਓ.ਬੀ.ਸੀ ਦੀ ਦੇ ਨੁਮਾਇੰਦੇ

 ਓ.ਬੀ.ਸੀ ਡਿਪਾਰਟਮੈਂਟ ਪਟਿਆਲਾ ਰੂਲਰ ਦੇ ਚੇਅਰਮੈਨ ਬਲਜਿੰਦਰ ਸਿੰਘ ਜੰਡੂ ਦੀ ਅਗਵਾਈ ਹੇਠ ਵੱਖ ਵੱਖ ਹਲਕਿਆ ਜਿਵੇ ਕਿ ਪਟਿਆਲਾ, ਰਾਜਪੁਰਾ, ਨਾਭਾ ਅਤੇ ਸਮਾਣਾ ਦੇ ਨਮਾਇੰਦਿਆ ਦੀ ਪ੍ਰਨੀਤ ਕੋਰ ਨਾਲ ਹੋਈ ਅਹਿਮ ਮੀਟਿੰਗ ਦੋਰਾਨ ਸਮੱਸਿਆਵਾ ਤੋਂ ਜਾਣੂ ਕਰਵਾਇਆ ਗਿਆ ਅਤੇ ਪ੍ਰਨੀਤ ਕੋਰ ਤੋਂ ਕੋਂਸਲ ਅਤੇ ਪੰਚਾਇਤੀ ਚੋਣਾ ਵਿਚ 27 ਪ੍ਰਤੀਸ਼ਤ ਰਾਖਵਾਕਰਨ ਦੀ ਮੰਗ ਕੀਤੀ । ਮੀਟਿੰਗ ਦੋਰਾਨ ਨੁਮਾਇੰਦਿਆ ਦੀ ਮੁਖ ਮੰਗਾਂ ਨੂੰ ਸੁਣਨ ਤੋ ਬਾਅਦ ਪ੍ਰਨੀਤ ਕੋਰ ਨੇ ਕਿਹਾ ਕਿ ਚੋਣਾ ਤੋ ਬਾਅਦ ਓ.ਬੀ.ਸੀ ਦੀਆਂ ਮੰਗਾ ਨੂੰ ਪਹਿਲ ਦੇ ਅਧਾਰ ਤੇ ਵਿਚਾਰ ਕੇ ਛੇਤੀ ਤੋਂ ਛੇਤੀ ਪੁਰਾ ਕੀਤਾ ਜਾਵੇਗਾ। ਓ.ਬੀ.ਸੀ  ਵਿਦਿਆਰਥੀਆ ਨੂੰ ਵਿਦੇਸ਼ਾ ਵਿਚ ਪੜਾਈ ਕਰਨ ਲਈ ਵੀ ਵੱਧ ਤੋਂ ਵੱਧ ਸਾਧਨ ਉਪਲਬਧ ਕਰਵਾਏ ਜਾਣਗੇ, ਤਾਂ ਜੋ ਇਹ ਲੋਕ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ।

ਪ੍ਰਨੀਤ ਕੋਰ  ਓ.ਬੀ.ਸੀ  ਨੁਮਾਇੰਦਿਆ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ।

ਇਸ ਮੋਕੇ ਬਲਜਿੰਦਰ ਜੰਡੂ ਅਤੇ ਟੀਮ ਨੇ ਪ੍ਰਨੀਤ ਕੋਰ ਨੂੰ ਸਨਮਾਨਤ ਵੀ ਕੀਤਾ ਅਤੇ ਭਰੋਸਾ ਦਿਵਾਇਆ ਪ੍ਰਨੀਤ ਕੋਰ ਨੂੰ ਸਮੁਚੇ ਹਲਕਿਆਂ ਵਿਚ ਵੱਧ ਤੋਂ ਵੱਧ ਵੋਟਾ ਨਾਲ ਜੇਤੂ ਬਣਾਇਆ ਜਾਵੇਗਾ। ਇਸ ਮੋਕੇ ਜੋਰਾ ਸਿੰਘ ਨਾਭਾ ਟੀਮ ਅਤੇ ਵਾਰਡਾ ਦੇ ਪ੍ਰਧਾਨ, ਗੁਰਮੇਲ ਸਿੰਘ ਸਨੋਰ ਅਤੇ ਟੀਮ, ਬਲਦੇਵ ਕ੍ਰਿਸ਼ਨ ਸਮਾਣਾ ਅਤੇ ਟੀਮ, ਅਮਰਜੀਤ ਧੀਮਾਨ ਅਤੇ ਟੀਮ ਆਦਿ ਹੋਰ ਵੀ ਮੈਬਰ ਹਾਜਰ ਸਨ।