ਸੀਨੀਅਰ ਕਾਂਗਰਸੀ ਆਗੂ ਪ੍ਰਨੀਤ ਕੋਰ ਬੰਡੂਗਰ ਵਿਖੇ ਬੂਥ ਵਰਕਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।
ਪਟਿਆਲਾ-14 ਅਪ੍ਰੈਲ- ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਕਿ ਕਾਗਰਸ ਪਾਰਟੀ ਦੇ ਚੋਣ ਮਨੋਰੋਥ ਪੱਤਰ ਵਿੱਚ ਰਾਹੂਲ ਗਾਂਧੀ ਅਤੇ ਕਾਗਰਸ ਪਾਰਟੀ ਵਲੋਂ ਦੇਸ਼ ਵਿਚੋਂ ਗਰੀਬੀ ਦੂਰ ਕਰਨ ਦਾ ਸੰਕਲਪ ਲਿਆ ਹੈ। ਪ੍ਰਨੀਤ ਕੌਰ ਨੇ ਅੱਜ ਬੰਡੂਗਰ ਇਲਾਕੇ ਦੇ ਬੂਥ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਕਾਂਗਰਸ ਨੇ ਬਗੈਰ ਕਿਸੇ ਜਾਤ ਪਾਤ ਤੋਂ ਹਰ ਗਰੀਬ ਪਰਿਵਾਰ ਨੂੰ 72 ਹਜਾਰ ਰੁਪਏ ਸਲਾਨਾ ਮੱਦਦ ਦੇਣ ਦਾ ਵਾਅਦਾ ਕੀਤਾ ਹੈ, ਉਹਨਾ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਵਿਚੋਂ ਗਰੀਬੀ ਖਤਮ ਕਰਨ ਲਈ ਵਚਨਬੱਧ ਹੈ। ਉਹਨਾ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਆਪਣੇ 2 ਸਾਲ ਦੇ ਕਾਰਜਕਾਲ ਦੋਰਾਨ ਪੰਜਾਬ ਵਿੱਚ ਸਮੁਚਾ ਵਿਕਾਸ ਕੀਤਾ ਹੈ। ਜੋ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਆਪਣੇ 10 ਸਾਲਾ ਦੇ ਕਾਰਜਕਾਲ ਦੋਰਾਨ ਨਹੀਂ ਕਰ ਸਕੀ ਸੀ। ਇਸ ਮੋਕੇ ਮੇਅਰ ਸੰਜੀਵ ਸ਼ਰਮਾ ਬਿਟੂ, ਜਿਲਾ ਪ੍ਰਧਾਲ ਕੇ ਕੇ ਮਲਹੋਤਰਾ, ਜੋਨ ਇੰਚਾਰਜ ਸੁਰਿੰਦਰਜੀਤ ਵਾਲੀਆ, ਬਲਾਕ ਪ੍ਰਧਾਨ ਨਰੇਸ਼ ਦੁਗਲ, ਕੋਸਲਰ ਅਮਰਬੀਰ ਕੋਰ ਬੇਦੀ, ਸਤਵੰਤ ਰਾਣੀ ਗੂਰਇੰਦਰ ਕੋਰ ਕਾਲੇਕਾ, ਕੋਸਲਰ ਵਿਜੈ ਕੂਕਾ, ਬਲਵਿੰਦਰ ਸਿੰਘ ਬੇਦੀ, ਡਾ. ਨਰਬਹਾਦਰ ਵਰਮਾ, ਮਹਿੰਦਰ ਸਿੰਘ ਅਤੇ ਸਮੁਚੇ ਕਾਂਗਰਸੀ ਵਰਕਰ ਅਤੇ ਮੈਂਬਰ ਭਾਰੀ ਗਿਣਤੀ ਵਿਚ ਹਾਜਰ ਸਨ।