IPL 2026 ਤੋਂ ਪਹਿਲਾਂ BCCI ਦਾ ਵੱਡਾ ਫੈਸਲਾ
– ਇਸ ਵਾਰ ਨਹੀਂ ਹੋਵੇਗੀ opening ceremony
ਨਵੀ ਦਿੱਲੀ, 26 ਮਾਰਚ 2026 (ਵਿਸ਼ਵ ਵਾਰਤਾ): ਇੰਡੀਅਨ ਪ੍ਰੀਮੀਅਰ ਲੀਗ 28 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ, ਪਰ ਕ੍ਰਿਕਟ ਪ੍ਰੇਮੀਆਂ ਲਈ ਇੱਕ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਇਸ ਵਾਰ ਲੀਗ ਦੀ ਸ਼ੁਰੂਆਤ ਕਿਸੇ ਬਾਲੀਵੁੱਡ ਤੜਕੇ ਜਾਂ ਸ਼ਾਨਦਾਰ ਓਪਨਿੰਗ ਸੈਰੇਮਨੀ ਨਾਲ ਨਹੀਂ ਹੋਵੇਗੀ। BCCI ਨੇ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ ਹੈ ਕਿ ਇਸ ਸਾਲ ਉਦਘਾਟਨੀ ਸਮਾਰੋਹ ਦਾ ਆਯੋਜਨ ਨਹੀਂ ਕੀਤਾ ਜਾਵੇਗਾ।
ਦੱਸ ਦਈਏ ਕਿ 28 ਮਾਰਚ ਨੂੰ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਆਈ.ਪੀ.ਐਲ. (IPL) ਦੇ 19ਵੇਂ ਸੀਜ਼ਨ ਦਾ ਪਹਿਲਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ (SRH) ਅਤੇ ਰੌਇਲ ਚੈਲੇਂਜਰਜ਼ ਬੈਂਗਲੁਰੂ (RCB) ਵਿਚਾਲੇ ਹੋਣਾ ਹੈ। ਪਰ ਇਸ ਵਾਰ ਮੈਚ ਤੋਂ ਪਹਿਲਾਂ ਓਪਨਿੰਗ ਸੈਰੇਮਨੀ ਦਾ ਤੜਕਾ ਨਹੀਂ ਲੱਗੇਗਾ।
ਇਸ ਦੀ ਵਜ੍ਹਾ ਪਿਛਲੇ ਸਾਲ 4 ਜੂਨ 2025 ਨੂੰ ਇਸੇ ਸਟੇਡੀਅਮ ਦੇ ਬਾਹਰ ਭਗਦੜ ਵਿੱਚ 11 ਲੋਕਾਂ ਦੀ ਮੌਤ ਹੋਣਾ ਹੈ। ਉਸ ਸਮੇਂ RCB ਦੀ ਟੀਮ ਦੀ ਵਿਕਟਰੀ ਪਰੇਡ ਦੌਰਾਨ ਅਚਾਨਕ ਹਾਲਾਤ ਬੇਕਾਬੂ ਹੋ ਗਏ ਸਨ ਅਤੇ ਕਈ ਲੋਕ ਜ਼ਖਮੀ ਵੀ ਹੋਏ ਸਨ। ਆਈ.ਪੀ.ਐਲ 2026 ਤੋਂ ਠੀਕ ਪਹਿਲਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਕੱਤਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਟੂਰਨਾਮੈਂਟ ਦੀ ਸ਼ੁਰੂਆਤ ਬਿਨਾਂ ਕਿਸੇ ਓਪਨਿੰਗ ਸੈਰੇਮਨੀ ਦੇ ਹੋਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪਿਛਲੇ ਸਾਲ 4 ਜੂਨ ਨੂੰ ਹੋਈ ਦੁਖਦਾਈ ਘਟਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















