ਭਾਰਤੀ ਚੋਣ ਕਮਿਸ਼ਨ ਵੱਲੋਂ ਰੁੱਖਾਂ ਅਤੇ ਜੰਗਲਾਂ ਦੀ ਕਟਾਈ ਸਬੰਧੀ ਪ੍ਰਵਾਨਗੀ

18
Advertisement

ਚੰਡੀਗੜ, ਅਪ੍ਰੈਲ 17: ਭਾਰਤੀ ਚੋਣ ਕਮਿਸ਼ਨ ਨੇ ਅੱਜ ਰੁੱਖਾਂ ਦੀ ਕਟਾਈ ਅਤੇ ਜੰਗਲਾਂ ਦੀ ਕਟਾਈ ਸਬੰਧੀ ਪ੍ਰਵਾਨਗੀ ਦੇ ਦਿੱਤੀ ਹੈ।
ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ. ਰਾਜੂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਮੰਜ਼ੂਰ ਹੋਏ ਰਾਸ਼ਟਰੀ ਰਾਜ ਮਾਰਗਾਂ ਦੀ ਉਸਾਰੀ ਲਈ ਕੱਟੇ ਜਾਣ ਵਾਲੇ ਦਰੱਖਤਾਂ ਅਤੇ ਜੰਗਲਾਂ ਦੀ ਕਟਾਈ, ਕਾਰਜ ਸ਼ੁਰੂ ਕਰਨ ਦੀ ਮਿਤੀ ਤੈਅ ਕਰਨ ਅਤੇ ਕੰਮ ਸ਼ੁਰੂ ਕਰਨ, ਟੈਂਡਰ ਜ਼ਾਰੀ ਕਰਨ, ਜ਼ਮੀਨ ਗ੍ਰਹਿਣ ਕਰਨ ਸਬੰਧੀ ਭਾਰਤ ਸਰਕਾਰ ਦੇ ਪ੍ਰਵਾਨਿਤ ਪ੍ਰੋਜੈਕਟ ਸਬੰਧੀ ਪ੍ਰਵਾਨਗੀ ਦਿੱਤੀ ਗਈ ਹੈ।
ਕਮਿਸ਼ਨ ਵੱਲੋਂ ਇਹ ਪ੍ਰਵਾਨਗੀ ਇਸ ਸ਼ਰਤ ਤੇ ਦਿੱਤੀ ਹੈ ਕਿ ਇਸ ਸਬੰਧੀ ਕਿਸੇ ਵੀ ਤਰਾਂ ਦਾ ਰਾਜਸੀ ਲਾਹਾ ਕਿਸੇ ਵੱਲੋਂ ਵੀ ਨਾ ਲਿਆ ਜਾਵੇ।