Punjab: ਉੱਘੇ ਸਮਾਜ ਸੇਵੀ ਤੇ ਟਰਾਂਸਪੋਰਟਰ ਸਰਦਾਰ ਹਰਦਿਆਲ ਸਿੰਘ ਮੋਫ਼ਰ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ
ਚੰਡੀਗੜ੍ਹ, 29 ਮਾਰਚ 2026 (ਵਿਸ਼ਵ ਵਾਰਤਾ – ਜੋਗਿੰਦਰ ਸਿੰਘ ਮਾਨ) – ਮਾਲਵਾ ਖੇਤਰ ਦੇ ਉਘੇ ਅਤੇ ਪੁਰਾਣੇ ਬੱਸ ਟਰਾਂਸਪੋਰਟਰ ਹਰਦਿਆਲ ਸਿੰਘ ਮੋਫ਼ਰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਬੀਤੀ 20 ਮਾਰਚ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾ ’ਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 29 ਮਾਰਚ, 2026 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ , ਸੈਕਟਰ 11, ਚੰਡੀਗੜ੍ਹ ਵਿਖੇ ਦੁਪਹਿਰ 1 ਵਜੇ ਹੋਵੇਗੀ।
ਉਹ 93 ਸਾਲਾਂ ਦੇ ਸਨ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਦਲੇਰ ਇਨਸਾਨ ਸਨ। ਉਹ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਨਜ਼ਦੀਕੀ ਸਾਥੀ ਰਹੇ ਹਨ ਅਤੇ ਜਦੋਂ ਹਮਲੇ ਦੌਰਾਨ ਮਰਹੂਮ ਲੌਂਗੋਵਾਲ ਦੀ ਮੌਤ ਹੋਈ ਹੈ, ਉਦੋਂ ਉਨ੍ਹਾਂ ਦੇ ਨਾਲ ਸ਼ੇਰਪੁਰ ਵਿਖੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਸਨ। ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਕਤਲ ਕੇਸ ਦੇ ਚਸ਼ਮਦੀਦ ਅਤੇ ਸਰਕਾਰੀ ਗਵਾਹ ਵੀ ਸਨ।
ਉਨ੍ਹਾਂ ਦੀ ਮਾਨਸਾ ਵਿਖੇ ਪ੍ਰਸਿੱਧ ਟਰਾਂਸਪੋਰਟ ਕੰਪਨੀ ਹਰਦਿਆਲ ਬੱਸ, ਮੋਫ਼ਰ ਬੱਸ ਸਰਵਿਸ ਕਰਕੇ ਜਾਣੀਂ ਜਾਂਦੀ ਹੈ। ਉਹ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਦੇ ਚਾਚਾ ਜੀ ਸਨ। ਉਹ ਵਧੀਆ ਨੇਕ ਸੁਭਾਅ ਦੇ ਮਿਲਣ ਸਾਰ ਰੱਜੀ ਰੂਹ ਵਾਲੇ ਦਾਨੀ ਪੁਰਸ਼ ਸਨ। ਉਹ ਪਿਛਲੇ ਲੰਬੇ ਸਮੇਂ ਤੋਂ ਚੰਡੀਗੜ੍ਹ ਦੇ ਸੈਕਟਰ 8 ਵਿਖੇ ਰਹਿ ਰਹੇ ਸਨ। ਉਨ੍ਹਾਂ ਦੀ ਅੰਤਿਮ ਅਰਦਾਸ 29 ਮਾਰਚ,ਦਿਨ ਐਤਵਾਰ ਨੂੰ ਚੰਡੀਗੜ੍ਹ ਵਿਖੇ ਸੈਕਟਰ 11 ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਹੋਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























