ਕਾਮਰੇਡ ਦੀਪਾਂਕਰ ਅੱਜ ਸ਼ਹੀਦ ਊਧਮ ਸਿੰਘ ਦੇ ਘਰ ਪੁੱਜੇ, 12 ਅਪਰੈਲ ਨੂੰ ਮੋਮਬ¤ਤੀਆਂ ਜਗਾਉਣ ਦਾ ਸ¤ਦਾ
ਮਾਨਸਾ, 11 ਅਪਰੈਲ-ਸੀਪੀਆਈ (ਐਮ.ਐਲ.) ਲਿਬਰੇਸ਼ਨ ਦੇ ਕੇਂਦਰੀ ਜਨਰਲ ਸਕ¤ਤਰ ਕਾਮਰੇਡ ਦੀਪਾਂਕਰ ਭ¤ਟਾਚਾਰੀਆ ਨੇ ਕਿਹਾ ਕਿ ਮੋਦੀ ਸਰਕਾਰ ਰਾਸ਼ਟਰਵਾਦ ਦੇ ਨਾਂ ’ਤੇ ਚਾਹੇ ਕਿੰਨੀ ਵੀ ਭੜਕਾਊ ਲਫਾਜ਼ੀ ਅਤੇ ਜੁਮਲੇਬਾਜ਼ੀ ਕਰੇ, ਪਰ ਹਕੀਕਤ ਵਿ¤ਚ ਉਸਦਾ ਸਾਡੇ ਦੇਸ਼, ਸਾਡੀ ਸਾਮਰਾਜ ਵਿਰੋਧੀ ਜੁਝਾਰੂ ਵਿਰਾਸਤ ਅਤੇ ਸਾਡੇ ਆਜ਼ਾਦੀ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਵਾਰਨ ਤੇ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਅਤੇ ਦੇਸ਼ ਭਗਤਾਂ ਨਾਲ ਕੋਈ ਦੂਰ ਦਾ ਵੀ ਵਾਸਤਾ ਨਹੀਂ ਹੈ। ਕਾਮਰੇਡ ਭੱਟਾਚਾਰੀਆ ਮਾਨਸਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ ਅਤੇ ਉਹ ਲੋਕ ਸਭਾ ਚੋਣਾਂ ਸਬੰਧੀ ਪੰਜਾਬ ਦੇ ਤਿੰਨ ਰੋਜ਼ਾ ਦੌਰੇ ਉਪਰ ਅੱਜ—ਕੱਲ੍ਹ ਪੰਜਾਬ ਆਏ ਹੋਏ ਹਨ।
13 ਅਪਰੈਲ ਨੂੰ ਮਨਾਈ ਜਾ ਰਹੀ ਸਾਕਾ ਜਲਿ੍ਹਆਂਵਾਲਾ ਬਾਗ ਦੀ ਪਹਿਲੀ ਸ਼ਤਾਬਦੀ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਬੇਸ਼¤ਕ ਦੇਸ਼ ਭਰ ਵਿ¤ਚ ਆਮ ਜਨਤਾ ਅਤੇ ਇਨਕਲਾਬੀ ਜਮਹੂਰੀ ਤਾਕਤਾਂ ਵਿਆਪਕ ਪ¤ਧਰ ’ਤੇ ਜਲਿ੍ਹਆਂਵਾਲਾ ਬਾਗ ਸਾਕੇ ਦੇ ਸ਼ਹੀਦਾਂ ਦੀ ਯਾਦ ਵਿ¤ਚ ਅਨੇਕਾਂ ਸਮਾਗਮ ਕਰਕੇ ਆਪਣੀ ਭਾਵਨਾ ਦਾ ਪ®ਗਟਾਵਾ ਕਰ ਰਹੀਆਂ ਹਨ, ਪਰ ਪ®ਧਾਨ ਮੰਤਰੀ ਵ¤ਲੋਂ ਜਲਿ੍ਹਆਂਵਾਲਾ ਬਾਗ ਯਾਦਗਾਰ ਟਰ¤ਸਟ ਦਾ ਮੁ¤ਖੀ ਹੋਣ ਦੇ ਬਾਵਜੂਦ ਹਾਲੇ ਤ¤ਕ ਇੰਨ੍ਹਾਂ ਸ਼ਤਾਬਦੀ ਸਮਾਗਮਾਂ ਬਾਰੇ ਇ¤ਕ ਵੀ ਸ਼ਬਦ ਮੂੰਹੋਂ ਨਹੀਂ ਕ¤ਢਿਆ ਗਿਆ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਜਲਿ੍ਹਆਂਵਾਲਾ ਬਾਗ ਨੂੰ ਸਾਡੀ ਇਤਿਹਾਸਕ ਵਿਰਾਸਤ ਵਜੋਂ ਸਾਂਭਣ ਅਤੇ ਵਿਕਸਤ ਕਰਨ ਲਈ ਕੇਂਦਰ ਸਰਕਾਰ ਵ¤ਲੋਂ 100 ਕਰੋੜ ਰੁਪਏ ਗ®ਾਂਟ ਦੇਣ ਦਾ, ਜੋ ਐਲਾਨ ਕੀਤਾ ਗਿਆ ਸੀ, ਹਾਲੇ ਤ¤ਕ ਉਹ ਵੀ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗ¤ਲ ਤਾਂ ਇਹ ਹੈ ਕਿ ਹਾਲੇ ਤ¤ਕ ਸਰਕਾਰ ਖੋਜ ਪੜਤਾਲ ਕਰਵਾਕੇ ਇਸ ਸਾਕੇ ਵਿ¤ਚ ਸ਼ਹੀਦ ਅਤੇ ਜਖ਼ਮੀ ਹੋਣ ਵਾਲਿਆਂ, ਜਾਇਦਾਦ ਦੀ ਜ਼ਬਤੀ ਤੇ ਸਜ਼ਾਵਾਂ ਭੁਗਤਣ ਵਾਲਿਆਂ ਅਤੇ ਸ਼ਹੀਦਾਂ ਦੇ ਵਾਰਿਸਾਂ ਸਬੰਧੀ ਪ®ਮਾਣਿਕ ਸੂਚੀ ਅਤੇ ਤ¤ਥ ਵੀ ਇਕ¤ਤਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਇਹ ਸਿਰਫ ਅਣਗਹਿਲੀ ਦਾ ਮਾਮਲਾ ਨਹੀਂ, ਬਲਕਿ ਵਿਚਾਰਧਾਰਾ ਅਤੇ ਨਜ਼ਰੀਏ ਦਾ ਸੁਆਲ ਹੈ।
ਕਾਮਰੇਡ ਦੀਪਾਂਕਰ ਨੇ ਕਿਹਾ ਕਿ ਅਪਰੈਲ 1919 ਦਾ ਅੰਮਿ®ਤਸਰ ਅਤੇ ਜਲਿ੍ਹਆਂਵਾਲਾ ਬਾਗ ਉਹ ਵਿਲ¤ਖਣ ਸਥਾਨ ਹੈ, ਜਿ¤ਥੇ ਜ਼ਾਲਮ ਬਰਤਾਨਵੀ ਹਕੂਮਤ ਦੇ ਖਿਲਾਫ ਸੰਗਰਾਮ ਵਿ¤ਚ ਸਿ¤ਖਾਂ, ਹਿੰਦੂਆਂ ਅਤੇ ਮੁਸਲਮਾਨਾਂ ਨੇ ਇ¤ਕ ਜਾਨ ਹੋਕੇ ਮੈਦਾਨ ਮ¤ਲਿਆ ਅਤੇ ਜਿਸ ਬਾਰੇ ਪੰਜਾਬ ਦੇ ਉ¤ਘੇ ਦੇਸ਼ ਭਗਤ ਕਵੀ ਵਿਧਾਤਾ ਸਿੰਘ ਤੀਰ ਨੇ ਲਿਖਿਆ ਸੀ — ‘ਰਲਿਆ ਖੂਨ ਹਿੰਦੂ ਸਿ¤ਖ ਮੁਸਲਮਾਨ ਇ¤ਥੇ’, ਪਰ ਸ਼®ੀ ਮਾਨ ਨਰਿੰਦਰ ਮੋਦੀ ਨੇ ਇਸ ਮਾਮਲੇ *ਤੇ ਪੂਰੀ ਚੁੱਪ ਧਾਰ ਰੱਖੀ ਹੈ।
ਉਨ੍ਹਾਂ ਦ¤ਸਿਆ ਕਿ ਉਹ ਅੱਜ ਪਾਰਟੀ ਸਾਥੀਆਂ ਸਮੇਤ ਸੁਨਾਮ ਪਹੁੰਚਕੇ ਜਲਿ੍ਹਆਂਵਾਲਾ ਬਾਗ ਸਾਕੇ ਦਾ 21 ਸਾਲ ਬਾਦ ਲµਡਨ ’ਚ ਬਦਲਾ ਲੈਣ ਵਾਲੇ ਮਹਾਨ ਇਨਕਲਾਬੀ ਸ਼ਹੀਦ ਊਧਮ ਸਿੰਘ ਨੂੰ ਆਪਣੀ ਸ਼ਰਧਾ ਦੇ ਫੁ¤ਲ ਭੇਂਟ ਕਰਨ ਜਾ ਰਹੇ ਹਨ ਅਤੇ 13 ਅਪਰੈਲ ਨੁੂੰ ਜਲਿ੍ਹਆਂਵਾਲਾ ਬਾਗ ਪਹੁੰਚਕੇ ਸ਼ਹੀਦਾਂ ਪ®ਤੀ ਨਤ—ਮਸਤਕ ਹੋਣਗੇ।
ਫੋਟੋ ਨੰਬਰ: 01
ਫੋਟੋ ਕੈਪਸ਼ਨ: ਮਾਨਸਾ ਵਿਖੇ ਦੀਪਾਂਕਰ ਭੱਟਾਚਾਰੀਆ, ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ।