Rajya Sabha Election: 26 ਆਗੂ ਬਿਨਾਂ ਮੁਕਾਬਲਾ ਚੁਣੇ ਗਏ
– ਹੁਣ 11 ਸੀਟਾਂ ‘ਤੇ ਹੋਵੇਗੀ ਚੋਣ
ਨਵੀਂ ਦਿੱਲੀ, 10 ਮਾਰਚ 2026 (ਵਿਸ਼ਵ ਵਾਰਤਾ) – ਦਸ ਰਾਜਾਂ ਵਿੱਚ 37 ਸੀਟਾਂ ਲਈ ਹੋ ਰਹੀਆਂ ਰਾਜ ਸਭਾ ਚੋਣਾਂ ਵਿੱਚ, ਸੱਤ ਰਾਜਾਂ ਦੇ 26 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਇਨ੍ਹਾਂ ਵਿੱਚ ਐਨਸੀਪੀ (ਸ਼ਰਦ) ਦੇ ਮੁਖੀ ਸ਼ਰਦ ਪਵਾਰ, ਕਾਂਗਰਸ ਦੇ ਅਭਿਸ਼ੇਕ ਮਨੂ ਸਿੰਘਵੀ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਵਰਗੇ ਪ੍ਰਮੁੱਖ ਨਾਮ ਸ਼ਾਮਲ ਹਨ।
ਵਿਰੋਧੀ ਪਾਰਟੀਆਂ ਨੇ ਕਈ ਰਾਜਾਂ ਵਿੱਚ ਉਮੀਦਵਾਰ ਖੜ੍ਹੇ ਨਹੀਂ ਕੀਤੇ, ਜਿਸ ਕਾਰਨ ਇਹ ਆਗੂ ਬਿਨਾਂ ਵੋਟ ਦੇ ਰਾਜ ਸਭਾ ਵਿੱਚ ਪਹੁੰਚ ਸਕੇ। ਹਾਲਾਂਕਿ, ਬਿਹਾਰ, ਓਡੀਸ਼ਾ ਅਤੇ ਹਰਿਆਣਾ ਵਿੱਚ 11 ਸੀਟਾਂ ਲਈ ਮੁਕਾਬਲਾ ਤੈਅ ਹੈ।
ਇਨ੍ਹਾਂ ਰਾਜਾਂ ਵਿੱਚ ਉਮੀਦਵਾਰ ਬਿਨਾਂ ਵਿਰੋਧ ਚੁਣੇ ਗਏ…
ਮਹਾਰਾਸ਼ਟਰ ‘ਚ 7 ਉਮੀਦਵਾਰ ਬਿਨਾਂ ਵਿਰੋਧ ਚੁਣੇ ਗਏ ਹਨ, ਜਿਨ੍ਹਾਂ ‘ਚ ਸ਼ਰਦ ਪਵਾਰ (NCP), ਰਾਮਦਾਸ ਅਠਾਵਲੇ (ਆਰਪੀਆਈ-ਅਠਾਵਲੇ), ਵਿਨੋਦ ਤਾਵੜੇ (ਭਾਜਪਾ), ਰਾਮਰਾਵ ਵਡਕੁਟੇ (ਭਾਜਪਾ), ਮਾਇਆ ਇਵਨਤੇ (ਭਾਜਪਾ), ਜੋਤੀ ਵਾਘਮਾਰੇ (ਸ਼ਿਵ ਸੈਨਾ-ਸ਼ਿੰਦੇ), ਪਾਰਥ ਪਵਾਰ (NCP) ਸ਼ਾਮਿਲ ਹਨ।
ਤਾਮਿਲਨਾਡੂ ‘ਚ 6 ਉਮੀਦਵਾਰ ਬਿਨਾਂ ਵਿਰੋਧ ਚੁਣੇ ਗਏ ਹਨ, ਜਿਨ੍ਹਾਂ ‘ਚ ਤਿਰੁਚੀ ਸਿਵਾ (DMK), ਜੇ ਕਾਂਸਟੇਨਟਾਈਨ ਰਵਿੰਦਰਨ (ਡੀ.ਐੱਮ.ਕੇ.), ਐਮ ਥੰਬੀਦੁਰਾਈ (ਏਆਈਏਡੀਐਮਕੇ), ਅੰਬੂਮਨੀ ਰਾਮਦਾਸ (PMK), ਐਮ ਕ੍ਰਿਸਟੋਫਰ ਤਿਲਕ (ਕਾਂਗਰਸ), ਐਲ ਕੇ ਸੁਦੀਸ਼ (DMDK) ਸ਼ਾਮਿਲ ਹਨ।
ਪੱਛਮੀ ਬੰਗਾਲ ‘ਚ 5 ਉਮੀਦਵਾਰ ਬਿਨਾਂ ਵਿਰੋਧ ਚੁਣੇ ਗਏ ਹਨ, ਜਿਨ੍ਹਾਂ ‘ਚ ਰਾਹੁਲ ਸਿਨਹਾ (ਭਾਜਪਾ), ਬਾਬੁਲ ਸੁਪਰੀਓ (TMC), ਸਾਬਕਾ ਡੀਜੀਪੀ ਰਾਜੀਵ ਕੁਮਾਰ (ਟੀ.ਐਮ.ਸੀ.), ਸੀਨੀਅਰ ਵਕੀਲ ਮੇਨਕਾ ਗੁਰੂਸਵਾਮੀ (TMC), ਕੋਇਲ ਮਲਿਕ (TMC) ਸ਼ਾਮਿਲ ਹਨ।
ਅਸਾਮ ‘ਚ 3 ਉਮੀਦਵਾਰ ਬਿਨਾਂ ਵਿਰੋਧ ਚੁਣੇ ਗਏ ਹਨ, ਜਿਨ੍ਹਾਂ ‘ਚ, ਜੋਗੇਨ ਮੋਹਨ (ਭਾਜਪਾ), ਤੇਰੋਸ ਗੋਵਾਲਾ (ਭਾਜਪਾ), ਪ੍ਰਮੋਦ ਬੋਰੋ (ਯੂਪੀਪੀਐਲ) ਸ਼ਾਮਿਲ ਹਨ। ਉੱਥੇ ਹੀ ਤੇਲੰਗਾਨਾ ‘ਚ 2 ਅਭਿਸ਼ੇਕ ਮਨੂ ਸਿੰਘਵੀ (ਕਾਂਗਰਸ) ਤੇ ਵੇਮ ਨਰਿੰਦਰ ਰੈਡੀ (ਕਾਂਗਰਸ), ਇਸ ਦੇ ਨਾਲ ਹੀ ਛੱਤੀਸਗੜ੍ਹ ‘ਚ 2 ਵੀ ਲਕਸ਼ਮੀ ਵਰਮਾ (ਭਾਜਪਾ) ਤੇ ਫੂਲੋ ਦੇਵੀ ਨੇਤਾਮ (ਕਾਂਗਰਸ) ਅਤੇ ਹਿਮਾਚਲ ਪ੍ਰਦੇਸ਼ ‘ਚ 1 ਅਨੁਰਾਗ ਸ਼ਰਮਾ (ਕਾਂਗਰਸ) ਬਿਨਾਂ ਵਿਰੋਧ ਚੁਣੇ ਗਏ ਹਨ।
ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਤੋਂ ਬਾਅਦ, 16 ਮਾਰਚ ਨੂੰ ਬਿਹਾਰ ਦੀਆਂ ਪੰਜ, ਓਡੀਸ਼ਾ ਦੀਆਂ ਚਾਰ ਅਤੇ ਹਰਿਆਣਾ ਦੀਆਂ ਦੋ ਸੀਟਾਂ ਲਈ ਚੋਣਾਂ ਹੋਣਗੀਆਂ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਦੇ ਇਨ੍ਹਾਂ ਚੋਣਾਂ ਵਿੱਚ ਰਾਜ ਸਭਾ ਪਹੁੰਚਣ ਦੀ ਉਮੀਦ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























