ਮਸ਼ਹੂਰ Punjabi Singer ਦਾ ਦਿਹਾਂਤ; ਪ੍ਰਸ਼ੰਸ਼ਕਾਂ ਤੇ ਮਨੋਰੰਜਨ ਜਗਤ ‘ਚ ਫੈਲੀ ਸੋਗ ਦੀ ਲਹਿਰ
ਚੰਡੀਗੜ੍ਹ, 6 ਅਪ੍ਰੈਲ (ਵਿਸ਼ਵ ਵਾਰਤਾ) – ਸੰਗੀਤ ਜਗਤ ਨਾਲ ਜੁੜੀ ਬੇਹੱਦ ਮੰਦਭਾਗੀ ਖਬਰ ਸਾਹਮਣੇ ਆਈ ਹੈ। ‘ਢੋਲਾ ਵੇ ਢੋਲਾ’ ਗੀਤ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਦਾ ਦਿਹਾਂਤ ਹੋ ਗਿਆ ਹੈ। ਜਲੰਧਰ ਦੇ ਦੋਸਾਂਝ ਕਲਾਂ ਦੇ ਰਹਿਣ ਵਾਲੇ ਪੰਜਾਬੀ ਗਾਇਕ ਦੀਪਾ ਦੋਸਾਂਝ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਦੀਪਾ ਇਨ੍ਹੀਂ ਦਿਨੀਂ ਇੰਗਲੈਂਡ ਦੇ ਲੀਸੈਸਟਰ ਵਿੱਚ ਰਹਿ ਰਹੇ ਸਨ। ਉਨ੍ਹਾਂ ਦੀ ਮੌਤ ‘ਤੇ ਪ੍ਰਸ਼ੰਸ਼ਕ ਤੇ ਮਨੋਰੰਜਨ ਜਗਤ ਦੀਆਂ ਉਘੀਆਂ ਹਸਤੀਆਂ ਵੱਲੋਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਨਾ ਸਿਰਫ਼ ਉਨ੍ਹਾਂ ਦੇ ਪ੍ਰਸ਼ੰਸਕ, ਸਗੋਂ ਪੂਰਾ ਪੰਜਾਬੀ ਮਨੋਰੰਜਨ ਜਗਤ ਸਦਮੇ ਵਿੱਚ ਹੈ। ਮਸ਼ਹੂਰ ਪੰਜਾਬੀ ਗਾਇਕ ਅਤੇ ਸੰਗੀਤਕਾਰ ਸੁੱਖਸ਼ਿੰਦਰ ਸ਼ਿੰਦਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਗਾਇਕ ਦੀਪਾ ਦੋਸਾਂਝ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਲਿਖਿਆ, ‘ਅੱਜ ਪੰਜਾਬੀ ਸੰਗੀਤ ਜਗਤ ਨੇ ਇੱਕ ਸੱਚਾ ਹੀਰਾ ਗੁਆ ਦਿੱਤਾ ਹੈ।’
ਦੀਪਾ ਦੋਸਾਂਝ ਪੰਜਾਬੀ ਸੰਗੀਤ ਜਗਤ ਅਤੇ ਯੂਕੇ (UK) ਭੰਗੜਾ ਇੰਡਸਟਰੀ ਨਾਲ ਜੁੜੇ ਹੋਏ ਸਨ ਅਤੇ 90 ਦੇ ਦਹਾਕੇ ਦੇ ਸੁਪਰਹਿੱਟ ਗਾਇਕ ਰਹੇ ਹਨ। ਦੀਪਾ ਨੇ ‘ਢੋਲਾ ਵੇ ਢੋਲਾ’ ਵਰਗੇ ਸਦਾਬਹਾਰ ਗੀਤਾਂ ਰਾਹੀਂ ਘਰ-ਘਰ ਵਿੱਚ ਆਪਣੀ ਪਛਾਣ ਬਣਾਈ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























