– ਰਾਹਗੀਰਾਂ ਨੇ ਔਰਤ ਨੂੰ ਨਹਿਰ *ਚੋਂ ਕੱਢਿਆ
ਮਾਨਸਾ, 3 ਅਪਰੈਲ- ਪਿੰਡ ਮਲਕੋਂ ਦੀ ਇਕ ਗਰੀਬ ਦਲਿਤ ਪਰਿਵਾਰ ਦੀ ਔਰਤ ਨੇ ਆਰਥਿਕ ਮੰਦਹਾਲੀ ਕਰਕੇ ਆਪਣੀਆਂ ਦੋ ਛੋਟੀਆਂ ਧੀਆਂ ਸਮੇਤ ਬਾਹਮਣ ਵਾਲਾ (ਹਰਿਆਣਾ) ਕੋਲੋਂ ਲµਘਦੀ ਭਾਖੜਾ ਨਹਿਰ ਵਿਚ ਛਾਲ ਮਾਰਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਉਸਦੇ ਦੋਵੇਂ ਧੀਆਂ ਦੀ ਮੌਤ ਹੋ ਗਈ, ਜਦੋਂ ਕਿ ਔਰਤ ਨੂੰ ਬਚਾ ਲਿਆ ਗਿਆ।
ਜਾਣਕਾਰੀ ਅਨੁਸਾਰ ਪਿੰਡ ਮਲਕੋਂ ਦੀ ਵੀਰਪਾਲ ਕੌਰ ਪਤਨੀ ਕੁਲਵµਤ ਸਿµਘ ਆਰਥਿਕ ਪ®ੇਸ਼ਾਨੀ ਕਰਕੇ ਪ®ੇਸ਼ਾਨ ਚੱਲਦੀ ਆ ਰਹੀ ਸੀ, ਜਿਸ ਕਾਰਨ ਬੱੁਧਵਾਰ ਨੂੰ ਵੀਰਪਾਲ ਕੌਰ ਨੇ ਆਪਣੀ ਦੋਵੇਂ ਧੀਆਂ ਨੂµ ਨਾਲ ਲੈਕੇ ਛੋਟੀ ਬੇਟੀ ਖੁਸਪ®ੀਤ ਕੌਰ (ਦੋ ਸਾਲ) ਤੇ ਅµਮਿ®ਤਪਾਲ ਕੌਰ (ਚਾਰ ਸਾਲ) ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਇਸ ਘਟਨਾ ਨੂµ ਕੁੱਝ ਰਾਹਗੀਰਾਂ ਨੇ ਦੇਖ ਲਿਆ ਤੇ ਉਨ੍ਹਾਂ ਔਰਤ ਨੂµ ਪਾਣੀ ਵਿਚ ਰੁੜਣ ਤੋਂ ਬਚਾ ਲਿਆ, ਜਦੋਂ ਕਿ ਵੀਰਪਾਲ ਕੌਰ ਦੀਆਂ ਦੋਵੇਂ ਧੀਆਂ ਪਾਣੀ ਵਿਚ ਰੁੜ ਗਈਆਂ, ਜਿਸ ਵਿਚ ਦੋਵਾਂ ਦੀ ਮੌਤ ਹੋ ਗਈ। ਵੀਰਪਾਲ ਕੌਰ ਦੀ ਹਾਲਤ ਠੀਕ ਦੱਸੀ ਜਾਂਦੀ ਹੈ।
ਪੁਲੀਸ ਨੂੰ ਦਿਤੇ ਬਿਆਨ ਵਿਚ ਵੀਰਪਾਲ ਕੌਰ ਦੇ ਪਿਤਾ ਗੁਰਮੀਤ ਸਿµਘ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਮਾੜੀ ਚੱਲਦੀ ਆ ਰਹੀ ਸੀ, ਜਿਸ ਤੋਂ ਪੇ®ਸ਼ਾਨ ਹੋਕੇ ਉਨ੍ਹਾਂ ਇਹ ਕਦਮ ਚੁੱਕਿਆ। ਪੁਲੀਸ ਨੂµ ਛੋਟੀ ਲੜਕੀ ਖੁਸ਼ਪ®ੀਤ ਕੌਰ ਦੀ ਲਾਸ਼ ਬਰਾਮਦ ਹੋ ਗਈ ਹੈ, ਜਦੋਂ ਕਿ ਵੱਡੀ ਧੀ ਅµਮਿ®ਤਪਾਲ ਕੌਰ ਦੀ ਲਾਸ਼ ਨਹੀਂ ਮਿਲੀ ਹੈ।
ਥਾਣਾ ਬੋਹਾ ਦੇ ਮੁਖੀ ਇੰਸਪੈਕਟਰ ਮੋਹਨ ਲਾਲ ਨੇ ਦ¤ਸਿਆ ਕਿ ਨਹਿਰ ਵਿਚ ਛਾਲ ਮਾਰਨ ਵਾਲੀ ਔਰਤ ਦੇ ਮਾਮਲੇ ਵਿਚ ਪੁਲਿਸ ਤਫਤੀਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚਾਰ ਸਾਲ ਦੀ ਬ¤ਚੀ ਦੀ ਲਾਸ਼ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਤੈਅ ਤ¤ਕ ਜਾਣ ਲਈ ਡੂµਘਾਈ ਨਾਲ ਤਫਤੀਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਕੋਈ ਕਸੂਰਵਾਰ ਪਾਇਆ ਗਿਆ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਮਜ਼ਦੂਰੀ ਕਰਕੇ ਆਪਣਾ ਢਿੱਡ ਪਾਲਦਾ ਹੈ। ਇਸ ਘਟਨਾ ਨੂµ ਲੈਕੇ ਇਲਾਕੇ ਤੇ ਪਿµਡ ਮਲਕੋਂ ਵਿਚ ਸੋਗ ਦੀ ਲਹਿਰ ਹੈ।
ਫੋਟੋ ਕੈਪਸ਼ਨ: ਔਰਤ ਦੀ ਆਪਣੀਆਂ ਧੀਆਂ ਨਾਲ ਫਾਈਲ ਫੋਟੋ।