ਚੰਡੀਗੜ, 2 ਅਪ੍ਰੈਲ – ਲੋਕ ਸਭਾ ਚੋਣਾਂ ਲਈ ਪਵਨ ਬਾਂਸਲ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ। ਉਹਨਾਂ ਦੇ ਨਾਮ ਉਤੇ ਕਾਂਗਰਸ ਹਾਈਕਮਾਨ ਵੱਲੋਂ ਮੋਹਰ ਲਾ ਦਿੱਤੀ ਹੈ।
ਵਰਨਣਯੋਗ ਹੈ ਕਿ ਪਵਨ ਬਾਂਸਲ ਅਤੇ ਡਾ. ਨਵਜੋਤ ਕੌਰ ਸਿੱਧੂ ਵਿਚਾਲੇ ਚੰਡੀਗੜ੍ਹ ਦੀ ਟਿਕਟ ਲਈ ਕਾਫੀ ਜ਼ੋਰ-ਅਜਮਾਇਸ਼ ਹੋਈ ਹੈ। ਬੇਸ਼ੱਕ ਪਵਨ ਬਾਂਸਲ ਦਾ ਸਿਆਸੀ ਕੱਦ ਅਤੇ ਅਨੁਭਵ ਡਾ. ਸਿੱਧੂ ਦੀ ਤੁਲਨਾ ਵਿਚ ਕਾਫੀ ਵੱਡਾ ਹੈ ਅਤੇ ਸ਼ਾਇਦ ਇਸੇ ਗੱਲ ਦਾ ਉਹਨਾਂ ਨੂੰ ਫਾਇਦਾ ਵੀ ਮਿਲਿਆ ਹੈ।
ਪਵਨ ਬਾਂਸਲ ਇਸ ਤੋਂ ਪਹਿਲਾਂ ਚੰਡੀਗੜ੍ਹ ਤੋਂ ਚਾਰ ਵਾਰੀ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹ ਕੇਂਦਰ ਵਿਚ ਰੇਲ ਮੰਤਰੀ ਵੀ ਰਹੇ।