IPL 2026 RR vs MI: ਮੁੰਬਈ ਨੇ ਜਿੱਤਿਆ TOSS
ਨਵੀ ਦਿੱਲੀ, 7 ਅਪ੍ਰੈਲ 2026 (ਵਿਸ਼ਵ ਵਾਰਤਾ): ਇੰਡੀਅਨ ਪ੍ਰੀਮੀਅਰ ਲੀਗ 2026 ਦੇ 13ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਅਤੇ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਵਿਚਾਲੇ ਮੈਚ ਹੈ। ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਇਹ ਮੁਕਾਬਲਾ ਖੇਡਿਆ ਜਾਣਾ ਹੈ, ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਮੀਂਹ ਕਾਰਨ ਟਾਸ ਵਿੱਚ ਦੇਰੀ ਹੋ ਗਈ। ਸ਼ਾਮ 7 ਵਜੇ ਟਾਸ ਹੋਣਾ ਸੀ, ਪਰ ਮੀਂਹ ਦੇ ਕਾਰਨ ਰਾਤ 9 ਵੱਜ ਕੇ 30 ਮਿੰਟ ਤੱਕ ਵੀ ਟਾਸ ਨਹੀਂ ਹੋ ਸਕਿਆ। ਇਹ 11-11 ਓਵਰਾਂ ਦਾ ਮੈਚ ਹੋਵੇਗਾ। ਪਾਵਰਪਲੇ 3.2 ਓਵਰਾਂ ਦਾ ਹੋਵੇਗਾ ਅਤੇ ਪਹਿਲੀ ਗੇਂਦ ਰਾਤ 10:10 ਵਜੇ ਸੁੱਟੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























