Iran ਨੂੰ ਟਰੰਪ ਦੀ ਆਖਰੀ ਚੇਤਾਵਨੀ! 48 ਘੰਟਿਆਂ ਬਾਅਦ ਟੁੱਟੇਗਾ ਕਹਿਰ? ਟਰੰਪ ਦੀ ਪੋਸਟ ਨੇ ਵਧਾਈ ਚਿੰਤਾ
ਵਾਸ਼ਿੰਗਟਨ, 4 ਅਪ੍ਰੈਲ 2026 (ਵਿਸ਼ਵ ਵਾਰਤਾ) – ਮਿਡਲ ਈਸਟ ਵਿੱਚ ਤਣਾਅ ਸਿਖਰ ‘ਤੇ ਹੈ। ਇਰਾਨ ਅਤੇ ਅਮਰੀਕਾ ਵਿੱਚੋਂ ਕੋਈ ਵੀ ਪਿੱਛੇ ਹਟਣ ਜਾਂ ਝੁਕਣ ਨੂੰ ਤਿਆਰ ਨਹੀਂ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੋਰਮੁਜ਼ ਸਟ੍ਰੇਟਨੂੰ ਖੋਲ੍ਹਣ ਦੀ ਮਿੱਥੀ ਗਈ ਸਮਾਂ ਸੀਮਾ ਦੀ ਪਾਲਣਾ ਨਾ ਕੀਤੀ ਗਈ, ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਆਪਣੀ ਪੋਸਟ ਵਿੱਚ ਟਰੰਪ ਨੇ ਕਿਹਾ, “ਯਾਦ ਹੈ ਜਦੋਂ ਮੈਂ ਇਰਾਨ ਨੂੰ ਸਮਝੌਤਾ ਕਰਨ ਜਾਂ ਹੋਰਮੁਜ਼ ਸਟ੍ਰੇਟ ਨੂੰ ਖੋਲ੍ਹਣ ਲਈ 10 ਦਿਨਾਂ ਦਾ ਸਮਾਂ ਦਿੱਤਾ ਸੀ? ਸਮਾਂ ਤੇਜ਼ੀ ਨਾਲ ਬੀਤ ਰਿਹਾ ਹੈ।”
ਟਰੰਪ ਨੇ ਅੱਗੇ ਲਿਖਿਆ, “48 ਘੰਟਿਆਂ ਬਾਅਦ ਕਹਿਰ ਟੁੱਟ ਪਵੇਗਾ।” ਦੱਸ ਦਈਏ ਕਿ ਟਰੰਪ ਵੱਲੋਂ ਦਿੱਤੇ ਗਏ 10 ਦਿਨਾਂ ਦਾ ਸਮਾਂ ਪੂਰਾ ਹੋਣ ਵਿੱਚ ਹੁਣ ਸਿਰਫ਼ 48 ਘੰਟੇ ਬਾਕੀ ਰਹਿ ਗਏ ਹਨ। ਅਜਿਹੇ ਵਿੱਚ ਸਮਾਂ ਪੂਰਾ ਹੋਣ ਤੋਂ ਪਹਿਲਾਂ ਟਰੰਪ ਨੇ ਇਹ ਪੋਸਟ ਕੀਤੀ ਹੈ, ਜਿਸ ਨਾਲ ਜੰਗ ਵਧਣ ਦਾ ਖ਼ਦਸ਼ਾ ਹੋਰ ਵੀ ਜ਼ਿਆਦਾ ਵੱਧ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























