• Latest
  • Trending
Sukhbir Singh Badal ਨੇ ਕੰਢੀ ਇਲਾਕੇ ਦੇ ਵਿਕਾਸ ਵਾਸਤੇ ਪੇਸ਼ ਕੀਤੀ ਯੋਜਨਾ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦਾ ਅਕਾਲੀ ਦਲ ਵਿਚ ਵਾਪਸੀ ’ਤੇ ਕੀਤਾ ਸਵਾਗਤ

Sukhbir Singh Badal ਨੇ ਕੰਢੀ ਇਲਾਕੇ ਦੇ ਵਿਕਾਸ ਵਾਸਤੇ ਪੇਸ਼ ਕੀਤੀ ਯੋਜਨਾ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦਾ ਅਕਾਲੀ ਦਲ ਵਿਚ ਵਾਪਸੀ ’ਤੇ ਕੀਤਾ ਸਵਾਗਤ

5 months ago
ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

33 minutes ago
ਅਲਾਸਕਾ ‘ਚ ਚਾਰਟਰ ਪਲੇਨ ਹਾਦਸਾਗ੍ਰਸਤ: 2 ਪਾਇਲਟਾਂ ਸਮੇਤ ਜਹਾਜ਼ ਸਵਾਰ ਸਾਰੇ ਯਾਤਰੀਆਂ ਦੀ ਮੌਤ

ਅਲਾਸਕਾ ‘ਚ ਚਾਰਟਰ ਪਲੇਨ ਹਾਦਸਾਗ੍ਰਸਤ: 2 ਪਾਇਲਟਾਂ ਸਮੇਤ ਜਹਾਜ਼ ਸਵਾਰ ਸਾਰੇ ਯਾਤਰੀਆਂ ਦੀ ਮੌਤ

1 hour ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
Haryana ‘ਚ ਪ੍ਰਸ਼ਾਸਕੀ ਫੇਰਬਦਲ ਜਾਰੀ, 16 IAS-HCS ਅਫਸਰਾਂ ਦਾ ਤਬਾਦਲਾ

Haryana ‘ਚ ਪ੍ਰਸ਼ਾਸਕੀ ਫੇਰਬਦਲ ਜਾਰੀ, 16 IAS-HCS ਅਫਸਰਾਂ ਦਾ ਤਬਾਦਲਾ

1 hour ago
ਪੰਜਾਬ ਬੰਦ ਦੇ ਸੱਦੇ ਤੇ ਕੋਟਕਪੂਰਾ ਮੁਕੰਮਲ ਬੰਦ: ਸਿੱਖ ਜੱਥੇਬੰਦੀ ਦੀ ਅਗਵਾਈ ‘ਚ ਕੱਢਿਆ ਗਿਆ ਮਾਰਚ

ਪੰਜਾਬ ਬੰਦ ਦੇ ਸੱਦੇ ਤੇ ਕੋਟਕਪੂਰਾ ਮੁਕੰਮਲ ਬੰਦ: ਸਿੱਖ ਜੱਥੇਬੰਦੀ ਦੀ ਅਗਵਾਈ ‘ਚ ਕੱਢਿਆ ਗਿਆ ਮਾਰਚ

2 hours ago
National: ਰਾਹੁਲ ਗਾਂਧੀ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਦੇ ਬਾਹਰ ਧਰਨੇ ‘ਤੇ ਬੈਠੇ

National: ਰਾਹੁਲ ਗਾਂਧੀ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਦੇ ਬਾਹਰ ਧਰਨੇ ‘ਤੇ ਬੈਠੇ

2 hours ago
Chandigarh ‘ਚ ਭਾਜਪਾ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

Chandigarh ‘ਚ ਭਾਜਪਾ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

3 hours ago
Punjab Weather: ਪੰਜਾਬ ‘ਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ

Punjab Weather: ਪੰਜਾਬ ‘ਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ

3 hours ago
Breaking: ਜੈਪੁਰ ਵਿੱਚ ਸੀਜੇਪੀ ਦੇ ਆਸ਼ੂਤੋਸ਼ ਰਾਂਕਾ ‘ਤੇ ਹਮਲਾ !

Breaking: ਜੈਪੁਰ ਵਿੱਚ ਸੀਜੇਪੀ ਦੇ ਆਸ਼ੂਤੋਸ਼ ਰਾਂਕਾ ‘ਤੇ ਹਮਲਾ !

4 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
Punjab: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ‘ਪੰਜਾਬ ਬੰਦ’ ਨੂੰ ਭਰਵਾਂ ਹੁੰਗਾਰਾ

Punjab: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ‘ਪੰਜਾਬ ਬੰਦ’ ਨੂੰ ਭਰਵਾਂ ਹੁੰਗਾਰਾ

4 hours ago
Punjab Breaking: ਅੰਮ੍ਰਿਤਸਰ ‘ਚ ਘਰ ‘ਤੇ ਗ੍ਰਨੇਡ ਹਮਲਾ, 3 ਜ਼ਖਮੀ

Punjab Breaking: ਅੰਮ੍ਰਿਤਸਰ ‘ਚ ਘਰ ‘ਤੇ ਗ੍ਰਨੇਡ ਹਮਲਾ, 3 ਜ਼ਖਮੀ

5 hours ago
Hindi News
English News
Friday, August 21, 2026
No Result
View All Result
32 °c
Chandigarh
30 ° Sat
30 ° Sun
30 ° Mon
31 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Sukhbir Singh Badal ਨੇ ਕੰਢੀ ਇਲਾਕੇ ਦੇ ਵਿਕਾਸ ਵਾਸਤੇ ਪੇਸ਼ ਕੀਤੀ ਯੋਜਨਾ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦਾ ਅਕਾਲੀ ਦਲ ਵਿਚ ਵਾਪਸੀ ’ਤੇ ਕੀਤਾ ਸਵਾਗਤ

ਹੁਸ਼ਿਆਰਪੁਰ ਵਿਚ 22 ਡੈਲੀਗੇਟਾਂ ਸਮੇਤ ਸਮੁੱਚਾ ’ਚੁੱਲ੍ਹਾ ਦਲ’ ਅਕਾਲੀ ਦਲ ਵਿਚ ਹੋਇਆ ਸ਼ਾਮਲ

March 9, 2026
in ਖਬਰਾਂ, ਪੰਜਾਬ

ਐਲਾਨ ਕੀਤਾ ਕਿ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕੰਢੀ ਇਲਾਕੇ ਵਾਸਤੇ ਵਿਸ਼ੇਸ਼ ਉਦਯੋਗਿਕ ਪੈਕੇਜ ਦਾ ਕੀਤਾ ਜਾਵੇਗਾ ਐਲਾਨ, ਪਠਾਨਕੋਟ ਤੋਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਦੋ ਹਾਈਵੇ ਦੀ ਕੀਤੀ ਜਾਵੇਗੀ ਉਸਾਰੀ

ਗੜ੍ਹਸ਼ੰਕਰ, ਚੰਡੀਗੜ੍ਹ,9 ਮਾਰਚ (ਵਿਸ਼ਵ ਵਾਰਤਾ);- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕੰਢੀ ਇਲਾਕੇ ਦੇ ਵਿਕਾਸ ਵਾਸਤੇ ਵਿਆਪਕ ਯੋਜਨਾ ਲਾਗੂ ਕੀਤੀ ਜਾਵੇਗੀ ਅਤੇ ਹਾਈਵੇ ਉਸਾਰੇ ਜਾਣਗੇ ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਬਕਾ ਵਿਧਾਇਕ ਸਰਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ 22 ਡੈਲੀਗੇਟਾਂ ਤੇ ਹੋਰ ਸਾਥੀਆਂ ਸਮੇਤ ਹੁਸ਼ਿਆਰਪੁਰ ਦੀ ਸਮੁੱਚੀ ਇਕਾਈ ਦੀ ਪਾਰਟੀ ਵਿਚ ਵਾਪਸੀ ’ਤੇ ਸਵਾਗਤ ਕੀਤਾ।

ਇਥੇ ਸੈਲਾ ਖੁਰਦ ਅਨਾਜ ਮੰਡੀ ਵਿਚ ਇਕ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੁਆਬੇ ਵਿਚ ਅਕਾਲੀ ਦਲ ਦਾ ਮੁੜ ਉਭਾਰ ਹੋ ਰਿਹਾ ਹੈ ਤੇ ਅਕਾਲੀ ਦਲ ਦੇ ਆਗੂਆਂ ਦੀ ਘਰ ਵਾਪਸੀ ਦੀ ਲਹਿਰ ਚਲ ਰਹੀ ਹੈ ਤੇ ’ਚੁੱਲ੍ਹਾ ਦਲ’ ਜਿਸਨੂੰ ਪੁਨਰ ਸੁਰਜੀਤ ਦਲ ਵੀ ਆਖਿਆ ਜਾਂਦਾ ਹੈ, ਦਾ ਪੰਜਾਬ ਵਿਚ ਸਫਾਇਆ ਹੋ ਰਿਹਾ ਹੈ ਤੇ ਇਸਦੇ ਆਗੂ ਮਹਿਸੂਸ ਕਰ ਰਹੇ ਹਨ ਕਿ ਉਹਨਾਂ ਨੂੰ ਕੇਂਦਰੀ ਏਜੰਸੀਆਂ ਦੇ ਇਸ਼ਾਰੇ ’ਤੇ ਆਪਣੀ ਮਾਂ ਪਾਰਟੀ ਨੂੰ ਕਮਜ਼ੋਰ ਕਰਨ ਦੀ ਥਾਂ ਮਾਂ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਤਸੱਲੀ ਵਾਲੀ ਗੱਲ ਹੈ ਕਿ ਚੁੱਲ੍ਹਾ ਦਲ ਦੀ ਹੁਸ਼ਿਆਰਪੁਰ ਇਕਾਈ ਸਮੁੱਚੇ ਤਰ ’ਤੇ ਅਕਾਲੀ ਦਲ ਵਿਚ ਮੁੜ ਵਾਪਸ ਸ਼ਾਮਲ ਹੋ ਗਈ ਹੈ। ਉਹਨਾਂ ਨੇ ਸਰਦਾਰ ਭੁੱਲੇਵਾਲ ਰਾਠਾਂ ਨੂੰ ਇਸ ਮੌਕੇ ਇਸ ਹਲਕੇ ਦਾ ਹਲਕਾ ਇੰਚਾਰਜ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ।

ਸਰਦਾਰ ਬਾਦਲ ਨੇ ਚੁੱਲ੍ਹਾ ਦਲ ਦੇ ਸੀਨੀਅਰ ਆਗੂਆਂ ਜਿਹਨਾਂ ਵਿਚ ਹੁਸ਼ਿਆਰਪੁਰ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਢੱਟ ਅਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਡਾ. ਜੰਗ ਬਹਾਦਰ ਸਿੰਘ ਵੀ ਸ਼ਾਮਲ ਸਨ, ਦਾ ਮੁੜ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ।

ਕੰਢੀ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਕ ਵਾਰ 2027 ਵਿਚ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਅਸੀਂ ਇਸ ਪੱਟੀ ਵਾਸਤੇ ਵਿਸ਼ੇਸ਼ ਉਦਯੋਗਿਕ ਵਿਕਾਸ ਪੈਕੇਜ ਦਾ ਐਲਾਨ ਕਰਾਂਗੇ ਜਿਸ ਵਿਚ ਬਿਜਲੀ ਤੇ ਟੈਕਸ ਰਿਆਇਤਾਂ ਵੀ ਸ਼ਾਮਲ ਹੋਣਗੀਆਂ ਤੇ ਇਸ ਵਿਚ ਪਠਾਨਕੋਟ ਤੋਂ ਚੰਡੀਗੜ੍ਹ ਤੇ ਅੰਮ੍ਰਿਤਸਰ ਤੋਂ ਸ੍ਰੀ ਆਨੰਦੁਰ ਸਾਹਿਬ ਤੱਕ ਹਾਈਵੇ ਦੀ ਉਸਾਰੀ ਵੀ ਸ਼ਾਮਲ ਹੋਵੇਗੀ। ਉਹਨਾਂ ਕਿਹਾ ਕਿ ਅਕਾਲੀ ਦਲ ਕੰਢੀ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਵੀ ਸਮਝਦਾ ਹੈ ਖਾਸ ਤੌਰ ’ਤੇ ਪਾਣੀ ਦੀ ਘਾਟ ਬਾਰੇ ਜਾਣਕਾਰੀ ਰੱਖਦਾ ਹੈ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਵਾਸਤੇ ਸਰਕਾਰੀ ਟਿਊਬਵੈਲ ਲਗਾਵਾਂਗੇ ਅਤੇ ਤੁਪਕਾ ਸਿੰਜਾਈ ਪ੍ਰਣਾਲੀ ਸ਼ੁਰੂ ਕਰਾਂਗੇ ਤਾਂ ਜੋ ਕਿਸਾਨਾਂ ਨੂੰ ਖੇਤਾਂ ਦੀ ਸਿੰਜਾਈ ਵਾਸਤੇ ਲਾਭ ਮਿਲ ਸਕੇ।

ਇਕ ਹੋਰ ਅਹਿਮ ਐਲਾਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਮਹਿਲਪੁਰ ਵਿਖੇ ਸੈਂਟਰ ਫਾਰ ਐਕਸੀਲੈਂਸ ਸਥਾਪਿਤ ਕਰੇਗਾ ਜਿਸਦਾ ਫੁੱਟਬਾਲ ਖੇਡ ਵਾਸਤੇ ਬਹੁਤ ਲਾਭ ਮਿਲੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਇਸ ਕੇਂਦਰ ਵਿਚ ਹਾਕੀ ਵਾਸਤੇ 17 ਐਸਟਰੋ ਫਾਰਮ ਸਥਾਪਿਤ ਹੋਣਗੇ ਜੋ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਇਸ ਕੇਂਦਰ ਨੂੰ ਕੌਮਾਂਤਰੀ ਕੇਂਦਰ ਵਜੋਂ ਵਿਕਸਤ ਕਰਨ ਵਾਸਤੇ ਬਣਾਏ ਸਨ।

ਮੁੱਖ ਮੰਤਰੀ ਭਗਵੰਤ ਮਾਨ ’ਤੇ ਆਸਟਰੇਲੀਆ ਵਿਚ ਭ੍ਰਿਸ਼ਟ ਸਾਧਨਾਂ ਰਾਹੀਂ 2500 ਏਕੜ ਜ਼ਮੀਨ ਬਣਾਉਣ ਦਾ ਦੋਸ਼ ਲਾਉਂਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਕੋਲ ਬੁਢਾਪਾ ਪੈਨਸ਼ਨ, ਸ਼ਗੀਨ ਸਕੀਮ ਜਾਂ ਫਿਰ ਸੜਕਾਂ ਤੇ ਸੀਵਰੇਜ ਦੇ ਕੰਮਾਂ ਵਾਸਤੇ ਪੈਸਾ ਨਹੀਂ ਹੈ ਪਰ ਉਸਨੇ ਪਿਛਲੇ ਚਾਰ ਸਾਲਾਂ ਵਿਚ ਇਸ਼ਤਿਹਾਰਬਾਜ਼ੀ ’ਤੇ 4400 ਕਰੋੜ ਰੁਪਏ ਦਾ ਖਰਚਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹਿਸੇ ਤਰੀਕੇ ਸਰਕਾਰ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਿਆ ਦੇਣ ਵਿਚ ਨਾਕਾਮ ਸਾਬਤ ਹੋਈ ਹੈ ਪਰ ਇਸਨੇ ਇਸੇ ਸਾਲ 52000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ ਤੇ ਸਰਕਾਰੀ ਜਾਇਦਾਦਾਂ ਵੇਚ ਰਹੀ ਹੈ। ਉਹਨਾਂ ਕਿਹਾ ਕਿ ਇਹ ਕੁਝ ਮਹੀਨਿਆਂ ਵਾਸਤੇ ਨਗਦ ਅਦਾਇਗੀ ਰਾਹੀਂ ਵੋਟਾਂ ਖਰੀਦਣ ਦੀ ਕੋਸ਼ਿਸ਼ ਹੈ।
ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸੂਬੇ ਵਿਚੋਂ ਗੈਂਗਸਟਰਵਾਦ ਅਤੇ ਨਸ਼ਾ ਮਾਫੀਆ ਖ਼ਤਮ ਕਰੇਗੀ। ਉਹਨਾਂ ਕਿਹਾ ਕਿ ਅਸੀਂ ਕਾਨੂੰਨ ਲੈ ਕੇ ਆਵਾਂਗੇ ਕਿ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਜ਼ਮਾਨਤਾਂ ਨਾ ਮਿਲਣ ਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਹੋਣ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸਤਲੁਜ ਤੇ ਬਿਆਸ ਦਰਿਆਵਾਂ ਵਿਚ ਪ੍ਰਦੂਸ਼ਤ ਪਾਣੀ ਦਾ ਇਕ ਤੁਪਕਾ ਵੀ ਨਹੀਂ ਦੇਵੇਗੀ। ਉਹਨਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਮਾਲਵਾ ਪੱਟੀ ਵਿਚ ਕੈਂਸਰ ਦੇ ਟਾਕਰੇ ਵਾਸਤੇ ਅਜਿਹਾ ਕਰਨਾ ਲਾਜ਼ਮੀ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਸੱਤਾ ਵਿਚ ਆਉਣ ’ਤੇ ਰਾਜਸਥਾਨ ਨਹਿਰ ਰਾਹੀਂ ਇਕ ਬੂੰਦ ਵੀ ਪਾਣੀ ਨਹੀਂ ਜਾਣ ਦੇਵੇਗਾ। ਉਹਨਾਂ ਕਿਹਾ ਕਿ ਕਾਂਗਰਸ ਪੰਜਾਬ ਦੇ ਪਾਣੀ ਰਾਜਸਥਾਨ ਨੂੰ ਦੇਣ ਵਾਸਤੇ ਜ਼ਿੰਮੇਵਾਰ ਹੈ ਅਤੇ ਉਹ ਇਹ ਯਕੀਨੀ ਬਣਾਉਣਗੇ ਕਿ ਇਸ ਇਤਿਹਾਸਕ ਅਨਿਆਂ ਨੂੰ ਦਰੁੱਸਤ ਕੀਤਾ ਜਾਵੇ। ਉਹਨਾਂ ਕਿਹਾ ਕਿ ਰਾਜਸਥਾਨ ਨਹਿਰ ਰਾਹੀਂ ਜਾਂਦਾ ਸਾਰਾ ਪਾਣੀ ਪੰਜਾਬ ਦੇ ਖੇਤਾਂ ਵਾਸਤੇ ਦਿੱਤਾ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਵਪਾਰੀਆਂ ਵਾਸਤੇ ਸ਼ੁਰੂ ਕੀਤੀ ਗਈ ’ਰਾਹਤ’ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ ਜੋ ਕਿ ਕਾਂਗਰਸ ਤੇ ਆਪ ਸਰਕਾਰ ਦੇ ਰਾਜ ਵਿਚ ਬੰਦ ਕੀਤੀ ਗਈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਤੇ ਇੰਜੀਨੀਅਰਿੰਗ ਕਾਲਜਾਂ ਵਿਚ 50 ਫੀਸਦੀ ਸੀਟਾਂ ਪੰਜਾਬੀਆਂ ਵਾਸਤੇ ਰਾਖਵੀਂਆਂ ਕੀਤੀਆਂ ਜਾਣਗੀਆਂ ਤੇ ਪੰਜਾਬੀਆਂ ਨੂੰ ਪ੍ਰੋਫੈਸ਼ਨਲ ਸਿੱਖਿਆ ਮੁਫਤ ਪ੍ਰਦਾਨ ਕੀਤੀ ਜਾਵੇਗੀ।

ਇਸ ਮੌਕੇ ਰੈਲੀ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਮੰਤਰੀ ਸੋਹਣ ਸਿੰਘ ਠੰਢਲ, ਲਖਵਿੰਦਰ ਸਿੰਘ ਲੱਖੀ ਟਾਡਾ, ਜਤਿੰਦਰ ਸਿੰਘ ਲਾਲੀ ਬਾਜਵਾ, ਵਰਿੰਦਰ ਬਾਜਵਾ, ਵਿਨਰਜੀਤ ਸਿੰਘ ਗੋਲਡੀ, ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਰਵਿੰਦਰ ਸਿੰਘ ਚੱਕ ਤੇ ਬਿਕਰਮ ਸਿੰਘ ਅੱਲ੍ਹਾਬਖਸ਼ ਨੇ ਵੀ ਸੰਬੋਧਨ ਕੀਤਾ।

Tags: BREAKING NEWSLatest Punjab news in PunjabiSUKHBIR SINGH BADALtop headlines in PunjabiWISHAVWARTA.IN
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

by Jaspreet Kaur
August 21, 2026
0

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ - ਵਾਲ ਬਚੇ ਅਦਾਕਾਰ! ਮੁੰਬਈ, 21 ਅਗਸਤ 2026 (ਵਿਸ਼ਵ ਵਾਰਤਾ): ਟੀਵੀ ਅਦਾਕਾਰ...

ਅਲਾਸਕਾ ‘ਚ ਚਾਰਟਰ ਪਲੇਨ ਹਾਦਸਾਗ੍ਰਸਤ: 2 ਪਾਇਲਟਾਂ ਸਮੇਤ ਜਹਾਜ਼ ਸਵਾਰ ਸਾਰੇ ਯਾਤਰੀਆਂ ਦੀ ਮੌਤ

ਅਲਾਸਕਾ ‘ਚ ਚਾਰਟਰ ਪਲੇਨ ਹਾਦਸਾਗ੍ਰਸਤ: 2 ਪਾਇਲਟਾਂ ਸਮੇਤ ਜਹਾਜ਼ ਸਵਾਰ ਸਾਰੇ ਯਾਤਰੀਆਂ ਦੀ ਮੌਤ

by Jaspreet Kaur
August 21, 2026
0

ਅਲਾਸਕਾ 'ਚ ਚਾਰਟਰ ਪਲੇਨ ਹਾਦਸਾਗ੍ਰਸਤ: 2 ਪਾਇਲਟਾਂ ਸਮੇਤ ਜਹਾਜ਼ ਸਵਾਰ ਸਾਰੇ ਯਾਤਰੀਆਂ ਦੀ ਮੌਤ ਅਮਰੀਕਾ, 21 ਅਗਸਤ 2026 (ਵਿਸ਼ਵ ਵਾਰਤਾ):...

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
August 21, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 21 ਅਗਸਤ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Haryana ‘ਚ ਪ੍ਰਸ਼ਾਸਕੀ ਫੇਰਬਦਲ ਜਾਰੀ, 16 IAS-HCS ਅਫਸਰਾਂ ਦਾ ਤਬਾਦਲਾ

Haryana ‘ਚ ਪ੍ਰਸ਼ਾਸਕੀ ਫੇਰਬਦਲ ਜਾਰੀ, 16 IAS-HCS ਅਫਸਰਾਂ ਦਾ ਤਬਾਦਲਾ

by Ranjit Singh
August 21, 2026
0

Haryana 'ਚ ਪ੍ਰਸ਼ਾਸਕੀ ਫੇਰਬਦਲ ਜਾਰੀ, 16 IAS-HCS ਅਫਸਰਾਂ ਦਾ ਤਬਾਦਲਾ ਚੰਡੀਗੜ੍ਹ, 21 ਅਗਸਤ (ਵਿਸ਼ਵ ਵਾਰਤਾ) – ਹਰਿਆਣਾ ਵਿੱਚ ਪ੍ਰਸ਼ਾਸਕੀ ਫੇਰਬਦਲ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ – ਵਾਲ ਬਚੇ ਅਦਾਕਾਰ!

by Jaspreet Kaur
August 21, 2026
0

ਟੀਵੀ ਅਦਾਕਾਰ ਅਰਜੁਨ ਬਿਜਲਾਨੀ ਦੀ ਗੱਡੀ ਹਾਦਸਾਗ੍ਰਸਤ; ਵਾਲ - ਵਾਲ ਬਚੇ ਅਦਾਕਾਰ! ਮੁੰਬਈ, 21 ਅਗਸਤ 2026 (ਵਿਸ਼ਵ ਵਾਰਤਾ): ਟੀਵੀ ਅਦਾਕਾਰ...

Most Popular

17 ਦਿਨਾਂ ਵਿੱਚ ਖੰਡ ਦੀਆਂ ਕੀਮਤਾਂ ਵਿੱਚ 20 ਰੁਪਏ ਦਾ ਵਾਧਾ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਅਸਫਲਤਾ: ਰੰਧਾਵਾ

17 ਦਿਨਾਂ ਵਿੱਚ ਖੰਡ ਦੀਆਂ ਕੀਮਤਾਂ ਵਿੱਚ 20 ਰੁਪਏ ਦਾ ਵਾਧਾ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਅਸਫਲਤਾ: ਰੰਧਾਵਾ

by Ankit
7 hours ago
0

  17 ਦਿਨਾਂ ਵਿੱਚ ਖੰਡ ਦੀਆਂ ਕੀਮਤਾਂ ਵਿੱਚ 20 ਰੁਪਏ ਦਾ ਵਾਧਾ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਅਸਫਲਤਾ: ਰੰਧਾਵਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 