President ਮੁਰਮੂ ਨੇ ਵ੍ਰਿੰਦਾਵਨ ‘ਚ ਸੰਤ ਪ੍ਰੇਮਾਨੰਦ ਮਹਾਰਾਜ ਨਾਲ ਕੀਤੀ ਮੁਲਾਕਾਤ
ਉੱਤਰ ਪ੍ਰਦੇਸ਼, 20 ਮਾਰਚ 2026 (ਵਿਸ਼ਵ ਵਾਰਤਾ): ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਅੱਜ ਆਪਣੇ ਮਥੁਰਾ ਦੌਰੇ ਦੌਰਾਨ ਵ੍ਰਿੰਦਾਵਨ ਵਿੱਚ ਪ੍ਰਸਿੱਧ ਸੰਤ ਪ੍ਰੇਮਾਨੰਦ ਮਹਾਰਾਜ ਨਾਲ ਮੁਲਾਕਾਤ ਕੀਤੀ। ਸ਼ੁੱਕਰਵਾਰ ਸਵੇਰੇ ਰਾਸ਼ਟਰਪਤੀ ਸ਼੍ਰੀ ਹਿਤ ਰਾਧਾ ਕੇਲੀ ਕੁੰਜ ਆਸ਼ਰਮ ਪਹੁੰਚੇ, ਜਿੱਥੇ ਉਨ੍ਹਾਂ ਨੇ ਪ੍ਰੇਮਾਨੰਦ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਗੱਲਬਾਤ ਕੀਤੀ।

ਰਾਸ਼ਟਰਪਤੀ ਦੇ ਇਸ ਦੌਰੇ ਨੂੰ ਲੈ ਕੇ ਪੂਰੇ ਮਥੁਰਾ-ਵ੍ਰਿੰਦਾਵਨ ਖੇਤਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਸਵੇਰੇ ਕਰੀਬ 7:30 ਵਜੇ ਸਖ਼ਤ ਸੁਰੱਖਿਆ ਘੇਰੇ ਵਿੱਚ ਆਸ਼ਰਮ ਪਹੁੰਚੇ। ਆਸ਼ਰਮ ਪਹੁੰਚਣ ‘ਤੇ ਰਾਸ਼ਟਰਪਤੀ ਦਾ ਰਵਾਇਤੀ ਸਵਾਗਤ ਕੀਤਾ ਗਿਆ। ਪ੍ਰੇਮਾਨੰਦ ਮਹਾਰਾਜ ਨੇ ਰਾਸ਼ਟਰਪਤੀ ਨੂੰ ਬ੍ਰਜ ਦੀ ਮਹਿਮਾ ਅਤੇ ਸੇਵਾ ਭਾਵਨਾ ਦੇ ਮਹੱਤਵ ਬਾਰੇ ਦੱਸਿਆ। ਇਸ ਦੌਰਾਨ, ਰਾਸ਼ਟਰਪਤੀ ਨੂੰ ਆਸ਼ਰਮ ਵੱਲੋਂ ਇੱਕ ਦੁਪੱਟਾ, ਮਾਲਾ ਅਤੇ ਪ੍ਰਸ਼ਾਦ ਭੇਟ ਕੀਤਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























