ਅਪ੍ਰੈਲ ਦੀ ਇਸ ਤਰੀਕ ਤੋਂ ਦੇਸ਼ ਭਰ ਦੇ ਟੋਲ ਪਲਾਜ਼ਿਆਂ ‘ਤੇ ਨਕਦ ਅਦਾਇਗੀ ਪੂਰੀ ਤਰ੍ਹਾਂ ਹੋ ਜਾਵੇਗੀ ਬੰਦ
ਚੰਡੀਗੜ੍ਹ, 6ਅਪ੍ਰੈਲ(ਵਿਸ਼ਵ ਵਾਰਤਾ) 10 ਅਪ੍ਰੈਲ 2026 ਤੋਂ ਦੇਸ਼ ਭਰ ਦੇ ਟੋਲ ਪਲਾਜ਼ਿਆਂ ‘ਤੇ ਨਕਦ (Cash) ਅਦਾਇਗੀ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ ਅਤੇ ਸਿਰਫ਼ FASTag ਜਾਂ UPI ਰਾਹੀਂ ਡਿਜੀਟਲ ਭੁਗਤਾਨ ਹੀ ਲਾਜ਼ਮੀ ਹੋਵੇਗਾ।
ਕੇਂਦਰ ਸਰਕਾਰ ਨੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਗਜ਼ਟ ਨੋਟੀਫਿਕੇਸ਼ਨ ਰਾਹੀਂ ਸਾਫ਼ ਕਰ ਦਿੱਤਾ ਹੈ, ਕਿ 10 ਅਪ੍ਰੈਲ ਤੋਂ ਹਾਈਵੇਅ ਟੌਲ ਪਲਾਜ਼ਿਆਂ ਤੇ ਨਕਦ ਭਗਤਾਨ ਸਵੀਕਾਰ ਨਹੀਂ ਕੀਤਾ ਜਾਵੇਗਾ। ਨੋਟੀਫਿਕੇਸ਼ਨ ਅਨੁਸਾਰ ਹੁਣ ਕੌਮੀ ਸ਼ਾਹਰਾਹਾਂ ਤੇ ਚੱਲਣ ਵਾਲੇ ਹਰ ਵਾਹਨਾਂ ਲਈ ਜਾਂ ਤਾਂ ਵਾਜਬ ਫਾਸਟ ਟੈਗ ਜਾਂ ਯੂਪੀਆਈ ਐਪ ਹੋਣੀ ਲਾਜ਼ਮੀ ਹੈ। ਜੇ ਕਿਸੇ ਵਾਹਨ ਕੋਲ ਇਹ ਦੋਵੇਂ ਸਹੂਲਤਾਂ ਨਹੀਂ ਹਨ ਤਾਂ ਉਨਾਂ ਲਈ ਵਿਸ਼ੇਸ਼ ਪ੍ਰਣਾਲੀ ਬਣਾਈ ਗਈ ਹੈ।, ਜਿਸ ਦੇ ਤਹਿਤ ਉਨ੍ਹਾਂ ਨੂੰ ਜੁਰਮਾਨੇ ਤੋਂ ਬਚਣ ਲਈ 72 ਘੰਟਿਆਂ ਅੰਦਰ ਔਨਲਾਈਨ ਅਦਾਇਗੀ ਕਰਨੀ ਲਾਜ਼ਮੀ ਹੋਵੇਗੀ।
ਜੇਕਰ ਈ-ਨੋਟਿਸ ਪ੍ਰਾਪਤ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਟੋਲ ਫੀਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ, ਤਾਂ ਵਾਹਨ ਮਾਲਕ ਨੂੰ ਮਿਆਰੀ ਫੀਸ ਦਾ ਦੁੱਗਣਾ ਭੁਗਤਾਨ ਕਰਨਾ ਪਵੇਗਾ। ਇਸ ਨਿਯਮ ਦਾ ਉਦੇਸ਼ ਲੋਕਾਂ ਨੂੰ ਸਮੇਂ ਸਿਰ ਭੁਗਤਾਨ ਕਰਨ ਲਈ ਉਤਸ਼ਾਹਿਤ ਕਰਨਾ ਹੈ।























