ਜੈਪੁਰ, 2 ਅਪ੍ਰੈਲ – ਆਈ.ਪੀ.ਐੱਲ 2019 ਵਿਚ ਅੱਜ ਰਾਤ 8 ਵਜੇ ਰਾਇਲ ਚੈਲੰਜਰਸ ਤੇ ਰਾਜਸਥਾਨ ਰਾਇਲਸ ਵਿਚਾਲੇ ਮੁਕਾਬਲਾ ਹੋਣ ਜਾ ਰਿਹਾ ਹੈ। ਇਹ ਮੈਚ ਜੈਪੁਰ ਦੇ ਸਵਾਈਮਾਨ ਸਿੰਘ ਸਟੇਡੀਅਮ ਵਿਚ ਹੋਵੇਗਾ।
ਦੱਸਣਯੋਗ ਹੈ ਕਿ ਇਸ ਸੀਜਨ ਵਿਚ ਇਹ ਦੋਵੇਂ ਟੀਮਾਂ ਹੁਣ ਤੱਕ 3-3 ਮੈਚ ਖੇਡ ਚੁੱਕੀਆਂ ਹਨ ਅਤੇ ਹਾਲੇ ਤੱਕ ਇਕ ਵੀ ਜਿੱਤ ਦਰਜ ਨਹੀਂ ਕਰ ਸਕੀਆਂ ਤੇ ਅੱਜ ਇਹ ਟੀਮਾਂ ਪਹਿਲੀ ਜਿੱਤ ਲਈ ਮੈਦਾਨ ਵਿਚ ਉਤਨਗੀਆਂ।