ਅਣਖ ਦੀ ਖਾਤਰ ਕੀਤਾ ਸੀ ਕਤਲ, ਲੜਕੀ ਦੇ ਮਾਮੇ ਦੇ ਮੁੰਡੇ ਨੂੰ ਹੋਈ ਫਾਂਸੀ ਦੀ ਸਜਾ
ਮਾਨਸਾ, 11 ਅਪਰੈਲ- ਮਾਣਯੋਗ ਜ਼ਿਲ੍ਹਾ ਸ਼ੈਸ਼ਨ ਅਤੇ ਜੱਜ ਮਾਨਸਾ ਦੀ ਅਦਾਲਤ ਵੱਲੋਂ ਅਣਖ਼ ਲਈ ਕੀਤੇ ਕਤਲ ਕੇਸ ਦੀ ਸੁਣਵਾਈ ਕਰਦਿਆਂ ਇ¤ਕ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਜਦੋਂ ਕਿ ਬਾਕੀ ਛੇ ਵਿਅਕਤੀਆਂ ਨੂੰ ਬਾ—ਇ¤ਜਤ ਬਰੀ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਸਰਦੂਲਗੜ੍ਹ ਵਿਖੇ ਇ¤ਕ ਪ®ਾਈਵੇਟ ਸਕੂਲ ’ਚ ਪੜ੍ਹਾਉਂਦਾ ਨੌਜਵਾਨ ਗੁਰਪਿਆਰ ਸਿੰਘ ਪੁ¤ਤਰ ਮਿ¤ਠੂ ਸਿੰਘ ਵਾਸੀ ਪਿੰਡ ਫੱਤਾ ਮਾਲੋਕਾ ਨੇ ਪਿੰਡ ਭੰਮੇ ਕਲਾਂ ਵਾਸੀ ਸਿਮਰਜੀਤ ਕੌਰ, ਜੋ ਕਿ ਸਰਕਾਰੀ ਅਧਿਆਪਕਾ ਸੀ, ਪੁੱਤਰੀ ਗਮਦੂਰ ਸਿੰਘ ਨਾਲ 29 ਸਤੰਬਰ 2014 ਨੂµ ਹਾਈਕੋਰਟ ਚੰਡੀਗੜ੍ਹ ਵਿਖੇ ਕੋਰਟ ਮੈਰਿਜ ਕਰਵਾਈ ਸੀ, ਜਿਸ ਤੋਂ ਲੜਕੀ ਦਾ ਪਰਿਵਾਰ ਨਾ—ਖੁਸ਼ ਚੱਲਿਆ ਆ ਰਿਹਾ ਸੀ।
16 ਅਪਰੈਲ 2015 ਦੀ ਸਵੇਰ ਗੁਰਪਿਆਰ ਸਿੰਘ ਅਤੇ ਉਸ ਦੀ ਪਤਨੀ ਸਿਮਰਜੀਤ ਕੌਰ ਰੋਜ਼ਾਨਾ ਦੀ ਤਰ੍ਹਾਂ ਮੋਟਰਸਾਇਕਲ ’ਤੇ ਸਵਾਰ ਹੋਕੇ ਡਿਊਟੀ ’ਤੇ ਸਰਦੂਲਗੜ੍ਹ ਵਿਖੇ ਜਾ ਰਹੇ ਸਨ, ਕਿ ਰਸਤੇ ‘ਚ ਪੈਂਦੇ ਗਿੱਲ ਪੈਟਰੋਲ ਪੰਪ ਦੇ ਲਾਗੇ ਕਾਰ ਸਵਾਰ ਕੁੱਝ ਵਿਅਕਤੀਆਂ ਨੇ ਪਹਿਲਾਂ ਮੋਟਰਸਾਇਕਲ ਨੂµ ਟੱਕਰ ਮਾਰੀ ਅਤੇ ਫਿਰ ਉਕਤ ਪਤੀ—ਪਤਨੀ ’ਤੇ ਫਾਈਰਿੰਗ ਕਰ ਦਿੱਤੀ, ਜਿਸ ਦੌਰਾਨ ਸਿਮਰਜੀਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ। ਇਸ ਸਬੰਧੀ ਮਿ®ਤਕਾ ਦੇ ਪਤੀ ਗੁਰਪਿਆਰ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਝੁਨੀਰ ਦੇ ਤੱਤਕਾਲੀਨ ਮੁੱਖ ਅਫ਼ਸਰ ਜਸਕਰਨ ਸਿੰਘ ਨੇ 16 ਅਪਰੈਲ 2015 ਨੂੰ ਮਿ®ਤਕਾ ਦੇ ਪਿਤਾ ਗਮਦੂਰ ਸਿੰਘ, ਭਰਾ ਸੁਖਵਿੰਦਰ ਸਿੰਘ, ਬੂਟਾ ਸਿੰਘ, ਜੱਗੀ ਸਿੰਘ, ਬੱਬੀ ਵਾਸੀਆਨ ਭੰਮੇ ਕਲਾਂ, ਗਗਨਦੀਪ ਸਿੰਘ ਵਾਸੀ ਰਤੀਆ ਅਤੇ ਮਾਮੇ ਦੇ ਪੁੱਤਰ ਮ¤ਖਣ ਸਿੰਘ ਵਾਸੀ ਫੱਤਾ ਮਾਲੋਕਾ ਦੇ ਖਿਲਾਫ਼ ਧਾਰਾ 302,307,427, 148,149 ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਸੁਣਵਾਈ ਦੇ ਲਈ ਅਦਾਲਤ ‘ਚ ਪੇਸ਼ ਕੀਤਾ, ਜਿ¤ਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਮਾਨਸਾ ਮਨਦੀਪ ਕੌਰ ਪੰਨੂ ਦੀ ਅਦਾਲਤ ਵੱਲੋਂ ਮਿ®ਤਕਾ ਸਿਮਰਜੀਤ ਕੌਰ ਦੇ ਮਾਮੇ ਦੇ ਲੜਕੇ ਮੱਖਣ ਸਿੰਘ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ, ਜਦੋਂ ਕਿ ਮਾਮਲੇ ‘ਚ ਨਾਮਜ਼ਦ ਬਾਕੀ ਵਿਅਕਤੀਆਂ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ ਹੈ।