ਸਾਬਕਾ ਆਈਏਐਸ ਅਧਿਕਾਰੀ ਰਵਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਦੀ ਸੁਖਬੀਰ ਬਾਦਲ ਦੇ ਸਕੱਤਰ ਵਜੋਂ ਨਿਯੁਕਤੀ

24
Advertisement

ਚੰਡੀਗੜ•/ 04 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਦੋ ਸਾਬਕਾ ਆਈਏਐਸ ਅਧਿਕਾਰੀਆਂ ਰਵਿੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਨੂੰ ਅਕਾਲੀ ਦਲ ਪ੍ਰਧਾਨ ਦੇ ਸਕੱਤਰ ਨਿਯੁਕਤ ਕੀਤਾ ਹੈ।

ਇਹ ਦੋਵੇਂ ਅਧਿਕਾਰੀਆਂ ਸੰਵੇਦਨਸ਼ੀਲ ਅਹੁਦਿਆਂ ਉੱਤੇ ਸੇਵਾ ਨਿਭਾ ਚੁੱਕੇ ਹਨ ਅਤੇ ਆਪਣੇ ਕਾਰਜਕਾਲ ਦੌਰਾਨ ਦੋਹਾਂ ਨੇ ਸੂਬੇ ਦੀ ਬੜੀ ਕੁਸ਼ਲਤਾ ਨਾਲ ਸੇਵਾ ਕੀਤੀ ਹੈ। ਇਹ ਦੋਵੇਂ ਅਧਿਕਾਰੀ ਆਪਣੀ ਈਮਾਦਾਰੀ, ਦਲੇਰੀ ਅਤੇ ਜ਼ਮੀਨੀ ਪੱਧਰ ਤਕ ਲੋਕਾਂ ਨਾਲ ਰਾਬਤਾ ਰੱਖਣ ਲਈ ਜਾਣੇ ਜਾਂਦੇ ਹਨ। ਸਰਦਾਰ ਰਵਿੰਦਰ ਸਿੰਘ ਨੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਤੇ ਪੀਆਰਟੀਸੀ ਦੇ ਐਮਡੀ ਵਜੋਂ ਸੇਵਾ ਨਿਭਾਈ ਹੈ ਜਦਕਿ ਸ੍ਰੀ ਅਸ਼ਵਨੀ ਕੁਮਾਰ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਵਜੋਂ ਸੇਵਾ ਨਿਭਾਈ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਦੋਵੇਂ ਅਧਿਕਾਰੀ ਬੜੀ ਕੁਸ਼ਲਤਾ ਅਤੇ ਹਲੀਮੀ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸ਼ਿਕਾਇਤਾਂ ਦੂਰ ਕਰਨ ਲਈ ਜਾਣੇ ਜਾਂਦੇ ਹਨ। ਉਹਨਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਦੋਵੇਂ ਅਧਿਕਾਰੀ ਆਪਣੀ ਇਸ ਨਵੀਂ ਭੂਮਿਕਾ ਵਿਚ ਮੇਰੇ ਲਈ ਮੱਦਦਗਾਰ ਸਾਬਿਤ ਹੋਣਗੇ। ਸਰਦਾਰ ਬਾਦਲ ਨੇ ਦੋਵੇਂ ਅਧਿਕਾਰੀਆਂ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਉਹਨਾਂ ਦਾ ਪਾਰਟੀ ਵਿਚ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ।