ਪ੍ਰਨੀਤ ਕੌਰ, ਕੇ ਕੇ ਸਰਮਾ, ਮੇਅਰ ਬਿਟੂ, ਵਿੰਤੀ ਸੰਗਰ, ਸੋਨੂ ਸੰਗਰ, ਰਜੇਸ ਘਾਰੂ ਅਤੇ ਹੋਰ ਆਗੂ ਬਾਬਾ ਸਾਹਿਬ ਨੂੰ ਸਰਧਾ ਦੇ ਫੂਲ ਭੇਟ ਕਰਦੇ ਹੋਏ।
ਦਲਿਤਾਂ ਦੇ ਮਸੀਹਾ ਅਤੇ ਭਰਤੀਆਂ ਸਵਿਧਾਨ ਦੇ ਰਚੇਤਾ ਡਾ. ਭੀਮ ਰਾਓ ਅੰਬੇਦਕਰ ਜੀ ਦੀ ਜੈਯੰਤੀ ਮੌਕੇ ਇਕ ਵਿਸਾਲ ਸਮਾਗਮ ਐਸ. ਸੀ ਸੈਲ ਦੇ ਚੇਅਰਮੈਨ ਸੋਨੂੰ ਸੰਗਰ ਅਤੇ ਜ਼ਿਲਾ ਕਾਂਗਰਸ ਕਮੇਟੀ ਜਰਨਲ ਸਕੱਤਰ ਰਜੇਸ ਘਾਰੂ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਲੋਕ ਸਭਾ ਪਟਿਆਲਾ ਹਲਕਾ ਤੋਂ ਕਾਗਰਸ ਦੀ ਉਮੀਦਵਾਰ ਪ੍ਰਨੀਤ ਕੌਰ, ਚੇਅਰਮੈਨ ਕੇ ਕੇ ਸਰਮਾ , ਮੇਅਰ ਸੰਜੀਵ ਬਿਟੂ ਜਿਲਾ ਪ੍ਰਧਾਨ ਕੇ ਕੇ ਮਲਹੋਤਰਾ, ਡਿਪਟੀ ਮੇਅਰ ਵਿੰਤੀ ਸੰਗਰ ਅਤੇ ਗੇਜਾ ਰਾਮ ਵਾਲਮਿਕੀ ਪਹੁੰਚੇ ਅਤੇ ਬਾਬਾ ਸਾਹਿਬ ਦੀ ਮੁਰਤੀ ਉਤੇ ਨਤਮਸਤਕ ਹੋਕੇ ਸ਼ਰਦਾ ਦੇ ਫੂਲ ਭੇਟ ਕੀਤੇ। ਇਸ ਮੌਕੇ ਪ੍ਰਨੀਤ ਕੋਰ ਨੇ ਸਮੁਚੇ ਦੇਸ਼ ਵਾਸੀਆ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਭੀਮ ਰਾਓ ਅੰਬੇਦਕਰ ਜੀ ਂਇਕ ਵੱਡੇ ਵਿਦਵਾਨ ਅਤੇ ਅਰਥ ਸਾਸਤਰੀ ਸਨ ,ਜਿਨਾ ਨੇ ਸਮੁਚੇ ਭਾਰਤੀਆਂ ਅਤੇ ਨਾਰੀ ਜਾਤੀ ਨੂੰ ਸਮਾਨਤਾ ਦਾ ਹੱਕ ਦਿਵਾਇਆ ਅਤੇ ਦੇਸ਼ ਦੀ ਉਨਤੀ ਵਿੱਚ ਯੋਗਦਾਨ ਪਾਉਣ ਲਈ ਦਲਿਤਾ ਲਈ ਕਈ ਦਰਵਾਜੇ ਖੋਲੇ ਜਿਸ ਲਈ ਸਮੁਚੇ ਭਾਰਤ ਦੇਸ਼ ਦੇ ਲੋਕ ਉਹਨਾ ਨੂੰ ਸਦਾ ਯਾਦ ਰੱਖਣਗੇ। ਇਸ ਮੌਕੇ ਜਤਿੰਦਰ ਕੁਮਾਰ ਪ੍ਰਿੰਸ ਪ੍ਰਧਾਨ, ਸੋਹਨ ਲਾਲ ਜਖਮੀ, ਕੋਂਸਲਰ ਰਜੇਸ ਮੰਡੋਰਾ, ਸੁਖਵਿੰਦਰ ਸੋਨੂ ਅਤੇ ਰਵਿੰਦਰ ਟੋਨੀ, ਨਰੇਸ ਬੋਬੀ, ਸੰਜੇ ਹੰਸ, ਰਾਮ ਚੰਦਰ ਟਾਕ, ਰਾਜ ਕਮਾਰ ਘਾਰੂ, ਅਡਵੋਕੇਟ ਰਣਧੀਰ ਸਿੰਘ ਅਤੇ ਸਤਵੰਤ ਸਿੰਘ ਹੰਸ, ਹੈਪੀ ਪਰੋਚੇ, ਦਲਵੀਰ ਟਿਵਾਣਾ, ਐਡਵੋਕੇਟ ਸ਼ਲਿੰਦਰ ਮੋਟੀ, ਨਰਿੰਦਰ ਪੱਪਾ, ਵਿਕਾਸ ਗਿੱਲ, ਨਰੇਸ਼ ਕਾਂਗੜਾ, ਸਰਵਨ ਅਟਵਾਲ ,ਦਰਸਨ ਸਿੰਘ ਮੈਣ, ਸੂਰਜ ਸਿਰਸੇਵਾਲ, ਟਿੰਕੂ ਕੇਸਲਾ, ਵਿਜੇ ਸ਼ਾਹ, ਈਸ਼ ਕੁਮਾਰ, ਮੋਹਨ ਲਾਲ ਗੋਗੀ, ਨੇਬ ਸਿੰਘ ਰੋਗਲਾ, ਅਜੈ ਕੁਮਾਰ ਸਿੱਪਾ, ਰਾਜ ਅਬਲੋਵਾਲ, ਬਾਬੂ ਲਾਲ ਭਾਰਤੀ ਆਦਿ ਹਾਜਰ ਸਨ।