ਬੰਗਲੌਰ, 5 ਅਪ੍ਰੈਲ- ਆਈ.ਪੀ.ਐੱਲ ਵਿਚ ਅੱਜ ਮੁਕਾਬਲਾ ਰਾਇਲ ਚੈਲੰਜਰਸ ਬੰਗਲੌਰ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਹੋਣ ਜਾ ਰਿਹਾ ਹੈ। ਇਸ ਦੌਰਾਨ ਕੋਲਕਾਤਾ ਵੱਲੋਂ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦੀ ਫੈਸਲਾ ਕੀਤਾ ਗਿਆ ਹੈ।
ਇਹ ਮੈਚ ਬੰਗਲੌਰ ਦੇ ਚਿਨਾਸਵਾਮੀ ਸਟੇਡੀਅਮ ਵਿਖੇ ਖੇਡਿਆ ਜਾਵੇਗਾ।
ਦੱਸਣਯੋਗ ਹੈ ਕਿ ਬੰਗਲੌਰ ਦੀ ਟੀਮ ਹੁਣ ਤੱਕ 4 ਮੈਚ ਖੇਡ ਚੁੱਕੀ ਹੈ, ਜਿਹਨਾਂ ਵਿਚੋਂ ਉਸ ਨੂੰ ਹਾਲੇ ਤਕ ਕੋਈ ਵੀ ਜਿਤ ਹਾਸਿਲ ਨਹੀਂ ਹੋਈ ਹੈ।