ਚੰਡੀਗੜ, 16 ਅਪ੍ਰੈਲ (ਵਿਸ਼ਵ ਵਾਰਤਾ)– ਚੰਡੀਗੜ ਕੌਮਾਂਤਰੀ ਹਵਾਈ ਅੱਡੇ ਉਤੇ ਅੱਜ ਇੱਕ ਜਹਾਜ ਦੀ ਜਾਂਚ ਦੌਰਾਨ 30 ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ, ਜਿਹਨਾਂ ਦੀ ਕੁੱਲ ਕੀਮਤ 1 ਕਰੋੜ 15 ਲੱਖ ਰੁਪਏ ਹੈ।
ਸੀਮਾ ਸ਼ੁਲਕ ਵਿਭਾਗ ਨੇ ਦੱਸਿਆ ਕਿ ਇਕ ਸੀਟ ਦੇ ਨਾਲ ਸਥਿਤ ਖਾਲੀ ਜਗਾ ਉਤੇ ਸੋਨੇ ਦੇ 30 ਬਿਸਕੁਟ ਪਾਏ ਗਏ।
ਇਹ ਸੋਨਾ ਇੰਡੀਗੋ ਦੀ ਉਡਾਨ ਨੰਬਰ 6ਈ-56 ਤੋਂ ਲਿਆਇਆ ਗਿਆ ਸੀ ਜੋ ਕਿ ਕਰੀਬ ਪੌਣੇ 12 ਵਜੇ ਚੰਡੀਗੜ ਪਹੁੰਚੀ ਸੀ। ਮਾਮਲੇ ਦੀ ਜਾਂਚ ਜਾਰੀ ਹੈ।