ਅਟਾਰੀ, 4 ਅਪ੍ਰੈਲ – ਭਾਰਤ ਵੱਲੋਂ ਪਾਕਿਸਤਾਨ ਦੇ 2 ਕੈਦੀਆਂ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ। ਅੱਜ ਅਟਾਰੀ ਸਰਹੱਦ ਉਤੇ ਬੀ.ਐੱਸ.ਐੱਫ ਅਧਿਕਾਰੀਆਂ ਨੇ ਦੋ ਕੈਦੀਆਂ ਮੁਹੰਮਦ ਹਨੀਫ ਅਤੇ ਮੁਹੰਮਦ ਸ਼ਰੀਫ ਨੂੰ ਪਾਕਿਸਤਾਨੀ ਰੇਂਜਰਾਂ ਹਵਾਲੇ ਕੀਤਾ।
ਇਹ ਕੈਦੀ ਯੂ.ਪੀ ਦੀ ਸੀਤਪੁਰ ਤੇ ਰਾਜਸਥਾਨ ਦੀ ਅਲਵਰ ਜੇਲ ਵਿਚ ਕੈਦ ਸਨ।