Entertainment: ਰੈਪਰ-ਗਾਇਕ ਬਾਦਸ਼ਾਹ ਦੀਆਂ ਮੁਸਬੀਤਾਂ ‘ਚ ਹੋਰ ਵਾਧਾ, ਪੜ੍ਹੋ ਵੇਰਵਾ
ਨਵੀਂ ਦਿੱਲੀ, 10 ਮਾਰਚ 2026 (ਵਿਸ਼ਵ ਵਾਰਤਾ) – ਰੈਪਰ-ਗਾਇਕ ਬਾਦਸ਼ਾਹ ਆਪਣੇ ਗਾਣੇ “ਟਟੀਹਰੀ” ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਹੋਏ ਹਨ। ਬਾਦਸ਼ਾਹ ਦੀਆਂ ਮੁਸ਼ਕਿਲਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਹੁਣ ਬਾਦਸ਼ਾਹ ‘ਤੇ ਪੁਲਿਸ ਨੇ ਪੋਸਕੋ ਐਕਟ ਵੀ ਲਗਾ ਦਿੱਤਾ ਹੈ।
ਇਸ ਤੋਂ ਪਹਿਲਾਂ ਹਰਿਆਣਾ ਦੀ ਪੰਚਕੂਲਾ ਪੁਲਿਸ ਨੇ ਗੀਤ ਵਿੱਚ ਅਸ਼ਲੀਲ ਸ਼ਬਦਾਵਲੀ ਅਤੇ ਇਤਰਾਜ਼ਯੋਗ ਦ੍ਰਿਸ਼ ਫਿਲਮਾਉਣ ਦੇ ਦੋਸ਼ ਹੇਠ ਬਾਦਸ਼ਾਹ ਖ਼ਿਲਾਫ਼ FIR ਦਰਜ ਕੀਤੀ ਹੈ। ਬਾਦਸ਼ਾਹ ਖਿਲਾਫ ਭਾਰਤੀ ਦੰਡਾਵਲੀ (BNS) 2023 ਦੀ ਧਾਰਾ 296 ਅਤੇ ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ (ਮਨਾਹੀ) ਐਕਟ, 1986 ਦੀ ਧਾਰਾ 3 ਅਤੇ 4 ਦੇ ਤਹਿਤ ਮਾਮਲਾ ਦਰਜ ਕੀਤਾ ਹੈ। “ਟਟੀਰੀ” ਗਾਣੇ ਦੇ ਵਿਵਾਦ ਦੇ ਸਬੰਧ ਵਿੱਚ ਬਾਦਸ਼ਾਹ ਵਿਰੁੱਧ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਸੀ। ਬਾਦਸ਼ਾਹ ਨੂੰ ਤੁਰੰਤ ਪੁਲਿਸ ਸਾਹਮਣੇ ਪੇਸ਼ ਹੋਣ ਲਈ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ। ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਬਾਦਸ਼ਾਹ ਨੂੰ 13 ਮਾਰਚ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ ਇਹ ਵੀ ਦੱਸ ਦਈਏ ਕਿ ਅਸ਼ਲੀਲਤਾ ਅਤੇ ਔਰਤਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਤੋਂ ਬਾਅਦ ਯੂਟਿਊਬ ਨੇ ਵੀ ਇਸ ਗੀਤ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਸੀ।
ਬਾਦਸ਼ਾਹ ਦੇ ਗੀਤ ਦੀ ਵੀਡੀਓ ਵਿੱਚ ਸਕੂਲ ਦੀ ਵਰਦੀ ਪਹਿਨੀਆਂ ਨਾਬਾਲਗ ਬੱਚੀਆਂ ਨੂੰ ਸਕੂਲ ਬੈਗ ਸੁੱਟਦੇ ਅਤੇ ਪੜ੍ਹਾਈ ਤੋਂ ਦੂਰ ਭੱਜਦੇ ਹੋਏ ਦਿਖਾਇਆ ਗਿਆ ਸੀ। ਇਸ ਦੇ ਨਾਲ ਹੀ, ਗਾਣੇ ਵਿੱਚ ਔਰਤਾਂ ਅਤੇ ਕੁੜੀਆਂ ਪ੍ਰਤੀ ਇਤਰਾਜ਼ਯੋਗ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਪਾਈ ਗਈ ਸੀ। ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਭਖ ਗਿਆ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















