Punjab: ਆਪ MLA ਨੇ ਕਾਂਗਰਸ ਸਰਕਾਰ ਵੱਲੋਂ ਹਿਮਾਚਲ ‘ਚ ਵਾਹਨਾਂ ਦੀ ਐਂਟਰੀ ਵਾਲੀਆਂ ਟੈਕਸ ਦਰਾਂ ਵਾਪਿਸ ਲੈਣ ‘ਤੇ ਚੁੱਕੇ ਸਵਾਲ
– ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਰਾਜਾ ਵੜਿੰਗ ਨਾਲ ਹੋਈ ਗੱਲਬਾਤ ਤੋਂ ਵੀ ਮੁੱਕਰੇ
ਚੰਡੀਗੜ੍ਹ, 1 ਅਪ੍ਰੈਲ 2026 (ਵਿਸ਼ਵ ਵਾਰਤਾ) – ਆਪ ਵਿਧਾਇਕ ਰੋਪੜ ਦਿਨੇਸ਼ ਚੱਢਾ ਨੇ ਕਾਂਗਰਸ ਸਰਕਾਰ ਵੱਲੋਂ ਹਿਮਾਚਲ ‘ਚ ਵਾਹਨਾਂ ਦੀ ਐਂਟਰੀ ਵਾਲੀਆਂ ਟੈਕਸ ਦਰਾਂ ਵਾਪਿਸ ਲੈਣ ‘ਤੇ ਸਵਾਲ ਚੁੱਕੇ ਹਨ। ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਹਿਮਾਚਲ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਕਾਂਗਰਸ ਸੂਬਾ ਪ੍ਰਧਾਨ ਦੀ ਕਹਿਣੀ ਕਰਨੀ ‘ਚ ਫਰਕ ਹੈ।
ਵਿਧਾਇਕ ਰੋਪੜ ਦਿਨੇਸ਼ ਚੱਢਾ ਨੇ ਕਿਹਾ ਕਿ ਹਿਮਾਚਲ ਦੇ ਮੁੱਖ ਮੰਤਰੀ Sukhvinder Singh Sukhu ਜੀ Amarinder Singh Raja Warring ਜੀ ਨਾਲ ਫੋਨ ਤੇ ਕੀਤੀ ਗੱਲਬਾਤ ਤੋਂ ਵੀ ਮੁੱਕਰ ਗਏ ਹਨ.Raja Warring ਜੀ ਜਿਹੜੀ ਆਹ ਕਾਲ ਰਿਕਾਰਡਿੰਗ ਪਾਈ ਹੈ,ਇਸ ਚ ਸੁੱਖੂ ਜੀ ਐਂਟਰੀ ਟੈਕਸ ਚ ਵਾਧਾ ਵਾਪਿਸ ਲੈਣ ਦੀ ਗੱਲ ਕਰ ਰਹੇ ਹਨ,ਤੁਸੀਂ ਵੀ ਇਹੀ ਲਿਖਿਆ ਹੈ.ਪਰ ਹੁਣ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਐਂਟਰੀ ਟੈਕਸ 170 ਰੁ ਤੋਂ ਘਟਾਕੇ ਪੁਰਾਣੇ ਰੇਟ 70 ਰੁ ਕਰਨ ਦੀ ਬਜਾਇ 100 ਰੁ ਕੀਤਾ ਹੈ,ਮਤਲਬ ਹਾਲੇ ਵੀ 30 ਰੁ ਵਾਧਾ ਹੈ.ਤੁਸੀਂ ਇਸਤੇ ਬਿਆਨ ਜਾਰੀ ਕਰੋ ਕਿ ਕੀ ਸੁੱਖੂ ਜੀ ਨੇ ਪੰਜਾਬ ਦੇ ਨਾਲ਼ ਨਾਲ਼ ਤੁਹਾਡੇ ਨਾਲ਼ ਵੀ ਧੋਖਾ ਨਹੀਂ ਕੀਤਾ.ਇਹ ਐਂਟਰੀ ਟੈਕਸ ਦੇਸ਼ ਦੀ ਏਕਤਾ ਅਖੰਡਤਾ ਤੇ ਸਵਾਲੀਆ ਨਿਸ਼ਾਨ ਹੈ,ਜੇਕਰ ਦੇਸ਼ ਚ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਵੀ ਐਂਟਰੀ ਟੈਕਸ ਦੇਣਾ ਪਵੇ ਫਿਰ ਇੱਕ ਦੇਸ਼ ਕਾਹਦਾ.ਕੀ ਕਾਂਗਰਸ ਹਾਈ ਕਮਾਂਡ ਅਜਿਹੇ ਟੈਕਸ ਦੇ ਹੱਕ ਚ ਹੈ?ਇਹ ਐਂਟਰੀ ਟੈਕਸ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ। ਮੈਂ ਵਿਧਾਨ ਸਭਾ ਚ ਰੱਖੀ ਪ੍ਰਪੋਜ਼ਲ ਅਨੁਸਾਰ ਪੰਜਾਬ ਸਰਕਾਰ ਵਲੋਂ ਐਂਟਰੀ ਟੈਕਸ ਲਗਾਉਣ ਦੀ ਸਰਕਾਰ ਕੋਲ ਪੈਰਵਾਈ ਕਰਾਂਗਾ,ਜਦੋਂ ਤੱਕ ਹਿਮਾਚਲ ਸਰਕਾਰ ਐਂਟਰੀ ਟੈਕਸ ਖਤਮ ਨਹੀਂ ਕਰਦੀ।
ਦੱਸ ਦਈਏ ਕਿ ਹਿਮਾਚਲ ਦੇ ਆਬਕਾਰੀ ਅਤੇ ਕਰ ਵਿਭਾਗ ਨੇ ਮੰਗਲਵਾਰ ਦੇਰ ਸ਼ਾਮ ਇਸ ਸੰਬੰਧੀ ਇੱਕ ਸਰਕੂਲਰ ਜਾਰੀ ਕੀਤਾ ਹੈ। ਇਸ ਅਨੁਸਾਰ, 12 ਸੀਟਾਂ ਤੱਕ ਦੇ ਸਾਰੇ ਯਾਤਰੀ ਵਾਹਨਾਂ ਲਈ ਐਂਟਰੀ ਟੈਕਸ ਘਟਾ ਕੇ ₹100 ਕਰ ਦਿੱਤਾ ਗਿਆ ਹੈ। ਜਦੋਂ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਫਿਰ ਸਦਨ ਨੂੰ ਐਂਟਰੀ ਫੀਸ ਘਟਾਉਣ ਦਾ ਭਰੋਸਾ ਦਿੰਦਿਆਂ ਕਿਹਾ ਸੀ ਕਿ ਪੰਜ ਸੀਟਾਂ ਵਾਲੇ ਵਾਹਨਾਂ ਦੀ ਫੀਸ ₹170 ਤੋਂ ਘਟਾ ਕੇ ₹70 ਅਤੇ ਛੇ ਤੋਂ 12 ਸੀਟਾਂ ਵਾਲੇ ਵਾਹਨਾਂ ਦੀ ਫੀਸ ₹130 ਤੋਂ ਘਟਾ ਕੇ ₹110 ਕਰ ਦਿੱਤੀ ਜਾਵੇਗੀ, ਪਰ ਵਿਭਾਗ ਨੇ ਫੀਸ ਘਟਾ ਕੇ ₹100 ਕਰਨ ਦੇ ਹੁਕਮ ਜਾਰੀ ਕੀਤੇ। ਨਤੀਜੇ ਵਜੋਂ, ਸੋਧੀਆਂ ਦਰਾਂ 1 ਅਪ੍ਰੈਲ ਦੀ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























