IPL 2026 CSK vs RR: ਰਾਜਸਥਾਨ ਰਾਇਲਜ਼ ਨੇ ਜਿੱਤਿਆ ਟਾਸ
– ਜਾਣੋ ਕੌਣ ਕਰੇਗਾ ਪਹਿਲਾ ਬੱਲੇਬਾਜ਼ੀ
ਨਵੀ ਦਿੱਲੀ, 30 ਮਾਰਚ (ਵਿਸ਼ਵ ਵਾਰਤਾ): IPL 2026 ਦਾ ਤੀਜਾ ਮੁਕਾਬਲਾ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰੌਇਲਜ਼ ਵਿਚਕਾਰ ਖੇਡਿਆ ਜਾ ਰਿਹਾ ਹੈ। ਇਹ ਮੈਚ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ। ਇਸ ਮੈਚ ਦੇ ਕਾਫੀ ਰੋਮਾਂਚਕ ਹੋਣ ਦੀ ਉਮੀਦ ਹੈ। ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ਵਿੱਚ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦਈਏ ਕਿ ਐਮ.ਐਸ. ਧੋਨੀ ਅਤੇ ਡੇਵਾਲਡ ਬ੍ਰੇਵਿਸ ਸੱਟ ਕਾਰਨ ਇਹ ਮੈਚ ਨਹੀਂ ਖੇਡ ਰਹੇ। ਦੂਜੇ ਪਾਸੇ, ਰਵਿੰਦਰ ਜਡੇਜਾ ਦੀ 17 ਸਾਲਾਂ ਬਾਅਦ ਰਾਜਸਥਾਨ ਰੌਇਲਜ਼ ਵਿੱਚ ਵਾਪਸੀ ਹੋਈ ਹੈ, ਉਨ੍ਹਾਂ ਨੇ ਆਖਰੀ ਵਾਰ 2009 ਵਿੱਚ ਇਸ ਟੀਮ ਲਈ IPL ਖੇਡਿਆ ਸੀ।
ਅੱਜ ਦੇ ਮੁਕਾਬਲੇ ਵਿੱਚ ਰਿਆਨ ਪਰਾਗ ਰਾਜਸਥਾਨ ਰੌਇਲਜ਼ ਦੀ ਕਪਤਾਨੀ ਕਰ ਰਹੇ ਹਨ, ਜਦਕਿ ਦੂਜੇ ਪਾਸੇ ਰੁਤੂਰਾਜ ਗਾਇਕਵਾੜ ਦੀ ਅਗਵਾਈ ਵਿੱਚ ਚੇਨਈ ਸੁਪਰ ਕਿੰਗਜ਼ ਆਪਣੀ ਬਾਦਸ਼ਾਹਤ ਸਾਬਤ ਕਰਨ ਲਈ ਮੈਦਾਨ ਵਿੱਚ ਉਤਰੇਗੀ। ਇਸ ਮੈਚ ਵਿੱਚ ਬਾਰਿਸ਼ ਖਲਲ ਪਾ ਸਕਦੀ ਹੈ।
ਚੇਨਈ ਸੁਪਰ ਕਿੰਗਜ਼ (CSK):
ਸੰਜੂ ਸੈਮਸਨ, ਰੁਤੂਰਾਜ ਗਾਇਕਵਾੜ, ਆਯੂਸ਼ ਮਹਾਤਰੇ, ਮੈਟ ਸ਼ਾਰਟ, ਸ਼ਿਵਮ ਦੁਬੇ, ਕਾਰਤਿਕ ਸ਼ਰਮਾ, ਜੈਮੀ ਓਵਰਟਨ, ਨੂਰ ਅਹਿਮਦ, ਮੈਟ ਹੈਨਰੀ, ਅੰਸ਼ੁਲ ਕੰਬੋਜ ਅਤੇ ਖਲੀਲ ਅਹਿਮਦ।
ਰਾਜਸਥਾਨ ਰੌਇਲਜ਼ (RR):
ਵੈਭਵ ਸੂਰਿਆਵੰਸ਼ੀ, ਯਸ਼ਸਵੀ ਜੈਸਵਾਲ, ਧਰੁਵ ਜੁਰੇਲ, ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਰਵਿੰਦਰ ਜਡੇਜਾ, ਜੋਫਰਾ ਆਰਚਰ, ਨਾਂਦਰੇ ਬਰਗਰ, ਸੰਦੀਪ ਸ਼ਰਮਾ, ਰਵੀ ਬਿਸ਼ਨੋਈ ਅਤੇ ਬ੍ਰਿਜੇਸ਼ ਸ਼ਰਮਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























