• Latest
  • Trending
Amritsar ਵਿੱਚ ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼; ਨਾਬਾਲਗ ਸਮੇਤ ਛੇ ਵਿਅਕਤੀ ਪੰਜ ਪਿਸਤੌਲਾਂ ਸਣੇ ਗ੍ਰਿਫ਼ਤਾਰ

Amritsar ਵਿੱਚ ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼; ਨਾਬਾਲਗ ਸਮੇਤ ਛੇ ਵਿਅਕਤੀ ਪੰਜ ਪਿਸਤੌਲਾਂ ਸਣੇ ਗ੍ਰਿਫ਼ਤਾਰ

8 months ago
Punjab: ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਵੱਡਾ ਐਕਸ਼ਨ: 5 ਆਗੂਆਂ ਨੂੰ ਪਾਰਟੀ ‘ਚੋਂ ਦਿਖਾਇਆ ਬਾਹਰ ਦਾ ਰਸਤਾ

Punjab: ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਵੱਡਾ ਐਕਸ਼ਨ: 5 ਆਗੂਆਂ ਨੂੰ ਪਾਰਟੀ ‘ਚੋਂ ਦਿਖਾਇਆ ਬਾਹਰ ਦਾ ਰਸਤਾ

9 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

25 minutes ago
Punjab: ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਫ਼ਤਰ ਅੱਗੇ ਲਾਇਆ ਧਰਨਾ

Punjab: ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਫ਼ਤਰ ਅੱਗੇ ਲਾਇਆ ਧਰਨਾ

35 minutes ago
Punjab Election 2027: ‘ਆਪ’ ਨੇ ਖਿੱਚੀ ਤਿਆਰੀ, ਦਿੱਲੀ ’ਚ ਭਲਕੇ ਅਹਿਮ ਮੀਟਿੰਗ

Punjab Election 2027: ‘ਆਪ’ ਨੇ ਖਿੱਚੀ ਤਿਆਰੀ, ਦਿੱਲੀ ’ਚ ਭਲਕੇ ਅਹਿਮ ਮੀਟਿੰਗ

1 hour ago
Punjab Weather: ਅੱਜ ਤੋਂ ਸੂਬੇ ‘ਚ ਮੀਂਹ ਦੀ ਸੰਭਾਵਨਾ

Punjab Weather: ਅੱਜ ਤੋਂ ਸੂਬੇ ‘ਚ ਮੀਂਹ ਦੀ ਸੰਭਾਵਨਾ

2 hours ago
Punjab: ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਕੰਟਰੈਕਟ ਵਰਕਰ ਯੂਨੀਅਨ ਦੀ ਸਰਕਾਰ ਨਾਲ ਅਹਿਮ ਮੀਟਿੰਗ ਅੱਜ

Punjab: ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਕੰਟਰੈਕਟ ਵਰਕਰ ਯੂਨੀਅਨ ਦੀ ਸਰਕਾਰ ਨਾਲ ਅਹਿਮ ਮੀਟਿੰਗ ਅੱਜ

3 hours ago
Punjab: ਜਗਰਾਉਂ ਦੇ ਪਿੰਡ ਕਮਾਲਪੁਰਾ ’ਚ ਅੱਜ ਲੋਕ ਮਿਲਣੀ ਕਰਨਗੇ CM ਭਗਵੰਤ ਮਾਨ

Punjab: ਜਗਰਾਉਂ ਦੇ ਪਿੰਡ ਕਮਾਲਪੁਰਾ ’ਚ ਅੱਜ ਲੋਕ ਮਿਲਣੀ ਕਰਨਗੇ CM ਭਗਵੰਤ ਮਾਨ

3 hours ago
Punjab: ਜਗਤਾਰ ਸਿੰਘ ਹਵਾਰਾ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ

Punjab: ਜਗਤਾਰ ਸਿੰਘ ਹਵਾਰਾ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ

3 hours ago
Punjab CM ਮਾਨ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀਆਂ ਟੀਮਾਂ ਲਈ ਰਾਤ ਦੇ ਭੋਜਨ ਦੀ ਮੇਜ਼ਬਾਨੀ, ਖਿਡਾਰੀਆਂ ਦਾ ਕੀਤਾ ਨਿੱਘਾ ਸਵਾਗਤ

Punjab CM ਮਾਨ ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀਆਂ ਟੀਮਾਂ ਲਈ ਰਾਤ ਦੇ ਭੋਜਨ ਦੀ ਮੇਜ਼ਬਾਨੀ, ਖਿਡਾਰੀਆਂ ਦਾ ਕੀਤਾ ਨਿੱਘਾ ਸਵਾਗਤ

4 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

4 hours ago
Jantar Mantar violence: ਜੰਤਰ-ਮੰਤਰ ਹਿੰਸਾ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਅਹਿਮ ਸੁਣਵਾਈ ਅੱਜ

Jantar Mantar violence: ਜੰਤਰ-ਮੰਤਰ ਹਿੰਸਾ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਅਹਿਮ ਸੁਣਵਾਈ ਅੱਜ

5 hours ago
Karwa Chauth ਅੱਜ: ਸੁਹਾਗਣਾ ਨੇ ਰੱਖੇ ਵਰਤ, ਜਾਣੋ ਪੂਜਾ ਦੀ ਵਿਧੀ ਅਤੇ ਸਮੱਗਰੀ

Karwa Chauth ਅੱਜ: ਸੁਹਾਗਣਾ ਨੇ ਰੱਖੇ ਵਰਤ, ਜਾਣੋ ਪੂਜਾ ਦੀ ਵਿਧੀ ਅਤੇ ਸਮੱਗਰੀ

5 hours ago
Hindi News
English News
Thursday, October 29, 2026
No Result
View All Result
26 °c
Chandigarh
20 ° Fri
22 ° Sat
23 ° Sun
23 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

Amritsar ਵਿੱਚ ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼; ਨਾਬਾਲਗ ਸਮੇਤ ਛੇ ਵਿਅਕਤੀ ਪੰਜ ਪਿਸਤੌਲਾਂ ਸਣੇ ਗ੍ਰਿਫ਼ਤਾਰ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ: ਡੀਜੀਪੀ ਗੌਰਵ ਯਾਦਵ

March 6, 2026
in ਖਬਰਾਂ, ਪੰਜਾਬ
Amritsar ਵਿੱਚ ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼; ਨਾਬਾਲਗ ਸਮੇਤ ਛੇ ਵਿਅਕਤੀ ਪੰਜ ਪਿਸਤੌਲਾਂ ਸਣੇ ਗ੍ਰਿਫ਼ਤਾਰ

Amritsar ਵਿੱਚ ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼; ਨਾਬਾਲਗ ਸਮੇਤ ਛੇ ਵਿਅਕਤੀ ਪੰਜ ਪਿਸਤੌਲਾਂ ਸਣੇ ਗ੍ਰਿਫ਼ਤਾਰ

—ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ: ਡੀਜੀਪੀ ਗੌਰਵ ਯਾਦਵ

— ਹੋਰ ਜਾਂਚ ਜਾਰੀ; ਆਗਾਮੀ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰ

ਚੰਡੀਗੜ੍ਹ/ਅੰਮ੍ਰਿਤਸਰ, 6 ਮਾਰਚ (ਵਿਸ਼ਵ ਵਾਰਤਾ):- 
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪੰਜ ਆਧੁਨਿਕ ਪਿਸਤੌਲਾਂ ਅਤੇ ਇੱਕ ਤੇਜ਼ਧਾਰ ਹਥਿਆਰ ਸਮੇਤ ਛੇ ਵਿਅਕਤੀਆਂ, ਜਿਨ੍ਹਾਂ ਵਿੱਚੋਂ ਇੱਕ ਨਾਬਾਲਗ ਹੈ, ਨੂੰ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੋਹਿਤ ਕੁਮਾਰ (18) ਵਾਸੀ ਮਕਬੂਲਪੁਰਾ, ਅੰਮ੍ਰਿਤਸਰ; ਕਰਨਬੀਰ ਸਿੰਘ ਉਰਫ਼ ਅਜੈ (24) ਵਾਸੀ ਪਿੰਡ ਕਾਲੇ ਤਰਨਤਾਰਨ; ਜਸ਼ਨਦੀਪ ਸਿੰਘ ਉਰਫ਼ ਗਿਆਨੀ (18), ਓਂਕਾਰ ਸਿੰਘ ਉਰਫ਼ ਵੰਸ਼ (21) ਅਤੇ ਆਕਾਸ਼ਦੀਪ ਸਿੰਘ (24), ਤਿੰਨੋਂ ਵਾਸੀ ਪਿੰਡ ਮਰੀ ਮੇਘਾ, ਤਰਨਤਾਰਨ ਅਤੇ 16 ਸਾਲਾ ਨਾਬਾਲਗ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਇੱਕ .30 ਬੋਰ, ਇੱਕ 9 ਐਮਐਮ ਗਲੌਕ, ਇੱਕ .30 ਬੋਰ ਪੀਐਕਸ5, ਇੱਕ 9 ਐਮਐਮ ਟੌਰਸ ਅਤੇ ਇੱਕ 9 ਐਮਐਮ ਗ੍ਰੇਟਾ (ਪਾਕਿਸਤਾਨ ਵਿੱਚ ਬਣਿਆ) ਅਤੇ 34 ਜ਼ਿੰਦਾ ਕਾਰਤੂਸ ਸ਼ਾਮਲ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਸਰਹੱਦ ਪਾਰੋਂ ਹਥਿਆਰਾਂ ਦੀ ਖੇਪ ਪ੍ਰਾਪਤ ਕਰਦੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀ ਵਿਅਕਤੀ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਹਥਿਆਰਾਂ ਦੀ ਖੇਪ ਪ੍ਰਾਪਤ ਕਰਕੇ ਵੱਖ-ਵੱਖ ਖੇਤਰਾਂ ‘ਚ ਉਨ੍ਹਾਂ ਦੀ ਸਪਲਾਈ ਕਰਦੇ ਸਨ।

ਡੀਜੀਪੀ ਨੇ ਕਿਹਾ ਕਿ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਕਰਨ ਵਾਸਤੇ ਇਸ ਮਾਮਲੇ ‘ਚ ਅਗਲੇ-ਪਿਛਲੇ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

ਕਮਿਸ਼ਨਰ ਆਫ਼ ਪੁਲਿਸ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਾਰਵਾਈ ਸਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਰੋਹਿਤ ਕੁਮਾਰ ਨੂੰ ਇੱਕ ਨਾਬਾਲਗ ਸਮੇਤ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਪਿਸਤੌਲ ਅਤੇ ਇੱਕ ਤੇਜ਼ਧਾਰ ਹਥਿਆਰ ਬਰਾਮਦ ਕੀਤਾ।

ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਇਹ ਗੈਰ-ਕਾਨੂੰਨੀ ਹਥਿਆਰ ਉਨ੍ਹਾਂ ਨੂੰ ਕਰਨਬੀਰ ਉਰਫ਼ ਅਜੈ ਨੇ ਸਪਲਾਈ ਕੀਤਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਸੀਪੀ ਨੇ ਕਿਹਾ ਕਿ ਕਰਨਬੀਰ ਉਰਫ਼ ਅਜੈ ਤੋਂ ਹੋਰ ਜਾਂਚ ਅਤੇ ਪੁੱਛਗਿੱਛ ਕਰਕੇ ਹਥਿਆਰ ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਓਂਕਾਰ ਸਿੰਘ ਉਰਫ਼ ਵੰਸ਼, ਆਕਾਸ਼ਦੀਪ ਸਿੰਘ ਅਤੇ ਜਸ਼ਨਦੀਪ ਉਰਫ਼ ਗਿਆਨੀ ਵਜੋਂ ਹੋਈ ਹੈ ਅਤੇ ਉਨ੍ਹਾਂ ਕੋਲੋਂ ਚਾਰ ਹੋਰ ਪਿਸਤੌਲ ਬਰਾਮਦ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 (6,7,8) ਤਹਿਤ ਐਫਆਈਆਰ ਨੰਬਰ 59 ਮਿਤੀ 28-02-2026 ਦਰਜ ਕੀਤੀ ਗਈ ਹੈ।

Tags: amritsarBREAKING NEWSLatest Punjab newsPUNJABpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਵੱਡਾ ਐਕਸ਼ਨ: 5 ਆਗੂਆਂ ਨੂੰ ਪਾਰਟੀ ‘ਚੋਂ ਦਿਖਾਇਆ ਬਾਹਰ ਦਾ ਰਸਤਾ

Punjab: ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਵੱਡਾ ਐਕਸ਼ਨ: 5 ਆਗੂਆਂ ਨੂੰ ਪਾਰਟੀ ‘ਚੋਂ ਦਿਖਾਇਆ ਬਾਹਰ ਦਾ ਰਸਤਾ

by Ranjit Singh
October 29, 2026
0

Punjab: 'ਅਕਾਲੀ ਦਲ ਵਾਰਿਸ ਪੰਜਾਬ ਦੇ' ਵੱਲੋਂ ਵੱਡਾ ਐਕਸ਼ਨ: 5 ਆਗੂਆਂ ਨੂੰ ਪਾਰਟੀ 'ਚੋਂ ਦਿਖਾਇਆ ਬਾਹਰ ਦਾ ਰਸਤਾ ਚੰਡੀਗੜ੍ਹ, 29...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
October 29, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 29 ਅਕਤੂਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Punjab: ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਫ਼ਤਰ ਅੱਗੇ ਲਾਇਆ ਧਰਨਾ

Punjab: ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਫ਼ਤਰ ਅੱਗੇ ਲਾਇਆ ਧਰਨਾ

by Ranjit Singh
October 29, 2026
0

Punjab: ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੇ ਮਾਰਕੀਟ ਕਮੇਟੀ ਦਫ਼ਤਰ ਅੱਗੇ ਲਾਇਆ ਧਰਨਾ ਮੂਣਕ (ਸੰਗਰੂਰ), 29 ਅਕਤੂਬਰ (ਵਿਸ਼ਵ...

Punjab Election 2027: ‘ਆਪ’ ਨੇ ਖਿੱਚੀ ਤਿਆਰੀ, ਦਿੱਲੀ ’ਚ ਭਲਕੇ ਅਹਿਮ ਮੀਟਿੰਗ

Punjab Election 2027: ‘ਆਪ’ ਨੇ ਖਿੱਚੀ ਤਿਆਰੀ, ਦਿੱਲੀ ’ਚ ਭਲਕੇ ਅਹਿਮ ਮੀਟਿੰਗ

by Ranjit Singh
October 29, 2026
0

Punjab Election 2027: ‘ਆਪ’ ਨੇ ਖਿੱਚੀ ਤਿਆਰੀ, ਦਿੱਲੀ ’ਚ ਭਲਕੇ ਅਹਿਮ ਮੀਟਿੰਗ - ਕਈ ਪੁਰਾਣੇ ਚਿਹਰਿਆਂ ਨੂੰ ਦਿੱਤੀ ਜਾ ਸਕਦੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਵੱਡਾ ਐਕਸ਼ਨ: 5 ਆਗੂਆਂ ਨੂੰ ਪਾਰਟੀ ‘ਚੋਂ ਦਿਖਾਇਆ ਬਾਹਰ ਦਾ ਰਸਤਾ

Punjab: ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਵੱਡਾ ਐਕਸ਼ਨ: 5 ਆਗੂਆਂ ਨੂੰ ਪਾਰਟੀ ‘ਚੋਂ ਦਿਖਾਇਆ ਬਾਹਰ ਦਾ ਰਸਤਾ

by Ranjit Singh
October 29, 2026
0

Punjab: 'ਅਕਾਲੀ ਦਲ ਵਾਰਿਸ ਪੰਜਾਬ ਦੇ' ਵੱਲੋਂ ਵੱਡਾ ਐਕਸ਼ਨ: 5 ਆਗੂਆਂ ਨੂੰ ਪਾਰਟੀ 'ਚੋਂ ਦਿਖਾਇਆ ਬਾਹਰ ਦਾ ਰਸਤਾ ਚੰਡੀਗੜ੍ਹ, 29...

Most Popular

ਭਾਰਤ ਅਤੇ ਪੋਲੈਂਡ ਰੱਖਿਆ, ਪੁਲਾੜ ਅਤੇ ਪ੍ਰਮਾਣੂ ਊਰਜਾ ਦੇ ਖੇਤਰਾਂ ਵਿੱਚ ਸਬੰਧ ਡੂੰਘੇ ਕਰਨ ਲਈ ਸਹਿਮਤ : ਪ੍ਰਧਾਨ ਮੰਤਰੀ ਮੋਦੀ

ਭਾਰਤ ਅਤੇ ਪੋਲੈਂਡ ਰੱਖਿਆ, ਪੁਲਾੜ ਅਤੇ ਪ੍ਰਮਾਣੂ ਊਰਜਾ ਦੇ ਖੇਤਰਾਂ ਵਿੱਚ ਸਬੰਧ ਡੂੰਘੇ ਕਰਨ ਲਈ ਸਹਿਮਤ : ਪ੍ਰਧਾਨ ਮੰਤਰੀ ਮੋਦੀ

by Navjot
7 days ago
0

  ਨਵੀਂ ਦਿੱਲੀ, 22 ਅਕਤੂਬਰ (ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਅਤੇ ਪੋਲੈਂਡ ਰੱਖਿਆ,...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 