ਪੰਜਾਬ ‘ਚ ਕੱਲ੍ਹ ਤੇਜ਼ ਹਨ੍ਹੇਰੀ ਅਤੇ ਗੜ੍ਹੇ ਪੈਣ ਦੀ ਸੰਭਾਵਨਾ : ਮੌਸਮ ਵਿਭਾਗ

84
Advertisement

ਚੰਡੀਗੜ, 15 ਅਪ੍ਰੈਲ – ਪੰਜਾਬ ਵਿਚ ਇੱਕ ਪਾਸੇ ਜਿਥੇ ਇਸ ਸਮੇਂ ਵਾਢੀ ਪੂਰੇ ਜੋਬਨ ‘ਤੇ ਹੈ ਉਥੇ ਮੌਸਮ ਵਿਭਾਗ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਕੱਲ੍ਹ ਮੰਗਲਵਾਰ ਅਤੇ ਪਰਸੋਂ ਸੂਬੇ ਵਿਚ ਮੌਸਮ ਵਿਗੜਨ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ 17 ਅਪ੍ਰੈਲ ਨੂੰ ਪੰਜਾਬ ਵਿਚ ਤੇਜ਼ ਹਨੇਰੀ ਚੱਲੇਗੀ ਤੇ ਕਈ ਥਾਵਾਂ ਤੇ ਗੜ੍ਹੇ ਵੀ ਪੈ ਸਕਦੇ ਹਨ। ਇਸ ਦੌਰਾਨ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਬਦਲਿਆ ਮੌਸਮ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਾ ਸਕਦਾ ਹੈ।