• Latest
  • Trending
PUNJAB: ਭਗਵੰਤ ਮਾਨ ਸਰਕਾਰ ਦਾ ਯੂਨੀਵਰਸਲ ਹੈਲਥਕੇਅਰ ਮਾਡਲ ਆਯੁਸ਼ਮਾਨ ਭਾਰਤ ਤੋਂ ਅੱਗੇ ਨਿਕਲਿਆ, ਬਿਨਾਂ ਕਿਸੇ ਸ਼ਰਤ ਹਰ ਪਰਿਵਾਰ ਨੂੰ ਕੀਤਾ ਕਵਰ

PUNJAB: ਭਗਵੰਤ ਮਾਨ ਸਰਕਾਰ ਦਾ ਯੂਨੀਵਰਸਲ ਹੈਲਥਕੇਅਰ ਮਾਡਲ ਆਯੁਸ਼ਮਾਨ ਭਾਰਤ ਤੋਂ ਅੱਗੇ ਨਿਕਲਿਆ, ਬਿਨਾਂ ਕਿਸੇ ਸ਼ਰਤ ਹਰ ਪਰਿਵਾਰ ਨੂੰ ਕੀਤਾ ਕਵਰ

5 hours ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

18 minutes ago
ਈਰਾਨ ਜੰਗ ਖ਼ਤਰਨਾਕ ਪੜਾਅ ਵਿੱਚ, ਸ਼ਾਂਤੀ ਸਭ ਤੋਂ ਵਧੀਆ ਦਵਾਈ ਹੈ : WHO ਮੁਖੀ

ਈਰਾਨ ਜੰਗ ਖ਼ਤਰਨਾਕ ਪੜਾਅ ਵਿੱਚ, ਸ਼ਾਂਤੀ ਸਭ ਤੋਂ ਵਧੀਆ ਦਵਾਈ ਹੈ : WHO ਮੁਖੀ

24 minutes ago
 ਹੁਣ ਦਿਸਣ ਲੱਗੇ ਹਨ ‘ਰੰਗਲੇ ਪੰਜਾਬ’ ਦੇ ਰੰਗ : ਭਗਵੰਤ ਮਾਨ

 ਹੁਣ ਦਿਸਣ ਲੱਗੇ ਹਨ ‘ਰੰਗਲੇ ਪੰਜਾਬ’ ਦੇ ਰੰਗ : ਭਗਵੰਤ ਮਾਨ

30 minutes ago
HEALTH & MEDICINE : ਭਾਰਤੀ ਫਾਰਮਾ ਕੰਪਨੀਆਂ ਵੱਲੋਂ ਸ਼ੂਗਰ ਲਈ ਜੈਨਰਿਕ ਟੀਕਾ ਲਾਂਚ 

HEALTH & MEDICINE : ਭਾਰਤੀ ਫਾਰਮਾ ਕੰਪਨੀਆਂ ਵੱਲੋਂ ਸ਼ੂਗਰ ਲਈ ਜੈਨਰਿਕ ਟੀਕਾ ਲਾਂਚ 

2 hours ago
Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News : ਅੱਜ ਦੀਆਂ ਵੱਡੀਆਂ ਖ਼ਬਰਾਂ

3 hours ago
ਗੈਂਗਸਟਰਾਂ ‘ਤੇ ਵਾਰ ਦਾ 61ਵਾਂ ਦਿਨ: PUNJAB POLICE ਵੱਲੋਂ 529 ਥਾਵਾਂ ‘ਤੇ ਛਾਪੇਮਾਰੀ; 212 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 61ਵਾਂ ਦਿਨ: PUNJAB POLICE ਵੱਲੋਂ 529 ਥਾਵਾਂ ‘ਤੇ ਛਾਪੇਮਾਰੀ; 212 ਗ੍ਰਿਫ਼ਤਾਰ

3 hours ago
PUNJAB POLICE ਨੇ BSF ਨਾਲ ਸਾਂਝੇ ਆਪ੍ਰੇਸ਼ਨ ਵਿੱਚ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼ ; 24.5 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਅਤੇ ਮਲਟੀ-ਕਾਪਰ ਡਰੋਨ ਸਮੇਤ ਤਿੰਨ ਕਾਬੂ

PUNJAB POLICE ਨੇ BSF ਨਾਲ ਸਾਂਝੇ ਆਪ੍ਰੇਸ਼ਨ ਵਿੱਚ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਦਾ ਕੀਤਾ ਪਰਦਾਫਾਸ਼ ; 24.5 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਅਤੇ ਮਲਟੀ-ਕਾਪਰ ਡਰੋਨ ਸਮੇਤ ਤਿੰਨ ਕਾਬੂ

4 hours ago
ਮਹਿਲਾਵਾਂ ਦੀ ਸਿਹਤ ਤੇ ਸਨਮਾਨ ਲਈ ਮਾਨ ਸਰਕਾਰ ਦਾ ਮਜ਼ਬੂਤ ਕਦਮ—127.95 ਕਰੋੜ ਰੁਪਏ ਸਿੱਧੇ ਖਾਤਿਆਂ ਵਿੱਚ ਜਾਰੀ: Dr. Baljit Kaur

ਮਹਿਲਾਵਾਂ ਦੀ ਸਿਹਤ ਤੇ ਸਨਮਾਨ ਲਈ ਮਾਨ ਸਰਕਾਰ ਦਾ ਮਜ਼ਬੂਤ ਕਦਮ—127.95 ਕਰੋੜ ਰੁਪਏ ਸਿੱਧੇ ਖਾਤਿਆਂ ਵਿੱਚ ਜਾਰੀ: Dr. Baljit Kaur

5 hours ago
ਪ੍ਰਮੁੱਖ ਜ਼ਿਲ੍ਹਿਆਂ ਤੋਂ OTS scheme ਤਹਿਤ 111.16 ਕਰੋੜ ਰੁਪਏ ਦੀ ਪ੍ਰਾਪਤੀ ਨਾਲ ਭਗਵੰਤ ਮਾਨ ਸਰਕਾਰ ਵਿੱਚ ਕਾਰੋਬਾਰੀਆਂ ਦਾ ਭਰੋਸਾ ਹੋਇਆ ਪ੍ਰਤੱਖ

ਪ੍ਰਮੁੱਖ ਜ਼ਿਲ੍ਹਿਆਂ ਤੋਂ OTS scheme ਤਹਿਤ 111.16 ਕਰੋੜ ਰੁਪਏ ਦੀ ਪ੍ਰਾਪਤੀ ਨਾਲ ਭਗਵੰਤ ਮਾਨ ਸਰਕਾਰ ਵਿੱਚ ਕਾਰੋਬਾਰੀਆਂ ਦਾ ਭਰੋਸਾ ਹੋਇਆ ਪ੍ਰਤੱਖ

5 hours ago
ਬਜ਼ੁਰਗ ਨੂੰ ਸਟੇਜ ਤੋਂ ਧੱਕਾ ਦੇਣ ਦੇ ਮਾਮਲੇ ‘ਚ ਘਿਰੇ ਵਿਧਾਇਕ ਦੇਵ ਮਾਨ ਨੇ ਵੀਡੀਓ ਵਾਇਰਲ ਹੋਣ ‘ਤੇ ਦਿੱਤਾ ਸਪੱਸ਼ਟੀਕਰਨ

ਬਜ਼ੁਰਗ ਨੂੰ ਸਟੇਜ ਤੋਂ ਧੱਕਾ ਦੇਣ ਦੇ ਮਾਮਲੇ ‘ਚ ਘਿਰੇ ਵਿਧਾਇਕ ਦੇਵ ਮਾਨ ਨੇ ਵੀਡੀਓ ਵਾਇਰਲ ਹੋਣ ‘ਤੇ ਦਿੱਤਾ ਸਪੱਸ਼ਟੀਕਰਨ

6 hours ago
ਇਜ਼ਰਾਈਲ ਦੇ ਡਿਮੋਨਾ ਅਤੇ ਅਰਾਦ ‘ਚ ਈਰਾਨੀ ਹਮਲਿਆਂ ਵਿੱਚ ਲਗਭਗ 200 ਲੋਕ ਜ਼ਖਮੀ

ਇਜ਼ਰਾਈਲ ਦੇ ਡਿਮੋਨਾ ਅਤੇ ਅਰਾਦ ‘ਚ ਈਰਾਨੀ ਹਮਲਿਆਂ ਵਿੱਚ ਲਗਭਗ 200 ਲੋਕ ਜ਼ਖਮੀ

7 hours ago
PUNJAB : ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ

PUNJAB : ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ

7 hours ago
Hindi News
English News
Sunday, March 22, 2026
No Result
View All Result
21 °c
Chandigarh
24 ° Wed
25 ° Thu
25 ° Fri
25 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

PUNJAB: ਭਗਵੰਤ ਮਾਨ ਸਰਕਾਰ ਦਾ ਯੂਨੀਵਰਸਲ ਹੈਲਥਕੇਅਰ ਮਾਡਲ ਆਯੁਸ਼ਮਾਨ ਭਾਰਤ ਤੋਂ ਅੱਗੇ ਨਿਕਲਿਆ, ਬਿਨਾਂ ਕਿਸੇ ਸ਼ਰਤ ਹਰ ਪਰਿਵਾਰ ਨੂੰ ਕੀਤਾ ਕਵਰ

ਕੁਝ ਚੋਣਵੇਂ ਲੋਕਾਂ ਲਈ ਨਹੀਂ ਬਲਕਿ ਸਾਰਿਆਂ ਲਈ 10 ਲੱਖ ਰੁਪਏ ਦਾ ਬੀਮਾ; ਕੇਂਦਰ ਵੱਲੋਂ ਸੀਮਾਵਾਂ ਤੈਅ, ਜਦਕਿ ਭਗਵੰਤ ਮਾਨ ਸਰਕਾਰ ਨੇ ਜਨਤਕ ਸਿਹਤ ਸੇਵਾਵਾਂ ਦੀ ਪਰਿਭਾਸ਼ਾ ਬਦਲੀ

March 22, 2026
in ਖਬਰਾਂ, ਪੰਜਾਬ

ਕੋਈ ਵੀ ਸੂਚੀ ਨਹੀਂ, ਕੋਈ ਵੀ ਬਾਹਰ ਨਹੀਂ, ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਆਯੁਸ਼ਮਾਨ ਭਾਰਤ ਵਿੱਚ ਰਹਿ ਗਈਆਂ ਖਾਮੀਆਂ ਨੂੰ ਸਾਹਮਣੇ ਲਿਆਉਂਦੀ ਹੈ
ਸਿਹਤ ਸੇਵਾਵਾਂ ਕੁਝ ਚੋਣਵੇਂ ਲੋਕਾਂ ਤੱਕ ਨਹੀਂ ਸਗੋਂ ਹਰ ਨਿਵਾਸੀ ਤੱਕ ਪਹੁੰਚਣੀਆਂ ਚਾਹੀਦੀਆਂ ਹਨ; ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ, ਯੋਗਤਾ ਦੀ ਬਜਾਏ ਲੋੜ ਦੇ ਆਧਾਰ ‘ਤੇ ਪਹੁੰਚ ਯਕੀਨੀ ਬਣਾਉਂਦੀ ਹੈ: ਡਾਕਟਰ ਬਲਬੀਰ ਸਿੰਘ

ਚੰਡੀਗੜ੍ਹ, 22 ਮਾਰਚ 2026 (ਵਿਸ਼ਵ ਵਾਰਤਾ);- ਅਜਿਹੇ ਸਮੇਂ ਵਿੱਚ ਜਦੋਂ ਇਲਾਜ ਦੇ ਵਧਦੇ ਖਰਚੇ ਭਾਰਤੀ ਪਰਿਵਾਰਾਂ ਨੂੰ ਵਿੱਤੀ ਸੰਕਟ ਵੱਲ ਧੱਕ ਰਹੇ ਨੇ , ਸਿਹਤ ਸੇਵਾਵਾਂ ਲਈ ਫੰਡ ਦੇਣ ਅਤੇ ਉਹਨਾਂ ਨੂੰ ਮੁਹੱਈਆ ਕਰਵਾਉਣ ਦੇ ਤਰੀਕੇ ਵਿੱਚ ਇੱਕ ਵੱਡਾ ਅੰਤਰ ਉੱਭਰ ਕੇ ਸਾਹਮਣੇ ਆ ਰਿਹਾ ਹੈ। ਜਿੱਥੇ ਕੇਂਦਰ ਦੀ ਆਯੁਸ਼ਮਾਨ ਭਾਰਤ ਯੋਜਨਾ 140 ਕਰੋੜ ਦੀ ਆਬਾਦੀ ਲਈ 9,500 ਕਰੋੜ ਰੁਪਏ ਅਲਾਟ ਕਰਦੀ ਹੈ, ਉੱਥੇ ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਸਿਰਫ 3 ਕਰੋੜ ਨਿਵਾਸੀਆਂ ਲਈ 2,000 ਕਰੋੜ ਰੁਪਏ ਦੀ ਵਚਨਬੱਧਤਾ ਦੁਹਰਾਉਂਦੀ ਹੈ, ਜਿਸਦਾ ਮਤਲਬ ਹੈ ਕਿ ਪ੍ਰਤੀ ਵਿਅਕਤੀ ਲਗਭਗ ਦਸ ਗੁਣਾ ਵੱਧ ਨਿਵੇਸ਼।

ਇਹ ਅੰਤਰ ਸਿਰਫ ਵਿੱਤੀ ਨਹੀਂ, ਸਗੋਂ ਢਾਂਚਾਗਤ ਵੀ ਹੈ। ਜਿੱਥੇ ਰਾਸ਼ਟਰੀ ਸਕੀਮ ਯੋਗਤਾ ਅਤੇ ਕਵਰੇਜ ਦੋਵਾਂ ਨੂੰ 5 ਲੱਖ ਰੁਪਏ ਤੱਕ ਸੀਮਤ ਕਰਦੀ ਹੈ, ਉੱਥੇ ਪੰਜਾਬ ਦਾ ਮਾਡਲ ਹਰ ਨਿਵਾਸੀ ਨੂੰ ਬਿਨਾਂ ਕਿਸੇ ਸ਼ਰਤ ਦੇ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਪ੍ਰਦਾਨ ਕਰਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਯੂਨੀਵਰਸਲ ਹੈਲਥਕੇਅਰ (ਸਰਬ ਸਾਂਝੀ ਸਿਹਤ ਸੇਵਾ) ਨੂੰ ਇੱਕ ਸੀਮਤ ਲਾਭ ਵਜੋਂ ਨਹੀਂ, ਸਗੋਂ ਇੱਕ ਗਾਰੰਟੀਸ਼ੁਦਾ ਅਧਿਕਾਰ ਵਜੋਂ ਸਥਾਪਿਤ ਕੀਤਾ ਹੈ, ਜਿਸ ਨਾਲ ਇਹ ਯਕੀਨੀ ਬਣਾਇਆ ਗਿਆ ਹੈ ਕਿ ਇਲਾਜ ਦੀ ਪਹੁੰਚ ਕਿਸੇ ਸਰਕਾਰੀ ਸੂਚੀ ਦੀ ਬਜਾਏ ਮਰੀਜ਼ ਦੀ ਲੋੜ ਅਨੁਸਾਰ ਤੈਅ ਹੋਵੇ।

ਜ਼ਿਆਦਾਤਰ ਭਾਰਤੀ ਪਰਿਵਾਰਾਂ ਲਈ, ਮੈਡੀਕਲ ਐਮਰਜੈਂਸੀ ਦੋ ਤਤਕਾਲ ਚਿੰਤਾਵਾਂ ਲੈ ਕੇ ਆਉਂਦੀ ਹੈ: ਇਲਾਜ ਕਿੰਨੀ ਜਲਦੀ ਸ਼ੁਰੂ ਹੋ ਸਕਦਾ ਹੈ, ਅਤੇ ਖਰਚੇ ਦਾ ਪ੍ਰਬੰਧ ਕਿਵੇਂ ਹੋਵੇਗਾ। ਸਰਵਵਿਆਪੀ ਪਹੁੰਚ ਰਾਹੀਂ ਇਨ੍ਹਾਂ ਦੋਵਾਂ ਚਿੰਤਾਵਾਂ ਨੂੰ ਹੱਲ ਕਰਦੇ ਹੋਏ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ 2026-27 ਦੇ ਬਜਟ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ (MMSY) ਲਈ 2,000 ਕਰੋੜ ਰੁਪਏ ਅਲਾਟ ਕੀਤੇ ਹਨ, ਜਿਸ ਨਾਲ ਤਕਰੀਬਨ 65 ਲੱਖ ਪਰਿਵਾਰਾਂ ਦੇ 3 ਕਰੋੜ ਨਿਵਾਸੀਆਂ ਨੂੰ 10 ਲੱਖ ਰੁਪਏ ਪ੍ਰਤੀ ਪਰਿਵਾਰ ਤੱਕ ਦਾ ਕੈਸ਼ਲੈੱਸ ਬੀਮਾ ਮਿਲੇਗਾ।

ਆਯੁਸ਼ਮਾਨ ਭਾਰਤ ਵਰਗੀਆਂ ਨਿਸ਼ਾਨਾ-ਬੱਧ (ਟਾਰਗੇਟਿਡ) ਸਕੀਮਾਂ ਦੇ ਉਲਟ, ਪੰਜਾਬ ਦਾ ਮਾਡਲ ਯੂਨੀਵਰਸਲ ਕਵਰੇਜ ‘ਤੇ ਆਧਾਰਿਤ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਨਿਵਾਸੀ ਬਿਨਾਂ ਕਿਸੇ ਯੋਗਤਾ ਦੀ ਰੁਕਾਵਟ ਦੇ ਇਸ ਵਿੱਚ ਸ਼ਾਮਲ ਹੋਵੇ।

ਦੋਵਾਂ ਪਹੁੰਚਾਂ ਵਿਚਕਾਰ ਬੁਨਿਆਦੀ ਅੰਤਰ ਹੈ। ਮੁੱਖ ਮੰਤਰੀ ਸਿਹਤ ਯੋਜਨਾ ਇਹ ਨਹੀਂ ਪੁੱਛਦੀ ਕਿ ਕੌਣ ਯੋਗ ਹੈ। ਪੰਜਾਬ ਦਾ ਹਰ ਨਿਵਾਸੀ, ਚਾਹੇ ਉਸ ਦੀ ਆਮਦਨ ਕੁਝ ਵੀ ਹੋਵੇ, ਇਸ ਦੇ ਦਾਇਰੇ ਵਿੱਚ ਆਉਂਦਾ ਹੈ। ਆਯੁਸ਼ਮਾਨ ਭਾਰਤ, ਜੋ 2018 ਵਿੱਚ ਸ਼ੁਰੂ ਕੀਤੀ ਗਈ ਸੀ, ਸਿਰਫ ਏੱਸ ਈ ਸੀ ਸੀ (SECC) ਡੇਟਾਬੇਸ ਰਾਹੀਂ ਆਰਥਿਕ ਤੌਰ ‘ਤੇ ਕਮਜ਼ੋਰ ਵਜੋਂ ਪਛਾਣੇ ਗਏ ਪਰਿਵਾਰਾਂ ਤੱਕ ਸੀਮਤ ਹੈ। ਆਬਾਦੀ ਦਾ ਇੱਕ ਵੱਡਾ ਹਿੱਸਾ, ਖਾਸ ਕਰਕੇ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਸਮੂਹ ਜੋ ਉਸ ਡੇਟਾਬੇਸ ਵਿੱਚ ਦਰਜ ਨਹੀਂ ਹਨ, ਇਸ ਤੋਂ ਬਾਹਰ ਰਹਿ ਰਹੇ ਹਨ।

ਕਵਰੇਜ ਦਾ ਦਾਇਰਾ ਇਸ ਪਾੜੇ ਨੂੰ ਹੋਰ ਪ੍ਰਮੁੱਖ ਕਰਦਾ ਹੈ। ਆਯੁਸ਼ਮਾਨ ਭਾਰਤ ਨੇ ਆਪਣੀ ਸ਼ੁਰੂਆਤ ਤੋਂ ਹੀ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਹੈ, ਜੋ ਕਿ ਇਲਾਜ ਦੇ ਵਧਦੇ ਖਰਚਿਆਂ ਦੇ ਬਾਵਜੂਦ ਬਰਕਰਾਰ ਹੈ। ਪੰਜਾਬ ਦੀ ਸਕੀਮ ਇਸ ਕਵਰੇਜ ਨੂੰ ਦੁੱਗਣਾ ਕਰਕੇ 10 ਲੱਖ ਰੁਪਏ ਕਰਦੀ ਹੈ, ਅਤੇ ਉਹਨਾਂ ਪਰਿਵਾਰਾਂ ਨੂੰ ਵੀ ਸੁਰੱਖਿਆ ਪ੍ਰਦਾਨ ਕਰਦੀ ਹੈ ਜੋ ਪਹਿਲਾਂ ਸਰਕਾਰੀ ਸਿਹਤ ਸੇਵਾਵਾਂ ਤੋਂ ਵਾਂਝੇ ਸਨ।

ਵਿੱਤੀ ਵਚਨਬੱਧਤਾ ਵਿੱਚ ਵੀ ਅੰਤਰ ਸਪੱਸ਼ਟ ਦਿਖਾਈ ਦਿੰਦਾ ਹੈ। ਕੇਂਦਰ ਸਰਕਾਰ ਵੱਲੋਂ 140 ਕਰੋੜ ਦੀ ਆਬਾਦੀ ਲਈ 9,500 ਕਰੋੜ ਰੁਪਏ ਦੀ ਅਲਾਟਮੈਂਟ ਦੀ ਤੁਲਨਾ ਪੰਜਾਬ ਦੇ 3 ਕਰੋੜ ਨਿਵਾਸੀਆਂ ਲਈ 2,000 ਕਰੋੜ ਰੁਪਏ ਨਾਲ ਕੀਤੀ ਜਾ ਸਕਦੀ ਹੈ। ਪ੍ਰਤੀ ਵਿਅਕਤੀ ਦੇ ਆਧਾਰ ‘ਤੇ ਪੰਜਾਬ ਦਾ ਨਿਵੇਸ਼ ਕਾਫ਼ੀ ਜ਼ਿਆਦਾ ਹੈ, ਜੋ ਕਿ ਸੁਲੱਭ ਅਤੇ ਵਿਆਪਕ ਸਿਹਤ ਸੇਵਾਵਾਂ ਦੀ ਸਪੱਸ਼ਟ ਤਰਜੀਹ ਨੂੰ ਦਰਸਾਉਂਦਾ ਹੈ।

ਮੁੱਖ ਮੰਤਰੀ ਸਿਹਤ ਯੋਜਨਾ ਇਲਾਜ ਦੇ ਦਾਇਰੇ ਨੂੰ ਵੀ ਵਧਾਉਂਦੀ ਹੈ। ਲਾਭਪਾਤਰੀ 2,300 ਇਲਾਜ ਪੈਕੇਜਾਂ ਰਾਹੀਂ ਦਿਲ ਦੀ ਬਿਮਾਰੀ, ਕੈਂਸਰ, ਗੁਰਦੇ ਦੀਆਂ ਬਿਮਾਰੀਆਂ, ਆਰਥੋਪੀਡਿਕ ਪ੍ਰਕਿਰਿਆਵਾਂ ਅਤੇ ਹਾਦਸੇ ਨਾਲ ਸਬੰਧਤ ਸੱਟਾਂ ਸਮੇਤ ਕਈ ਗੰਭੀਰ ਬਿਮਾਰੀਆਂ ਲਈ ਕੈਸ਼ਲੈੱਸ ਇਲਾਜ ਪ੍ਰਾਪਤ ਕਰ ਸਕਦੇ ਹਨ। ਇਸ ਦੇ ਮੁਕਾਬਲੇ ਆਯੁਸ਼ਮਾਨ ਭਾਰਤ ਲਗਭਗ 1,900 ਪੈਕੇਜਾਂ ਨੂੰ ਕਵਰ ਕਰਦਾ ਹੈ। ਇਸ ਪਿੱਛੇ ਸਪੱਸ਼ਟ ਸਿਧਾਂਤ ਹੈ: ਇਲਾਜ ਦੇ ਫੈਸਲੇ ਵਿੱਤੀ ਸਮਰੱਥਾ ਨਹੀਂ, ਸਗੋਂ ਡਾਕਟਰੀ ਲੋੜ ਦੁਆਰਾ ਲਏ ਜਾਂਦੇ ਹਨ।

ਸਕੀਮ ਤੱਕ ਪਹੁੰਚ ਦੀ ਪ੍ਰਕਿਰਿਆ ਇੱਕ ਹੋਰ ਵੱਡੀ ਤਬਦੀਲੀ ਹੈ। ਆਯੁਸ਼ਮਾਨ ਭਾਰਤ ਦੇ ਤਹਿਤ, ਪਰਿਵਾਰਾਂ ਨੂੰ ਪਹਿਲਾਂ ਇਹ ਪੁਸ਼ਟੀ ਕਰਨੀ ਪੈਂਦੀ ਹੈ ਕਿ ਕੀ ਉਹ SECC ਸੂਚੀ ਵਿੱਚ ਹਨ, ਅਤੇ ਬਾਹਰ ਰਹਿ ਗਏ ਲੋਕਾਂ ਨੂੰ ਆਪਣੀ ਯੋਗਤਾ ਸਾਬਤ ਕਰਨ ਲਈ ਵਾਧੂ ਦਸਤਾਵੇਜ਼ਾਂ ਦੀ ਲੋੜ ਪੈਂਦੀ ਹੈ। ਇਸਦੇ ਉਲਟ, ਪੰਜਾਬ ਦੀ ਸਕੀਮ ਪਹੁੰਚ ਨੂੰ ਸਰਲ ਬਣਾਉਂਦੀ ਹੈ। ਨਿਵਾਸੀ ਆਮਦਨ ਸਰਟੀਫਿਕੇਟ ਜਾਂ ਕਿੱਤੇ ਦੇ ਸਬੂਤ ਤੋਂ ਬਿਨਾਂ ਆਧਾਰ ਜਾਂ ਵੋਟਰ ਆਈਡੀ ਦੀ ਵਰਤੋਂ ਕਰਕੇ ਸੇਵਾ ਕੇਂਦਰਾਂ ਜਾਂ ਕਾਮਨ ਸਰਵਿਸ ਸੈਂਟਰਾਂ ‘ਤੇ ਰਜਿਸਟਰ ਕਰ ਸਕਦੇ ਹਨ ਜਾਂ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸਦੀ ਪਹੁੰਚ ਵਧਾਉਣ ਲਈ, ਸਿਖਲਾਈ ਪ੍ਰਾਪਤ ਯੂਥ ਕਲੱਬ ਮੈਂਬਰ ਘਰ-ਘਰ ਜਾ ਕੇ ਮੁਹਿੰਮ ਚਲਾ ਰਹੇ ਹਨ ਅਤੇ ਪਰਿਵਾਰਾਂ ਨੂੰ ਰਜਿਸਟਰ ਕਰਨ ਅਤੇ ਉਨ੍ਹਾਂ ਦੇ ‘ਸਿਹਤ ਕਾਰਡ’ ਘਰਾਂ ਵਿੱਚ ਪਹੁੰਚਾਉਣ ਵਿੱਚ ਮਦਦ ਕਰ ਰਹੇ ਹਨ।

ਉਨ੍ਹਾਂ ਪਰਿਵਾਰਾਂ ਲਈ ਜੋ ਪਹਿਲਾਂ ਸਰਕਾਰੀ ਸਿਹਤ ਸੇਵਾਵਾਂ ਦੇ ਘੇਰੇ ਤੋਂ ਬਾਹਰ ਸਨ, ਇਸਦਾ ਪ੍ਰਭਾਵ ਸਪੱਸ਼ਟ ਹੈ। ਮੋਗਾ ਵਿੱਚ ਇੱਕ 98 ਸਾਲਾ ਬਜ਼ੁਰਗ ਮਹਿਲਾ, ਮੁਖਤਿਆਰ ਕੌਰ ਨੇ ਇਸ ਸਕੀਮ ਤਹਿਤ ਕੀਮੋਥੈਰੇਪੀ ਨਾਲ ਸਬੰਧਤ ਵਿਸ਼ੇਸ਼ ਇਲਾਜ ਪੂਰੀ ਤਰ੍ਹਾਂ ਮੁਫ਼ਤ ਪ੍ਰਾਪਤ ਕੀਤਾ। ਉਸ ਉਮਰ ਵਿੱਚ ਜਿੱਥੇ ਲਗਾਤਾਰ ਦੇਖਭਾਲ ਜ਼ਰੂਰੀ ਹੈ, ਸਿਹਤ ਕਾਰਡ ਨੇ ਇਹ ਯਕੀਨੀ ਬਣਾਇਆ ਕਿ ਇਲਾਜ ਬਿਨਾਂ ਕਿਸੇ ਦੇਰੀ ਜਾਂ ਵਿੱਤੀ ਤਣਾਅ ਦੇ ਸ਼ੁਰੂ ਹੋ ਸਕੇ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇਹ ਸਕੀਮ ਨੀਤੀਗਤ ਦਿਸ਼ਾ ਵਿੱਚ ਇੱਕ ਸੋਚੀ-ਸਮਝੀ ਤਬਦੀਲੀ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਮੁੱਖ ਮੰਤਰੀ ਸਿਹਤ ਯੋਜਨਾ ਇੱਕ ਸਪੱਸ਼ਟ ਪਹੁੰਚ ‘ਤੇ ਬਣੀ ਹੈ ਕਿ ਸਿਹਤ ਬੀਮਾ ਹਰ ਨਿਵਾਸੀ ਤੱਕ ਪਹੁੰਚਣਾ ਚਾਹੀਦਾ ਹੈ, ਨਾ ਕਿ ਸਿਰਫ਼ ਕੁਝ ਚੋਣਵੇਂ ਲੋਕਾਂ ਤੱਕ। ਪ੍ਰਤੀ ਵਿਅਕਤੀ ਵੱਧ ਨਿਵੇਸ਼ ਦੇ ਨਾਲ, ਪੰਜਾਬ ਇਹ ਯਕੀਨੀ ਬਣਾ ਰਿਹਾ ਹੈ ਕਿ ਇਲਾਜ ਤੱਕ ਪਹੁੰਚ ਯੋਗਤਾ ਜਾਂ ਆਮਦਨ ਦੀ ਬਜਾਏ ਲੋੜ ਦੁਆਰਾ ਪਰਿਭਾਸ਼ਿਤ ਕੀਤੀ ਜਾਵੇ।”

9 ਲੱਖ ਤੋਂ ਵੱਧ ਸਿਹਤ ਕਾਰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਲਾਭਪਾਤਰੀ 900 ਸੂਚੀਬੱਧ ਹਸਪਤਾਲਾਂ ਦੇ ਵਧਦੇ ਨੈੱਟਵਰਕ ਰਾਹੀਂ ਇਲਾਜ ਕਰਵਾ ਰਹੇ ਹਨ, ਜੋ ਪੂਰੇ ਪੰਜਾਬ ਵਿੱਚ ਸਿਹਤ ਸੇਵਾਵਾਂ ਦੇ ਦਾਇਰੇ ਨੂੰ ਵਧਾ ਰਿਹਾ ਹੈ।

ਅਜਿਹੇ ਦੇਸ਼ ਵਿੱਚ ਜਿੱਥੇ ਹਸਪਤਾਲ ਦਾ ਇੱਕ ਬਿੱਲ ਪਰਿਵਾਰਾਂ ਨੂੰ ਕਰਜ਼ੇ ਵਿੱਚ ਡੁਬੋ ਸਕਦਾ ਹੈ, ਇਹ ਅੰਤਰ ਹੁਣ ਸਿਰਫ਼ ਪ੍ਰਬੰਧਕੀ ਨਹੀਂ ਰਿਹਾ, ਸਗੋਂ ਇਹ ਵਿਚਾਰਧਾਰਕ ਹੈ। ਇੱਕ ਮਾਡਲ ਯੋਗਤਾ ਸੂਚੀਆਂ ਰਾਹੀਂ ਇਲਾਜ ਨੂੰ ਸੀਮਤ ਕਰਦਾ ਹੈ; ਜਦਕਿ ਦੂਜਾ ਇਸ ਨੂੰ ਜਨਤਕ ਅਧਿਕਾਰ ਵਜੋਂ ਗਰੰਟੀ ਦਿੰਦਾ ਹੈ।

Tags: BREAKING NEWSBreaking news in PunjabiLatest Punjab news in Punjabipunjab newsWISHAVWARTA.IN
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
March 22, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 22 ਮਾਰਚ (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ ਹੇਠ ਦਿੱਤੇ...

ਈਰਾਨ ਜੰਗ ਖ਼ਤਰਨਾਕ ਪੜਾਅ ਵਿੱਚ, ਸ਼ਾਂਤੀ ਸਭ ਤੋਂ ਵਧੀਆ ਦਵਾਈ ਹੈ : WHO ਮੁਖੀ

ਈਰਾਨ ਜੰਗ ਖ਼ਤਰਨਾਕ ਪੜਾਅ ਵਿੱਚ, ਸ਼ਾਂਤੀ ਸਭ ਤੋਂ ਵਧੀਆ ਦਵਾਈ ਹੈ : WHO ਮੁਖੀ

by Navjot
March 22, 2026
0

ਈਰਾਨ ਜੰਗ ਖ਼ਤਰਨਾਕ ਪੜਾਅ ਵਿੱਚ, ਸ਼ਾਂਤੀ ਸਭ ਤੋਂ ਵਧੀਆ ਦਵਾਈ ਹੈ : WHO ਮੁਖੀ ਨਵੀਂ ਦਿੱਲੀ, 22 ਮਾਰਚ (ਵਿਸ਼ਵ ਵਾਰਤਾ)...

 ਹੁਣ ਦਿਸਣ ਲੱਗੇ ਹਨ ‘ਰੰਗਲੇ ਪੰਜਾਬ’ ਦੇ ਰੰਗ : ਭਗਵੰਤ ਮਾਨ

 ਹੁਣ ਦਿਸਣ ਲੱਗੇ ਹਨ ‘ਰੰਗਲੇ ਪੰਜਾਬ’ ਦੇ ਰੰਗ : ਭਗਵੰਤ ਮਾਨ

by Navjot
March 22, 2026
0

 ਹੁਣ ਦਿਸਣ ਲੱਗੇ ਹਨ ‘ਰੰਗਲੇ ਪੰਜਾਬ’ ਦੇ ਰੰਗ : ਭਗਵੰਤ ਮਾਨ ਸੂਬੇ ਦੀ ਸ਼ਾਨਦਾਰ ਸੱਭਿਆਚਾਰਕ ਵਿਰਾਸਤ ਨੂੰ ਹਰ ਕੀਮਤ 'ਤੇ...

HEALTH & MEDICINE : ਭਾਰਤੀ ਫਾਰਮਾ ਕੰਪਨੀਆਂ ਵੱਲੋਂ ਸ਼ੂਗਰ ਲਈ ਜੈਨਰਿਕ ਟੀਕਾ ਲਾਂਚ 

HEALTH & MEDICINE : ਭਾਰਤੀ ਫਾਰਮਾ ਕੰਪਨੀਆਂ ਵੱਲੋਂ ਸ਼ੂਗਰ ਲਈ ਜੈਨਰਿਕ ਟੀਕਾ ਲਾਂਚ 

by Navjot
March 22, 2026
0

HEALTH & MEDICINE : ਭਾਰਤੀ ਫਾਰਮਾ ਕੰਪਨੀਆਂ ਵੱਲੋਂ ਸ਼ੂਗਰ ਲਈ ਜੈਨਰਿਕ ਟੀਕਾ ਲਾਂਚ      ਨਵੀਂ ਦਿੱਲੀ, 22 ਮਾਰਚ (ਵਿਸ਼ਵ...

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
March 22, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 22 ਮਾਰਚ (ਵਿਸ਼ਵ ਵਾਰਤਾ) – ਅੱਜ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ ਹੇਠ ਦਿੱਤੇ...

Most Popular

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ

by Ranjit Singh
February 19, 2026
0

Punjab ਦੀ ਨਵੀਂ ਆਬਕਾਰੀ ਨੀਤੀ ਤਿਆਰ, ਬਸ CM ਮਾਨ ਦੀ ਪ੍ਰਵਾਨਗੀ ਦੀ ਉਡੀਕ ਚੰਡੀਗੜ੍ਹ, 19 ਫਰਵਰੀ 2026 (ਵਿਸ਼ਵ ਵਾਰਤਾ) -...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 